Fri, Apr 26, 2024
Whatsapp

ਕਸ਼ਮੀਰ ਦੇ ਪੁਲਵਾਮਾ 'ਚ ਇੱਕ ਹੋਰ ਅੱਤਵਾਦੀ ਢੇਰ, ਹਿਜਬੁਲ ਕਮਾਂਡਰ ਜਹੂਰ ਠੋਕਰ ਫਰਾਰ

Written by  Joshi -- October 13th 2018 10:04 AM -- Updated: October 13th 2018 11:15 AM
ਕਸ਼ਮੀਰ ਦੇ ਪੁਲਵਾਮਾ 'ਚ ਇੱਕ ਹੋਰ ਅੱਤਵਾਦੀ ਢੇਰ, ਹਿਜਬੁਲ ਕਮਾਂਡਰ ਜਹੂਰ ਠੋਕਰ ਫਰਾਰ

ਕਸ਼ਮੀਰ ਦੇ ਪੁਲਵਾਮਾ 'ਚ ਇੱਕ ਹੋਰ ਅੱਤਵਾਦੀ ਢੇਰ, ਹਿਜਬੁਲ ਕਮਾਂਡਰ ਜਹੂਰ ਠੋਕਰ ਫਰਾਰ

ਕਸ਼ਮੀਰ ਦੇ ਪੁਲਵਾਮਾ 'ਚ ਇੱਕ ਹੋਰ ਅੱਤਵਾਦੀ ਢੇਰ, ਹਿਜਬੁਲ ਕਮਾਂਡਰ ਜਹੂਰ ਠੋਕਰ ਫਰਾਰ ਪੁਲਵਾਮਾ: ਜੰਮੂ - ਕਸ਼ਮੀਰ ਵਿੱਚ ਹਿਜਬੁਲ ਕਮਾਂਡਰ ਮੰਨਾਨ ਵਾਨੀ ਨੂੰ ਮੌਤ ਦੇ ਘਾਟ ਉਤਾਰਨ ਦੇ ਬਾਅਦ ਸੁਰੱਖਿਆਬਲਾਂ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਿਸ ਦੌਰਾਨ ਸੁਰੱਖਿਆਬਲਾਂ ਨੇ ਇੱਕ ਹੋਰ ਅੱਤਵਾਦੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮਾਰੇ ਗਏ ਆਤੰਕੀ ਦੀ ਪਹਿਚਾਣ ਸ਼ਬੀਰ ਅਹਿਮਦ ਡਾਰ ਦੇ ਰੂਪ ਵਿੱਚ ਹੋਈ ਹੈ। ਸੂਤਰਾਂ ਦੇ ਮੁਤਾਬਕ ਫੌਜ , ਐਸਓਜੀ ਅਤੇ ਸੀ.ਆਰ.ਪੀ.ਐਫ ਦੀ ਸਾਂਝੀ ਟੀਮ ਨੇ ਜਹੂਰ ਠੋਕਰ ਅਤੇ ਕੁੱਝ ਹੋਰ ਅੱਤਵਾਦੀਆਂ ਦੀ ਸੂਚਨਾ ਉੱਤੇ ਆਪਰੇਸ਼ਨ ਸ਼ੁਰੂ ਕੀਤਾ ਸੀ ,ਤੁਹਾਨੂੰ ਦੱਸ ਦੇਈਏ ਕਿ ਜਹੂਰ ਹਿਜਬੁਲ ਦਾ ਕਮਾਂਡਰ ਹੈ। ਹੋਰ ਪੜ੍ਹੋ: ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਾਹਿਬਜਾਦਿਆਂ ਦੀ ਯਾਦ ‘ਚ ਸਮਾਗਮ ਜਹੂਰ ਠੋਕਰ 173 ਟੈਰੀਟੋਰੀਅਲਆਰਮੀ ਦਾ ਮੈਂਬਰ ਸੀ ਅਤੇ 2016 ਵਿੱਚ ਸਰਵਿਸ ਰਾਇਫਲ ਦੇ ਨਾਲ ਫਰਾਰ ਹੋ ਗਿਆ ਸੀ। ਜਾਣਕਾਰੀ ਮੁਤਾਬਕ ਪਹਿਲਾ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਸੁਰੱਖਿਆਬਲਾਂ ਨੇ ਹਿਜਬੁਲ ਕਮਾਂਡਰ ਜਹੂਰ ਠੋਕਰ ਨੂੰ ਮਾਰ ਦਿੱਤਾ ਹੈ, ਪਰ ਜਦੋ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ ਗਈ ਤਾਂ ਉਸ ਦੀ ਪਹਿਚਾਣ ਸ਼ਬੀਰ ਅਹਿਮਦ ਡਾਰ ਦੇ ਰੂਪ ਵਿੱਚ ਹੋਈ। ਸੂਤਰਾਂ ਦੇ ਮੁਤਾਬਕ ਠਾਕੂਰ ਅਤੇ ਬਾਕੀ ਅੱਤਵਾਦੀ ਮੌਕੇ 'ਤੇ ਫਰਾਰ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਅਤੇ ਸੁਰੱਖਿਆਬਲਾਂ ਦੇ ਵਿੱਚ ਮੁੱਠਭੇੜ ਸ਼ੁੱਕਰਵਾਰ ਦੇਰ ਰਾਤ ਸ਼ੁਰੂ ਹੋਈ ਸੀ। —PTC News


Top News view more...

Latest News view more...