ਜੰਮੂ-ਕਸ਼ਮੀਰ ’ਚ 2 -ਜੀ ਮੋਬਾਈਲ ਇੰਟਰਨੈੱਟ ਸੇਵਾ ਬਹਾਲ , ਸੋਸ਼ਲ ਸਾਈਟ ‘ਤੇ ਜਾਰੀ ਰਹੇਗੀ ਪਾਬੰਦੀ

Kashmir 2G mobile Internet restored from midnight
ਜੰਮੂ-ਕਸ਼ਮੀਰ ’ਚ 2 -ਜੀ ਮੋਬਾਈਲ ਇੰਟਰਨੈੱਟ ਸੇਵਾ ਬਹਾਲ , ਸੋਸ਼ਲ ਸਾਈਟ 'ਤੇ ਜਾਰੀ ਰਹੇਗੀਪਾਬੰਦੀ   

ਜੰਮੂ-ਕਸ਼ਮੀਰ ’ਚ 2 -ਜੀ ਮੋਬਾਈਲ ਇੰਟਰਨੈੱਟ ਸੇਵਾ ਬਹਾਲ , ਸੋਸ਼ਲ ਸਾਈਟ ‘ਤੇ ਜਾਰੀ ਰਹੇਗੀ ਪਾਬੰਦੀ:ਸ੍ਰੀਨਗਰ : ਕਸ਼ਮੀਰ ਵਾਦੀ ਵਿਚ ਪੰਜ ਮਹੀਨਿਆਂ ਤੋਂ ਬਾਅਦ ਸ਼ੁੱਕਰਵਾਰ ਦੀ ਦੇਰ ਰਾਤ ਤੋਂ ਪ੍ਰੀਪੇਡ ਅਤੇ ਪ੍ਰੀਪੇਡ ਫੋਨ ‘ਤੇ 2 ਜੀ ਮੋਬਾਈਲ ਇੰਟਰਨੈਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧ ਵਿਚ ਇਕ ਅਧਿਕਾਰਤ ਆਦੇਸ਼ ਜਾਰੀ ਕੀਤਾ ਗਿਆ ਹੈ। ਕਸ਼ਮੀਰ ਵਾਦੀ ਦੇ 20 ਜ਼ਿਲ੍ਹਿਆਂ ’ਚ 2-ਜੀ ਇੰਟਰਨੈੱਟ ਸੇਵਾ ਅੱਜ ਬਹਾਲ ਹੋ ਗਈ ਹੈ। ਸਾਰੇ ਖਪਤਕਾਰਾਂ ਨੂੰ ਇੰਟਰਨੈੱਟ ਦੀ ਸਹੂਲਤ ਮਿਲੇਗੀ।

Kashmir 2G mobile Internet restored from midnight
ਜੰਮੂ-ਕਸ਼ਮੀਰ ’ਚ 2 -ਜੀ ਮੋਬਾਈਲ ਇੰਟਰਨੈੱਟ ਸੇਵਾ ਬਹਾਲ , ਸੋਸ਼ਲ ਸਾਈਟ ‘ਤੇ ਜਾਰੀ ਰਹੇਗੀਪਾਬੰਦੀ

ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਦੀ ਇਕ ਸੂਚਨਾ ਦੇ ਅਨੁਸਾਰ ਮੋਬਾਈਲ ਫੋਨਾਂ ‘ਤੇ 2 ਜੀ ਸਪੀਡ ਵਾਲੀ ਇੰਟਰਨੈਟ ਦੀ ਸਹੂਲਤ 25 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਘਾਟੀ ਦੇ ਲੋਕਾਂ ਦੀ ਸੋਸ਼ਲ ਮੀਡੀਆ ਸਾਈਟਾਂ ਤੱਕ ਪਹੁੰਚ ਨਹੀਂ ਹੋਵੇਗੀ ਅਤੇ ਸਿਰਫ ਨਿਸ਼ਚਤ ਵੈਬਸਾਈਟਾਂ ਤੱਕ ਪਹੁੰਚ ਹੋਵੇਗੀ।ਜੰਮੂ ਕਸ਼ਮੀਰ ਦੇ ਲੋਕ 301 ਵੈੱਬਸਾਈਟਾਂ ਖੋਲ੍ਹ ਸਕਣਗੇ ਪਰ ਸੋਸ਼ਲ ਮੀਡੀਆ ਉੱਤੇ ਪਾਬੰਦੀ ਕਾਇਮ ਰਹੇਗੀ।

