Thu, Apr 18, 2024
Whatsapp

ਹਰ ਰੋਜ਼ 5000 ਸ਼ਰਧਾਲੂ ਜਾ ਸਕਣਗੇ ਕਰਤਾਰਪੁਰ ਸਾਹਿਬ , ਜਾਣੋ ਕੀ ਹੋਣਗੀਆਂ ਸਹੂਲਤਾਂ

Written by  Shanker Badra -- March 14th 2019 03:54 PM -- Updated: March 14th 2019 04:36 PM
ਹਰ ਰੋਜ਼ 5000 ਸ਼ਰਧਾਲੂ ਜਾ ਸਕਣਗੇ ਕਰਤਾਰਪੁਰ ਸਾਹਿਬ , ਜਾਣੋ ਕੀ ਹੋਣਗੀਆਂ ਸਹੂਲਤਾਂ

ਹਰ ਰੋਜ਼ 5000 ਸ਼ਰਧਾਲੂ ਜਾ ਸਕਣਗੇ ਕਰਤਾਰਪੁਰ ਸਾਹਿਬ , ਜਾਣੋ ਕੀ ਹੋਣਗੀਆਂ ਸਹੂਲਤਾਂ

ਹਰ ਰੋਜ਼ 5000 ਸ਼ਰਧਾਲੂ ਜਾ ਸਕਣਗੇ ਕਰਤਾਰਪੁਰ ਸਾਹਿਬ , ਜਾਣੋ ਕੀ ਹੋਣਗੀਆਂ ਸਹੂਲਤਾਂ:ਅੰਮ੍ਰਿਤਸਰ : ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲੀ ਅਹਿਮ ਮੀਟਿੰਗ ਅਟਾਰੀ-ਵਾਹਗਾ ਸਰਹੱਦ 'ਤੇ ਭਾਰਤੀ ਖੇਤਰ ਵਿਚ ਹੋਈ ਹੈ।ਇਸ ਦੌਰਾਨ ਭਾਰਤ - ਪਾਕਿਸਤਾਨ ਵਿਚਾਲੇ ਪਹਿਲੀ ਮੀਟਿੰਗ ਕਰੀਬ 3 ਘੰਟੇ ਚੱਲਣ ਮਗਰੋਂ ਖ਼ਤਮ ਹੋ ਗਈ ਹੈ।ਇਸ ਦੌਰਾਨ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਦੇ ਯਾਦਗਾਰੀ ਸਮਾਰੋਹ ਲਈ ਭਾਰਤ ਸਰਕਾਰ ਨੇ ਵੱਖ -ਵੱਖ ਗਤੀਵਿਧੀਆਂ ਦੀ ਯੋਜਨਾ ਬਣਾਈ ਹੈ। [caption id="attachment_269541" align="alignnone" width="581"] Kartarpur Sahib Every day 5000 pilgrims Will be go ਹਰ ਰੋਜ਼ 5000 ਸ਼ਰਧਾਲੂ ਜਾ ਸਕਣਗੇ ਕਰਤਾਰਪੁਰ ਸਾਹਿਬ , ਜਾਣੋ ਹੋਰ ਕੀ ਹੋਣਗੀਆਂ ਸਹੂਲਤਾਂ[/caption] ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ 50 ਏਕੜ ਜ਼ਮੀਨ ਦੀ ਸ਼ਨਾਖਤ ਕੀਤੀ ਹੈ।ਇਹ ਦੋ ਪੜਾਵਾਂ ਵਿੱਚ ਵਿਕਸਿਤ ਕੀਤਾ ਜਾਵੇਗਾ। ਫੇਜ਼ 1 'ਚ ਯਾਤਰੀ ਟਰਮੀਨਲ ਬਣਾਇਆ ਜਾਵੇਗਾ।ਜਿਸ ਓਤੇ ਯਾਤਰੀ ਟਰਮੀਨਲ ਬਿਲਡਿੰਗ ਕੰਪਲੈਕਸ ਦੀ ਸ਼ਾਨਦਾਰ ਇਮਾਰਤ ਅਤੇ ਖੂਬਸੂਰਤ ਲੈਂਡਸਕੇਪਿੰਗ ਦੇ ਨਾਲ ਅਮੀਰ ਭਾਰਤੀ ਸੱਭਿਆਚਾਰਕ ਕਦਰਾਂ -ਕੀਮਤਾਂ ਦੇ ਅਧਾਰ 'ਤੇ ਬੁੱਤ ਅਤੇ ਤਸਵੀਰਾਂ ਪ੍ਰਦਰਸਿਤ ਕੀਤੀਆਂ ਜਾਣਗੀਆਂ।ਇਸ ਕੰਪਲੈਕਸ ਦਾ ਡਿਜ਼ਾਈਨ ਖੰਡਾ ਦੁਆਰਾ ਪ੍ਰੇਰਿਤ ਹੈ ,ਜੋ ਏਕਤਾ ਅਤੇ ਮਨੁੱਖਤਾ ਦੀਆਂ ਕਦਰਾਂ -ਕੀਮਤਾਂ ਨੂੰ ਦਰਸਾਉਂਦਾ ਹੈ।