ਠੰਢ ਦੀ ਜਕੜ ‘ਚ ਆਈ ਕਸ਼ਮੀਰ ਵਾਦੀ, ਟੂਟੀਆਂ ‘ਚ ਜੰਮਣ ਲੱਗਾ ਪਾਣੀ

winter
ਠੰਢ ਦੀ ਜਕੜ 'ਚ ਆਈ ਕਸ਼ਮੀਰ ਵਾਦੀ, ਟੂਟੀਆਂ 'ਚ ਜੰਮਣ ਲੱਗਾ ਪਾਣੀ

ਠੰਢ ਦੀ ਜਕੜ ‘ਚ ਆਈ ਕਸ਼ਮੀਰ ਵਾਦੀ, ਟੂਟੀਆਂ ‘ਚ ਜੰਮਣ ਲੱਗਾ ਪਾਣੀ,ਸ੍ਰੀਨਗਰ: ਦੇਸ਼ ਭਰ ‘ਚ ਠੰਡ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੈ। ਦਿਨ ਬ ਦਿਨ ਵਧਦੀ ਜਾ ਰਹੀ ਇਸ ਠੰਡ ਨੇ ਆਮ ਜਨਜੀਵਨ ‘ਤੇ ਕਾਫੀ ਅਸਰ ਪਾਇਆ ਹੈ। ਦੇਸ਼ ਦੇ ਸਭ ਤੋਂ ਠੰਡਾ ਇਲਾਕਾ ਮੰਨਿਆ ਜਾਣਾ ਵਾਲਾ ਕਸ਼ਮੀਰ ‘ਚ ਇਸ ਵਾਰ ਠੰਡ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

winter
ਠੰਢ ਦੀ ਜਕੜ ‘ਚ ