ਭਾਰੀ ਬਰਫਬਾਰੀ ‘ਚ ਗਰਭਵਤੀ ਔਰਤ ਨੂੰ ਹਸਪਤਾਲ ਲੈ ਕੇ ਪੁੱਜੇ ਫੌਜ ਦੇ ਜਵਾਨ, PM ਮੋਦੀ ਨੇ ਵੀ ਕੀਤਾ ਸਲਾਮ

ਭਾਰੀ ਬਰਫਬਾਰੀ ‘ਚ ਗਰਭਵਤੀ ਔਰਤ ਨੂੰ ਹਸਪਤਾਲ ਲੈ ਕੇ ਪੁੱਜੇ ਫੌਜ ਦੇ ਜਵਾਨ, PM ਮੋਦੀ ਨੇ ਵੀ ਕੀਤਾ ਸਲਾਮ,ਨਵੀਂ ਦਿੱਲੀ: ਭਾਰਤੀ ਫੌਜ ਲਈ ਅੱਜ ਵੱਡਾ ਦਿਨ ਹੈ। ਅੱਜ ਦਾ ਦਿਨ ਫੌਜ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਤੇ ਹਰ ਕੋਈ ਫੌਜ ਦੇ ਜਵਾਨਾਂ ਨੂੰ ਸਲਾਮ ਕਰ ਰਿਹਾ ਹੈ।

ਇਸ ਦਰਮਿਆਨ ਜੰਮੂ ਕਸ਼ਮੀਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜੋ ਫੌਜ ਦੀ ਬਹਾਦੁਰੀ ਨੂੰ ਦਰਸਾ ਰਹੀ ਹੈ। ਜੰਮੂ-ਕਸ਼ਮੀਰ ‘ਚ 100 ਜਵਾਨਾਂ ਨੇ ਚਾਰ ਘੰਟੇ ਤੱਕ ਬਰਫ਼ ‘ਚ ਪੈਦਲ ਤੁਰ ਕੇ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਡਿਲੀਵਰੀ ਹੋਈ।

ਹੋਰ ਪੜ੍ਹੋ: ਫ਼ੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਪਹੁੰਚੀਆਂ ਭੈਣਾਂ , ਸਰਹੱਦ ‘ਤੇ ਦਿਸਿਆ ਅਨੋਖਾ ਨਜ਼ਾਰਾ

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਵੀਡੀਓ ਨੂੰ ਟਵੀਟ ਕੀਤਾ ਅਤੇ ਫੌਜ ਦੇ ਜਵਾਨਾਂ ਨੂੰ ਸਲਾਮ ਕੀਤਾ। ਪੀ.ਐੱਮ. ਨੇ ਸ਼ਮੀਮਾ ਅਤੇ ਉਨ੍ਹਾਂ ਦੇ ਬੱਚੇ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।

ਫੌਜ ਦੇ ਬਿਆਨ ‘ਚ ਦੱਸਿਆ ਗਿਆ ਹੈ ਕਿ ਚਾਰ ਘੰਟੇ ਤੱਕ ਭਾਰੀ ਬਰਫ਼ ‘ਚ 100 ਫੌਜ ਦੇ ਜਵਾਨ, 30 ਸਥਾਨਕ ਨਾਗਰਿਕ ਕਮਰ ਤੱਕ ਬਰਫ਼ ‘ਚ ਚੱਲ ਕੇ ਆਏ, ਗਰਭਵਤੀ ਔਰਤ ਨੂੰ ਸਟਰੇਚਰ ‘ਤੇ ਹਸਪਤਾਲ ਤੱਕ ਪਹੁੰਚਾਇਆ ਗਿਆ। ਹਸਪਤਾਲ ਪਹੁੰਚ ਕੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਹੁਣ ਔਰਤ, ਬੱਚਾ ਦੋਵੇਂ ਹੀ ਸੁਰੱਖਿਅਤ ਹਨ।

-PTC News