ਦਰਦਨਾਕ ਸੜਕ ਹਾਦਸੇ ‘ਚ ਪਤੀ-ਪਤਨੀ ਦੀ ਮੌਤ, ਪੁੱਤਰ ਜ਼ਖਮੀ

ਦਰਦਨਾਕ ਸੜਕ ਹਾਦਸੇ ‘ਚ ਪਤੀ-ਪਤਨੀ ਦੀ ਮੌਤ, ਪੁੱਤਰ ਜ਼ਖਮੀ,ਕਰਤਾਰਪੁਰ: ਸੂਬੇ ‘ਚ ਵਧ ਰਹੀ ਆਵਾਜਾਈ ਅਤੇ ਰੇਜ਼ ਰਫਤਾਰ ਕਾਰਨ ਆਏ ਦਿਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਹੁਣ ਤੱਕ ਕਈ ਲੋਕ ਮੌਤ ਨੂੰ ਗਲੇ ਲਗਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਕਰਤਾਰਪੁਰ ਜੀ.ਟੀ ਰੋਡ ‘ਤੇ ਵਾਪਰਿਆ ਹੈ। ਜਿਥੇ ਇੱਕ ਕਾਰ ਟਰੱਕ ਨਾਲ ਟਕਰਾ ਗਈ।

ਜਿਸ ‘ਚ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਕਾਰ ਡਰਾਈਵ ਕਰ ਰਿਹਾ ਉਨ੍ਹਾਂ ਦਾ ਬੇਟਾ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇੱਕ ਪਰਿਵਾਰ ਦਿਲੀ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆਪਣੇ ਘਰ ਅੰਮ੍ਰਿਤਸਰ ਵਲ ਜਾ ਰਿਹਾ ਸੀ ਕਿ ਕਰਤਰਪੁਰ ਢਾਬੇ ਦੇ ਕੋਲੋਂ ਲੰਘਦੇ ਹੋਏ ਇਕ ਟਰੱਕ ਨੇ ਸਾਈਡ ਮਾਰ ਦਿੱਤੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਹੋਰ ਪੜ੍ਹੋ: ਬਿਹਾਰ ‘ਚ ਹੜ੍ਹ ਨੇ ਮਚਾਈ ਤਬਾਹੀ, ਡਰੰਮ ਦੀ ਕਿਸ਼ਤੀ ‘ਤੇ ਵਿਦਾ ਕੀਤੀ ਧੀ, ਦੇਖੋ ਵੀਡੀਓ

ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਥਾਣਾ ਕਾਰਤਾਪੁਰ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ, ਏ ਐਸ ਆਈ ਬੋਧ ਰਾਜ ਪਹੁੰਚੇ। ਜਿਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਲਾਸ਼ਾਂ ਨੂੰ ਪੋਸਟਮਾਰਟਮ ਲਈ ਜਲੰਧਰ ਸਿਵਲ ਹਸਪਤਾਲ ਭੇਜ ਦਿੱਤਾ ਹੈ।

-PTC News