ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਦੂਜੀ ਬੈਠਕ ਅੱਜ

ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਦੂਜੀ ਬੈਠਕ ਅੱਜ,ਚੰਡੀਗੜ੍ਹ: ਕਰਤਾਰਪੁਰ ਲਾਂਘੇ ਨੂੰ ਲੈ ਕੇ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੂਜੀ ਮੀਟਿੰਗ ਹੋਵੇਗੀ। ਇਹ ਬੈਠਕ ਵਾਹਗਾ ਬਾਰਡਰ ‘ਤੇ ਹੋਵੇਗੀ। ਬੀਤੇ ਸਾਲ ਕਰਤਾਰਪੁਰ ਕੋਰੀਡੋਰ ਬਣਾਉਣ ਨੂੰ ਲੈ ਕੇ ਭਾਰਤ-ਪਾਕਿਸਤਾਨ ਵਿਚਾਲੇ ਸਹਿਮਤੀ ਬਣੀ ਸੀ।

ਭਾਰਤ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪ੍ਰਾਜੈਕਟ ਨੂੰ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੱਕ ਪੂਰਾ ਕਰ ਲਿਆ ਜਾਵੇ। ਮਿਲੀ ਜਾਣਕਾਰੀ ਮੁਤਾਬਕ ਭਾਰਤ ਵਲੋਂ ਪੁਲ ਦੇ ਮੁੱਦੇ ‘ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਹੋਵੇਗੀ, ਜਦਕਿ ਪਾਕਿਸਤਾਨ ਪੁਲ ਬਣਾਉਣ ਦੀ ਥਾਂ ਸੜਕ ਬਣਾਉਣ ‘ਤੇ ਬਜ਼ਿਦ ਹੈ।

ਹੋਰ ਪੜ੍ਹੋ:ਪੰਚਾਇਤੀ ਚੋਣਾਂ ਨੂੰ ਲੈ ਕੇ ਫਤਿਹਗੜ੍ਹ ਚੂੜੀਆਂ ‘ਚ 2 ਕਾਂਗਰਸੀ ਗੁੱਟਾਂ ਵਿਚਾਲੇ ਭਿੜੰਤ, ਚੱਲੀਆਂ ਗੋਲੀਆਂ

ਉਥੇ ਹੀ ਇਸ ਬੈਠਕ ਭਾਰਤ ਖਾਲਿਸਤਾਨ ਨੂੰ ਦੂਰ ਰੱਖਣ ਦਾ ਮੁੱਦਾ ਵੀ ਚੁੱਕ ਸਕਦਾ ਹੈ ਅਤੇ ਰੋਜ਼ਾਨਾ 5 ਹਜ਼ਾਰ ਜਦਕਿ ਖਾਸ ਮੌਕਿਆਂ ‘ਤੇ 10000 ਸ਼ਰਧਾਲੂਆਂ ਦੇ ਮੁੱਦੇ ‘ਤੇ ਵੀ ਵਿਚਾਰ ਚਰਚਾ ਹੋ ਸਕਦੀ ਹੈ।ਤੁਹਾਨੂੰ ਦੱਸ ਦੇਈਏ ਕਿ ਬੈਠਕ ਦੇ ਬਾਅਦ ਦੋਹਾਂ ਦੇਸ਼ਾਂ ਦੇ ਅਧਿਕਾਰੀ ਵੱਖ-ਵੱਖ ਕਾਨਫਰੰਸ ਕਰਨਗੇ।

-PTC News