Fri, Apr 19, 2024
Whatsapp

ਕਸ਼ਮੀਰ 'ਚ ਸਿੱਖ ਨੌਜਵਾਨ ਦਾ ਹੋਇਆ ਕਤਲ ,ਸਿੱਖ ਸੰਗਠਨਾਂ ਨੇ ਕੀਤੀ ਨਿਖੇਧੀ

Written by  Shanker Badra -- January 07th 2019 09:12 AM
ਕਸ਼ਮੀਰ 'ਚ ਸਿੱਖ ਨੌਜਵਾਨ ਦਾ ਹੋਇਆ ਕਤਲ ,ਸਿੱਖ ਸੰਗਠਨਾਂ ਨੇ ਕੀਤੀ ਨਿਖੇਧੀ

ਕਸ਼ਮੀਰ 'ਚ ਸਿੱਖ ਨੌਜਵਾਨ ਦਾ ਹੋਇਆ ਕਤਲ ,ਸਿੱਖ ਸੰਗਠਨਾਂ ਨੇ ਕੀਤੀ ਨਿਖੇਧੀ

ਕਸ਼ਮੀਰ 'ਚ ਸਿੱਖ ਨੌਜਵਾਨ ਦਾ ਹੋਇਆ ਕਤਲ ,ਸਿੱਖ ਸੰਗਠਨਾਂ ਨੇ ਕੀਤੀ ਨਿਖੇਧੀ:ਜੰਮੂ ਕਸ਼ਮੀਰ : ਕਸ਼ਮੀਰ ਵਾਦੀ ਦੇ ਤ੍ਰਾਲ ਇਲਾਕੇ 'ਚ ਖਾਸੀਪੁਰਾ ਵਿਖੇ 25 ਸਾਲਾ ਇੱਕ ਸਿੱਖ ਨੌਜਵਾਨ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਂਅ ਸਿਮਰਨਜੀਤ ਸਿੰਘ ਸੀ।ਇਸ ਘਟਨਾ ਤੋਂ ਬਾਅਦ ਉਸ ਦੇ ਪਿਤਾ ਨਾਨਕ ਸਿੰਘ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਬੁਰਾ ਹਾਲ ਹੈ। [caption id="attachment_236891" align="aligncenter" width="300"]Kashmir Khasipura 25 years Sikh youth Simranjit Singh Murder ਕਸ਼ਮੀਰ 'ਚ ਸਿੱਖ ਨੌਜਵਾਨ ਦਾ ਹੋਇਆ ਕਤਲ , ਸਿੱਖ ਸੰਗਠਨਾਂ ਨੇ ਕੀਤੀ ਨਿਖੇਧੀ[/caption] ਮਿਲੀ ਜਾਣਕਾਰੀ ਮੁਤਾਬਕ ਕੁੱਝ ਹੀ ਸਮਾਂ ਪਹਿਲਾਂ ਹੋਈਆਂ ਪੰਚਾਇਤ ਚੋਣਾਂ 'ਚ ਸਿਮਰਨਜੀਤ ਸਿੰਘ ਦਾ ਭਰਾ ਪਿੰਡ ਦਾ ਸਰਪੰਚ ਚੁਣਿਆ ਗਿਆ ਸੀ।ਉਸੇ ਰੰਜਿਸ਼ ਕਾਰਨ ਇਹ ਕਤਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਪਰ ਹਾਲੇ ਇਸ ਮਾਮਲੇ 'ਚ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। [caption id="attachment_236892" align="aligncenter" width="300"] Kashmir Khasipura  25 years Sikh youth Simranjit Singh Murder ਕਸ਼ਮੀਰ 'ਚ ਸਿੱਖ ਨੌਜਵਾਨ ਦਾ ਹੋਇਆ ਕਤਲ , ਸਿੱਖ ਸੰਗਠਨਾਂ ਨੇ ਕੀਤੀ ਨਿਖੇਧੀ[/caption] ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਅਤੇ ਸਿੱਖ ਸੰਗਠਨਾਂ ਨੇ ਇਸ ਕਤਲ ਦੀ ਨਿਖੇਧੀ ਕਰਦਿਆਂ ਸਮੂਹ ਪੰਚਾਇਤ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। [caption id="attachment_236893" align="aligncenter" width="300"]Kashmir Khasipura 25 years Sikh youth Simranjit Singh Murder ਕਸ਼ਮੀਰ 'ਚ ਸਿੱਖ ਨੌਜਵਾਨ ਦਾ ਹੋਇਆ ਕਤਲ , ਸਿੱਖ ਸੰਗਠਨਾਂ ਨੇ ਕੀਤੀ ਨਿਖੇਧੀ[/caption] ਸ਼੍ਰੋਮਣੀ ਅਕਾਲੀ ਦਲ ਦੀ ਜੰਮੂ-ਕਸ਼ਮੀਰ ਇਕਾਈ ਦੇ ਪ੍ਰਧਾਨ ਦਰਬਿੰਦਰ ਸਿੰਘ, ਭਾਈ ਘਨੱਈਆ ਨਿਸ਼ਕਾਮ ਸੇਵਾ ਸੁਸਾਇਟੀ, ਏਆਈਐੱਸਐੱਸਐ!ਫ਼, ਸਿੱਖ ਨੌਜਵਾਨ ਸਭਾ, ਸਿੱਖ ਵੈਲਫ਼ੇਅਰ ਸੁਸਾਇਟੀ ਤੇ ਕਈ ਹੋਰ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਸਿਮਰਨਜੀਤ ਸਿੰਘ ਦੇ ਕਤਲ ਦਾ ਜ਼ੋਰਦਾਰ ਵਿਰੋਧ ਕੀਤਾ ਹੈ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਸਿੱਖ ਨੌਜਵਾਨ ਦੇ ਪਰਿਵਾਰ ਨੂੰ ਘੱਟੋ-ਘੱਟ 25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਸਜ਼ਾਵਾਂ ਦਿਵਾਈਆਂ ਜਾਣ। -PTCNews


Top News view more...

Latest News view more...