ਕਸ਼ਮੀਰ ‘ਚ ਭਾਰੀ ਬਰਫ਼ਬਾਰੀ ਦਾ ਕਹਿਰ ਜਾਰੀ, ਜੰਮੂ-ਕਸ਼ਮੀਰ ਰਾਜਮਾਰਗ ਬੰਦ, ਯਾਤਰੀ ਪ੍ਰੇਸ਼ਾਨ, ਦੇਖੋ ਤਸਵੀਰਾਂ

snowfall
ਕਸ਼ਮੀਰ 'ਚ ਭਾਰੀ ਬਰਫ਼ਬਾਰੀ ਦਾ ਕਹਿਰ ਜਾਰੀ, ਜੰਮੂ-ਕਸ਼ਮੀਰ ਰਾਜਮਾਰਗ ਬੰਦ, ਯਾਤਰੀ ਪ੍ਰੇਸ਼ਾਨ, ਦੇਖੋ ਤਸਵੀਰਾਂ

ਕਸ਼ਮੀਰ ‘ਚ ਭਾਰੀ ਬਰਫ਼ਬਾਰੀ ਦਾ ਕਹਿਰ ਜਾਰੀ, ਜੰਮੂ-ਕਸ਼ਮੀਰ ਰਾਜਮਾਰਗ ਬੰਦ, ਯਾਤਰੀ ਪ੍ਰੇਸ਼ਾਨ, ਦੇਖੋ ਤਸਵੀਰਾਂ,ਸ਼੍ਰੀਨਗਰ: ਪਹਾੜੀ ਇਲਾਕਿਆਂ ‘ਚ ਪੈ ਰਹੀ ਬਰਫਬਾਰੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ। ਉਧਰ ਦੂਸਰੇ ਪਾਸੇ ਮੈਦਾਨੀ ਇਲਾਕਿਆਂ ‘ਚ ਵੀ ਮੀਂਹ ਪੈਣ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਜਿਸ ਕਾਰਨ ਠੰਡ ‘ਚ ਕਾਫੀ ਵਾਧਾ ਹੋ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

snowfall
ਕਸ਼ਮੀਰ ‘ਚ ਭਾਰੀ ਬਰਫ਼ਬਾਰੀ ਦਾ ਕਹਿਰ ਜਾਰੀ, ਜੰਮੂ-ਕਸ਼ਮੀਰ ਰਾਜਮਾਰਗ ਬੰਦ, ਯਾਤਰੀ ਪ੍ਰੇਸ਼ਾਨ, ਦੇਖੋ ਤਸਵੀਰਾਂ

ਲਗਾਤਾਰ ਪੈ ਰਹੀ ਭਾਰੀ ਬਰਫਬਾਰੀ ਕਾਰਨ 300 ਕਿਲੋਮੀਟਰ ਲੰਬਾ ਜੰਮੂ ਅਤੇ ਕਸ਼ਮੀਰ ਰਾਜਮਾਰਗ (ਨੈਸ਼ਨਲ ਹਾਈਵੇਅ) ਬੰਦ ਹੈ। ਜਿਸ ਦੌਰਾਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਫਬਾਰੀ ਕਾਰਨ ਸੈਕੜੇ ਯਾਤਰੀ ਜਾਮ ‘ਚ ਫਸੇ ਹੋਏ ਹਨ। ਟ੍ਰੈਫਿਕ ਵਿਭਾਗ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਉਧਮਪੁਰ ਤੋਂ ਗੱਡੀਆਂ ਨੂੰ ਸ਼੍ਰੀਨਗਰ ਵੱਲ ਜਾਣ ਦੀ ਆਗਿਆ ਨਹੀਂ ਦਿੱਤੀ।

snowfall
ਕਸ਼ਮੀਰ ‘ਚ ਭਾਰੀ ਬਰਫ਼ਬਾਰੀ ਦਾ ਕਹਿਰ ਜਾਰੀ, ਜੰਮੂ-ਕਸ਼ਮੀਰ ਰਾਜਮਾਰਗ ਬੰਦ, ਯਾਤਰੀ ਪ੍ਰੇਸ਼ਾਨ, ਦੇਖੋ ਤਸਵੀਰਾਂ

ਮਿਲੀ ਜਾਣਕਾਰੀ ਮੁਤਾਬਕ ਪਹਾੜੀ ਇਲਾਕੇ ਬਰਫ ਦੀ ਸਫੈਦ ਚਾਦਰ ਨਾਲ ਢੱਕੇ ਗਏ ਹਨ।ਸੜਕਾਂ, ਘਰ, ਦਰੱਖਤ ਬਰਫ ਨਾਲ ਢੱਕੇ ਨਜ਼ਰ ਆ ਰਹੇ ਹਨ। ਪੂਰੇ ਉੱਤਰ ਭਾਰਤ ਵਿਚ ਜਾਂਦੇ-ਜਾਂਦੇ ਠੰਡ ਨੇ ਇਕ ਵਾਰ ਫਿਰ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ।

-PTC News