Kashmir 2G mobile Internet restored from midnight
ਜੰਮੂ-ਕਸ਼ਮੀਰ ’ਚ 2 -ਜੀ ਮੋਬਾਈਲ ਇੰਟਰਨੈੱਟ ਸੇਵਾ ਬਹਾਲ , ਸੋਸ਼ਲ ਸਾਈਟ ‘ਤੇ ਜਾਰੀ ਰਹੇਗੀਪਾਬੰਦੀ

ਇਸ ਤੋਂ ਪਹਿਲਾਂ2–ਜੀ ਮੋਬਾਇਲ ਇੰਟਰਨੈੱਟ ਸੇਵਾਵਾਂ ਨੂੰ ਜੰਮੂ ਦੇ ਸਾਰੇ 10 ਜ਼ਿਲ੍ਹਿਆਂ ਅਤੇ ਕਸ਼ਮੀਰ ਦੇ ਦੋ ਜ਼ਿਲ੍ਹਿਆਂ ਕੁਪਵਾੜਾ ਤੇ ਬਾਂਦੀਪੁਰੀ ’ਚ ਬਹਾਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੰਮੂ–ਕਸ਼ਮੀਰ ਪ੍ਰਸ਼ਾਸਨ ਦੇ ਮੁੱਖ ਸਕੱਤਰ ਰੋਹਿਤ ਕਾਂਸਲ ਨੇ ਕਿਹਾ ਕਿ ਸਾਰੇ ਪ੍ਰੀ–ਪੇਡ ਕੁਨੈਕਸ਼ਨਾਂ ਲਈ ਵਾਇਸ ਕਾੱਲ ਤੇ SMS ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ।

Kashmir 2G mobile Internet restored from midnight
ਜੰਮੂ-ਕਸ਼ਮੀਰ ’ਚ 2 -ਜੀ ਮੋਬਾਈਲ ਇੰਟਰਨੈੱਟ ਸੇਵਾ ਬਹਾਲ , ਸੋਸ਼ਲ ਸਾਈਟ ‘ਤੇ ਜਾਰੀ ਰਹੇਗੀਪਾਬੰਦੀ

ਦੱਸ ਦੇਈਏ ਕਿ ਪਿਛਲੇ ਸਾਲ 5 ਅਗਸਤ ਨੂੰ ਧਾਰਾ-370 ਰੱਦ ਕਰਨ ਤੋਂ ਬਾਅਦ ਜੰਮੂ ਕਸ਼ਮੀਰ ’ਚ ਦੂਰਸੰਚਾਰ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਜੰਮੂ–ਕਸ਼ਮੀਰ ’ਚ ਲਾਈਆਂ ਪਾਬੰਦੀਆਂ ਨੂੰ ਲੈ ਕੇ ਪਿੱਛੇ ਜਿਹੇ ਸੁਪਰੀਮ ਕੋਰਟ ’ਚ ਸੁਣਵਾਈ ਹੋਈ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇੰਟਰਨੈੱਟ ਦਾ ਅਧਿਕਾਰ ਦਰਅਸਲ ਸਵੈ–ਪ੍ਰਗਟਾਵੇ ਦੇ ਅਧਿਕਾਰ ਅਧੀਨ ਆਉਂਦਾ ਹੈ ਤੇ ਇਹ ਵੀ ਬੁਨਿਆਦੀ ਅਧਿਕਾਰ ਹੈ।
-PTCNews