Thu, Apr 25, 2024
Whatsapp

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਅੱਜ ਹੋਵੇਗੀ ਮੀਟਿੰਗ

Written by  Shanker Badra -- April 16th 2019 09:54 AM
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਅੱਜ ਹੋਵੇਗੀ ਮੀਟਿੰਗ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਅੱਜ ਹੋਵੇਗੀ ਮੀਟਿੰਗ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਅੱਜ ਹੋਵੇਗੀ ਮੀਟਿੰਗ:ਅੰਮ੍ਰਿਤਸਰ : ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਨੂੰ ਲੈ ਕੇ ਦੋਵੇਂ ਦੇਸ਼ ਤੇਜ਼ੀ ਦਿਖਾ ਰਹੇ ਹਨ।ਇਸ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਅੱਜ ਮੀਟਿੰਗ ਹੋ ਰਹੀ ਹੈ।ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਸਬੰਧੀ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਪਾਕਿਸਤਾਨ ਦਾ 21 ਮੈਂਬਰੀ ਵਫਦ ਅੱਜ ਕੰਟਰੋਲ ਰੇਖਾ ’ਤੇ ਡੇਰਾ ਬਾਬਾ ਨਾਨਕ ਵਿਖੇ ਭਾਰਤੀ ਵਫਦ ਨਾਲ ਵੱਖ-ਵੱਖ ਖਰੜਿਆਂ ’ਤੇ ਚਰਚਾ ਕਰਨ ਲਈ ਮੀਟਿੰਗ ਕਰੇਗਾ।ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦਰਮਿਆਨ ਹੋਈ ਇੱਕ ਮੀਟਿੰਗ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਮੋਟੇ ਤੌਰ ’ਤੇ ਸਹਿਮਤੀ ਬਣੀ ਸੀ । [caption id="attachment_283230" align="aligncenter" width="300"]Kartarpur Sahib corridor About India-Pakistan Meeting today
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਅੱਜ ਹੋਵੇਗੀ ਮੀਟਿੰਗ[/caption] ਜਾਣਕਾਰੀ ਅਨੁਸਾਰ ਕਰਤਾਰਪੁਰ ਲਾਂਘੇ ਉੱਤੇ ਪਾਕਿਸਤਾਨ ਵੱਲੋਂ ਬਣਾਈ ਕਮੇਟੀ ਵਿਚ ਪਾਕਿਸਤਾਨੀ ਸਿੱਖ ਖਾੜਕੂ ਗੋਪਾਲ ਸਿੰਘ ਚਾਵਲਾ ਦੇ ਨਾਂ ਉੱਤੇ ਭਾਰਤ ਭਾਰਤ ਇਤਰਾਜ਼ ਕਰ ਰਿਹਾ ਸੀ।ਭਾਰਤ ਦੇ ਵਿਰੋਧ ਮਗਰੋਂ ਪਾਕਿਸਤਾਨ ਨੇ ਉਪਰੋਕਤ ਲਾਂਘੇ ਦੇ ਮਾਮਲੇ ਲਈ ਬਣੀ ਕਮੇਟੀ ਵਿਚੋਂ ਆਗੂ ਗੋਪਾਲ ਸਿੰਘ ਚਾਵਲਾ ਨੂੰ ਕੱਢ ਦਿੱਤਾ ਹੈ ਅਤੇ ਹੁਣ ਕੰਮ ਵਿਚ ਆਈ ਰੁਕਾਵਟ ਦੂਰ ਹੋ ਗਈ ਹੈ ਅਤੇ ਕੰਮ ਵਿਚ ਤੇਜ਼ੀ ਆਈ ਹੈ। [caption id="attachment_283227" align="aligncenter" width="300"]Kartarpur Sahib corridor About India-Pakistan Meeting today
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਅੱਜ ਹੋਵੇਗੀ ਮੀਟਿੰਗ[/caption] ਪਾਕਿਸਤਾਨ ਵਾਲੇ ਪਾਸੇ ਨਿਰਮਾਣ ਕਾਰਜ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ।ਜਿਸ ਦੇ ਲਈ ਸੜਕ ਦਾ ਕੰਮ ਹੁਣ ਭਾਰਤ ਵਾਲੇ ਪਾਸੇ ਦੇ ਸ਼ਰਧਾਲੂ ਦੇਖ ਸਕਦੇ ਹਨ, ਕਿਉਂਕਿ ਪਾਕਿਸਤਾਨ ਨੇ ਜ਼ੀਰੋ ਲਾਈਨ ਕੋਲ ਬਣੇ ਧੁੱਸੀ ਬੰਨ੍ਹ ਦੇ ਇੱਕ ਹਿੱਸੇ ਨੂੰ ਸੜਕ ਬਣਾਉਣ ਲਈ ਹਟਾ ਦਿੱਤਾ ਹੈ।ਪਾਕਿਸਤਾਨ ਵੱਲੋਂ ਰਾਵੀ ਦਰਿਆ ’ਤੇ ਪੁਲ ਬਣਾਉਣ ਦਾ ਕੰਮ ਜਿੱਥੇ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ, ਉਥੇ ਰਾਵੀ ਦਰਿਆ ਤੋਂ ਫੌਜੀ ਖੇਤਰ ਤੱਕ ਬਣਨ ਵਾਲੀ ਸੜਕ ਦਾ ਕੰਮ 90 ਫ਼ੀਸਦੀ ਤੱਕ ਮੁਕੰਮਲ ਕਰ ਲਿਆ ਗਿਆ ਹੈ। [caption id="attachment_283226" align="aligncenter" width="300"]Kartarpur Sahib corridor About India-Pakistan Meeting today
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਅੱਜ ਹੋਵੇਗੀ ਮੀਟਿੰਗ[/caption] ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬੇ ਡੇਰਾ ਬਾਬਕ ਨਾਨਕ ਨੇੜਲੀ ਕੌਮਾਂਤਰੀ ਸਰਹੱਦ ਤੋਂ ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।ਸਿੱਖ ਭਾਈਚਾਰੇ ਲਈ ਇਹ ਗੁਰਦੁਆਰਾ ਕਾਫ਼ੀ ਅਹਿਮ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇਸੇ ਥਾਂ ’ਤੇ ਬਿਤਾਏ ਸਨ ਤੇ ਇਸੇ ਥਾਂ ’ਤੇ ਉਹ ਜੋਤੀ ਜੋਤ ਸਮਾਏ ਸਨ। -pTCNews


Top News view more...

Latest News view more...