Sat, Apr 20, 2024
Whatsapp

ਕਰਤਾਰਪੁਰ ਨੇੜੇ ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ ,ਭੂਆ -ਭਤੀਜੇ ਦੀ ਮੌਤ

Written by  Shanker Badra -- October 15th 2019 08:08 PM
ਕਰਤਾਰਪੁਰ ਨੇੜੇ ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ ,ਭੂਆ -ਭਤੀਜੇ ਦੀ ਮੌਤ

ਕਰਤਾਰਪੁਰ ਨੇੜੇ ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ ,ਭੂਆ -ਭਤੀਜੇ ਦੀ ਮੌਤ

ਕਰਤਾਰਪੁਰ ਨੇੜੇ ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ ,ਭੂਆ -ਭਤੀਜੇ ਦੀ ਮੌਤ:ਕਰਤਾਰਪੁਰ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਕਰਤਾਰਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਜੀ.ਟੀ. ਰੋਡ 'ਤੇ ਪਿੰਡ ਕਾਹਲਵਾਂ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। [caption id="attachment_350052" align="aligncenter" width="300"]Kartarpur near car and tanker Between Collision , Two Death ਕਰਤਾਰਪੁਰ ਨੇੜੇ ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ , ਭੂਆ -ਭਤੀਜੇਦੀ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ ਅਮ੍ਰਿਤਸਰ ਵੱਲ ਜਾ ਰਹੀ ਵਰਨਾ ਕਾਰ ਬੇਕਾਬੂ ਹੋ ਕੇ ਸਾਹਮਣੇ ਪਾਣੀ ਵਾਲੇ ਖੜੇ ਟੈਂਕਰ ਨਾਲ ਟਕਰਾਅ ਗਈ ਹੈ। ਇਸ ਹਾਦਸੇ 'ਚ ਕਾਰ ਸਵਾਰ ਭੂਆ ਭਤੀਜੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਗੁਰਦੀਪ ਕੌਰ (68) ਪਤਨੀ ਕਰਨੈਲ ਸਿੰਘਅਤੇ ਉਸਦਾ ਭਤੀਜਾ ਸਰਬਜੀਤ ਸਿੰਘ ਪੁੱਤਰ ਸੁੱਚਾ ਸਿੰਘ ਨਿਵਾਸੀ ਜੋਧੇਵਾਲਬਸਤੀ ,ਲੁਧਿਆਣਾ ਵਜੋਂ ਹੋਈ ਹੈ। [caption id="attachment_350051" align="aligncenter" width="300"]Kartarpur near car and tanker Between Collision , Two Death ਕਰਤਾਰਪੁਰ ਨੇੜੇ ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ , ਭੂਆ -ਭਤੀਜੇਦੀ ਮੌਤ[/caption] ਦੱਸਣਯੋਗ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।ਇਸ ਮੌਕੇ 'ਤੇ ਥਾਣਾ ਕਰਤਾਰਪੁਰ ਦੇ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਕਾਰਵਾਈ ਕਰਦੇ ਹੋਏ ਮ੍ਰਿਤਕਾਂ ਨੂੰ ਸਿਵਲ ਹਸਪਤਾਲ ਜਲੰਧਰ ਪਹੁੰਚਾਇਆ ਹੈ। -PTCNews


Top News view more...

Latest News view more...