Wed, Apr 24, 2024
Whatsapp

ਕਰਤਾਰਪੁਰ ਲਾਂਘਾ: ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ, ਉਪ ਰਾਸ਼ਟਰਪਤੀ ਵੱਲੋਂ ਕੱਲ੍ਹ ਰੱਖਿਆ ਜਾਵੇਗਾ ਨੀਂਹ ਪੱਥਰ

Written by  Jashan A -- November 25th 2018 09:16 AM -- Updated: November 25th 2018 02:14 PM
ਕਰਤਾਰਪੁਰ ਲਾਂਘਾ: ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ, ਉਪ ਰਾਸ਼ਟਰਪਤੀ ਵੱਲੋਂ ਕੱਲ੍ਹ ਰੱਖਿਆ ਜਾਵੇਗਾ ਨੀਂਹ ਪੱਥਰ

ਕਰਤਾਰਪੁਰ ਲਾਂਘਾ: ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ, ਉਪ ਰਾਸ਼ਟਰਪਤੀ ਵੱਲੋਂ ਕੱਲ੍ਹ ਰੱਖਿਆ ਜਾਵੇਗਾ ਨੀਂਹ ਪੱਥਰ

ਕਰਤਾਰਪੁਰ ਲਾਂਘਾ: ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ, ਉਪ ਰਾਸ਼ਟਰਪਤੀ ਵੱਲੋਂ ਕੱਲ੍ਹ ਰੱਖਿਆ ਜਾਵੇਗਾ ਨੀਂਹ ਪੱਥਰ,ਨਵੀਂ ਦਿੱਲੀ: ਕੇਂਦਰ ਵੱਲੋਂ ਕਰਤਾਰਪੁਰ ਲਾਂਘੇ ਦੇ ਸਬੰਧੀ ਲੈ ਗਏ ਇਤਿਹਾਸਿਕ ਫ਼ੈਸਲੇ ਤੋਂ ਬਾਅਦ ਸਿੱਖ ਭਾਈਚਾਰੇ ‘ਚ ਕਾਫੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜਿਸ ਦੌਰਾਨ ਭਾਰਤ ਵਾਲੇ ਪਾਸਿਓਂ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੱਲੋਂ 26 ਨਵੰਬਰ ਯਾਨੀ ਕਿ ਕੱਲ੍ਹ ਨੂੰ ਨੂੰ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ। kartarpur sahibਇਸ ਮੌਕੇ ਉਹਨਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਨਿਤਿਨ ਗਡਕਰੀ ਮੌਜੂਦ ਹੋਣਗੇ। ਦੱਸ ਦੇਈਏ ਕਿ ਪਾਕਿਸਤਾਨ ਸਰਕਾਰ ਵੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਤਿਆਰ ਹੋ ਗਈ ਹੈ, ਜੋ ਕਿ ਪਾਕਿਸਤਾਨ ਪਾਸਿਓਂ 28 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ। kartarpur sahibਦੱਸਣਯੋਗ ਹੈ ਕਿ ਕਰਤਾਰਪੁਰ ਲਾਂਘਾ ਬਣਾਉਣ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਦੇ ਮੌਜੂਦਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਟਵੀਟ ਕਰਕੇ ਖੁਲਾਸਾ ਕੀਤਾ ਕਿ ਹੈ ਕਿ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 28 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੀ ਸਥਾਪਨਾ ਕਰਨ ਦੀ ਆਰੰਭਤਾ ਕਰਨਗੇ। —PTC News


Top News view more...

Latest News view more...