ਮੁੱਖ ਖਬਰਾਂ

ਕਸ਼ਮੀਰ 'ਚ ਪਾਕਿ ਨੇ ਕੀਤੀ ਗੋਲ਼ੀਬਾਰੀ, ਭਾਰਤੀ ਫ਼ੌਜੀ ਦਾ ਲਾਂਸ ਨਾਇਕ ਸ਼ਹੀਦ

By Shanker Badra -- July 28, 2019 10:12 am

ਕਸ਼ਮੀਰ 'ਚ ਪਾਕਿ ਨੇ ਕੀਤੀ ਗੋਲ਼ੀਬਾਰੀ, ਭਾਰਤੀ ਫ਼ੌਜੀ ਦਾ ਲਾਂਸ ਨਾਇਕ ਸ਼ਹੀਦ :ਸ੍ਰੀਨਗਰ : ਜੰਮੂ ਕਸ਼ਮੀਰ ਦੇ ਕੁੱਪਵਾੜਾ ਜ਼ਿਲ੍ਹੇ ਵਿੱਚ ਮੱਛਲ ਸੈਕਟਰ 'ਚ ਪਾਕਿਸਤਾਨੀ ਫ਼ੌਜ ਨੇ ਸ਼ਨਿਚਰਵਾਰ ਨੂੰ ਕੰਟਰੋਲ ਲਾਈਨ 'ਤੇ ਭਾਰਤ ਦੇ ਅਗਾਊੁਂ ਸੈਨਿਕ 'ਤੇ ਨਾਗਰਿਕ ਟਿਕਾਣਿਆਂ 'ਤੇ ਭਾਰੀ ਗੋਲ਼ਾਬਾਰੀ ਕੀਤੀ ਸੀ। ਇਸ ਗੋਲ਼ਾਬਾਰੀ 'ਚ ਭਾਰਤੀ ਫ਼ੌਜ ਦਾ ਲਾਂਸ ਨਾਇਕ ਸ਼ਹੀਦ ਹੋ ਗਿਆ ਹੈ।ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ 'ਚ ਪਾਕਿ ਫ਼ੌਜ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ।

Kashmir Pakistan Firing Indian Jawans Lance Naik martyr
ਕਸ਼ਮੀਰ 'ਚ ਪਾਕਿ ਨੇ ਕੀਤੀ ਗੋਲ਼ੀਬਾਰੀ, ਭਾਰਤੀ ਫ਼ੌਜੀ ਦਾ ਲਾਂਸ ਨਾਇਕ ਸ਼ਹੀਦ

ਇਸ ਜਵਾਨ ਦੀ ਸ਼ਨਾਖ਼ਤ 57 ਰਾਸ਼ਟਰੀ ਰਾਈਫ਼ਲਜ਼ ਦੇ ਲਾਂਸ-ਨਾਇਕ ਰਾਜਿੰਦਰ ਸਿੰਘ ਵਜੋਂ ਹੋਈ ਹੈ। ਭਾਰਤੀ ਫ਼ੌਜਾਂ ਨੇ ਪਾਕਿਸਤਾਨੀ ਰੇਂਜਰਾਂ ਦੀ ਗੋਲੀਬਾਰੀ ਦਾ ਵਾਜਬ ਜਵਾਬ ਦਿੱਤਾ। ਉਨ੍ਹਾਂ ਦੱਸਿਆ ਕਿ ਲਾਂਸ ਨਾਇਕ ਰਾਜਿੰਦਰ ਸਿੰਘ ਨੂੰ ਬਹੁਤ ਗੰਭੀਰ ਜ਼ਖ਼ਮੀ ਹਾਲਤ ਵਿੱਚ ਨੇੜਲੇ ਹਸਪਤਾਲ ਲਿਜਾਂਦਾ ਗਿਆ ਪਰ ਉਹ ਉੱਥੇ ਦਮ ਤੋੜ ਗਏ।

Kashmir Pakistan Firing Indian Jawans Lance Naik martyr
ਕਸ਼ਮੀਰ 'ਚ ਪਾਕਿ ਨੇ ਕੀਤੀ ਗੋਲ਼ੀਬਾਰੀ, ਭਾਰਤੀ ਫ਼ੌਜੀ ਦਾ ਲਾਂਸ ਨਾਇਕ ਸ਼ਹੀਦ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਬਿਜਲੀ ਕਰਮਚਾਰੀ ਪੁਲਿਸ ਫੋਰਸ ਲੈ ਕੇ ਘਰ ਵਿਚ ਜ਼ਬਰੀ ਖੰਭਾ ਲਗਾਉਣ ਆਏ ਤਾਂ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਮਿਲੀ ਜਾਣਕਾਰੀ ਅਨੁਸਾਰ ਰਜਿੰਦਰ ਸਿੰਘ (24) ਪੁੱਤਰ ਸਵਿੰਦਰ ਸਿੰਘ, ਜੋ ਪਿਛਲੇ ਕਰੀਬ 4 ਸਾਲਾਂ ਤੋਂ ਰਾਸ਼ਟਰੀ ਰਾਈਫ਼ਲ 57 ਆਰ.ਆਰ. 'ਚ ਨੌਕਰੀ ਕਰਦਾ ਸੀ, ਹੁਣ ਉਸ ਦੀ ਡਿਊਟੀ ਸ੍ਰੀਨਗਰ ਦੇ ਮੱਸ਼ਲ ਸੈਕਟਰ 'ਚ ਪਾਕਿਸਤਾਨੀ ਸਰਹੱਦ ਨੇੜੇ ਸੀ। ਜਦੋਂ ਬੀਤੇ ਦਿਨ ਉਹ ਆਪਣੀ ਡਿਊਟੀ ਦੌਰਾਨ ਮੋਰਚਾ ਸੰਭਾਲੀ ਖੜਾ ਸੀ ਤਾਂ ਪਾਕਿਸਤਾਨੀ ਫ਼ੌਜ ਵਲੋਂ ਚਲਾਈਆਂ ਗੋਲੀਆਂ ਲੱਗਣ ਨਾਲ ਉਸ ਦੀ ਮੌਤ ਹੋ ਗਈ।
-PTCNews

  • Share