ਇਹ ਇਮਾਰਤ ਦਿਵਿਆਂਗ ਅਤੇ ਬਿਰਧ ਵਿਅਕਤੀਆਂ ਨੂੰ ਦੇ ਆਉਣ -ਜਾਣ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਵੇਗੀ। [caption id="attachment_269542" align="aligncenter" width="581"]Every day 5000 pilgrims Will be go Kartarpur Sahib ਹਰ ਰੋਜ਼ 5000 ਸ਼ਰਧਾਲੂ ਜਾ ਸਕਣਗੇ ਕਰਤਾਰਪੁਰ ਸਾਹਿਬ , ਜਾਣੋ ਹੋਰ ਕੀ ਹੋਣਗੀਆਂ ਸਹੂਲਤਾਂ[/caption] ਇਸ ਦੌਰਾਨ ਇਹ ਇਮਾਰਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪ੍ਰਤੀ ਦਿਨ ਜਾਣ ਵਾਲੇ ਲੱਗਭਗ 5000 ਸ਼ਰਧਾਲੂਆਂ ਦੀਆਂ ਲੋੜਾਂ ਨੂੰ ਪੂਰਾ ਕਰੇਗੀ, ਜਿਸ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਕਲੀਰੈਸ ਦੀਆਂ ਲੋੜੀਦੀਆਂ ਸਹੂਲਤਾਂ ਅਤੇ ਹੋਰ ਸਹੂਲਤਾਂ ਸ਼ਾਮਿਲ ਹੋਣਗੀਆਂ।ਇਸ ਨੂੰ ਸੀ.ਸੀ.ਟੀ.ਵੀ.ਕੈਮਰਿਆਂ ਦੀ ਨਿਗਰਾਨੀ ਤੋਂ ਇਲਾਵਾ ਹੋਰ ਅਡਵਾਂਸ ਸੁਰੱਖਿਆ ਪ੍ਰਣਾਲੀਆਂ ਦੇ ਨਾਲ ਲੈਸ ਕੀਤਾ ਜਾਵੇਗਾ।ਇਸ ਨੂੰ ਨਵੰਬਰ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਯਾਦਗਾਰੀ ਸਮਾਰੋਹ ਤੋਂ ਪਹਿਲਾਂ ਬਣਾਏ ਜਾਣ ਦੀ ਯੋਜਨਾ ਹੈ। [caption id="attachment_269543" align="aligncenter" width="581"]Every day 5000 pilgrims Will be go Kartarpur Sahib ਹਰ ਰੋਜ਼ 5000 ਸ਼ਰਧਾਲੂ ਜਾ ਸਕਣਗੇ ਕਰਤਾਰਪੁਰ ਸਾਹਿਬ , ਜਾਣੋ ਹੋਰ ਕੀ ਹੋਣਗੀਆਂ ਸਹੂਲਤਾਂ[/caption] ਅੰਤਰਰਾਸਟਰੀ ਸਰਹੱਦ 'ਤੇ ਜਨਤਕ ਸਹੂਲਤਾਂ ਨਾਲ ਗੇਟ ,ਹਰ ਰੋਜ਼ 5000 ਸ਼ਰਧਾਲੂ ਦੇ ਲਈ 54 ਇਮੀਗ੍ਰੇਸ਼ਨ ਕਾਊਂਟਰ , 1700 ਵਰਗ ਮੀਟਰ ਵਿੱਚ ਕਤਾਰਾਂ ਲਾਓ ਸਥਾਨ , 10 ਬੱਸਾਂ ,250 ਕਾਰਾਂ ਅਤੇ 250 ਦੋਪਹੀਆ ਵਾਹਨਾਂ ਲਈ ਢੁਕਵੀਂ ਪਾਰਕਿੰਗ ਥਾਂ , ਫੇਜ਼ 2 'ਚ ਇੱਕ ਵਾਚ ਟਾਵਰ (ਲਗਭਗ 30 ਮੀਟਰ ਉੱਚਾ ) ਉੱਤੇ ਇੱਕ ਦਰਸ਼ਕ ਗੈਲਰੀ ਅਤੇ ਰੈਸਟੋਰੈਂਟ ਵਿਕਸਿਤ ਕਰਨ ਦੀ ਯੋਜਨਾ ਬਣਾਈ ਜਾਵੇਗੀ। ਇੱਕ 5 ਬਿਸਤਰਿਆਂ ਦਾ ਹਸਪਤਾਲ , ਲੱਗਭਗ 300 ਸ਼ਰਧਾਲੂਆਂ ਲਈ ਰਿਹਾਇਸ਼ , ਸਾਰੇ ਹਿੱਸੇਦਾਰਾਂ ਲਾਓ ਆਵਾਜਾਈ ,ਰਿਹਾਇਸ਼ ,ਫ਼ਾਇਰ ਸਟੇਸ਼ਨ ਲਈ ਜਗ੍ਹਾ, ਪੁਲਿਸ ਸਟੇਸ਼ਨ ਅਤੇ ਹਜ਼ਾਰਾਂ ਵਾਹਨਾਂ ਲਈ ਢੁਕਵੀਂ ਪਾਰਕਿੰਗ। -PTCNews


Top News view more...

Latest News view more...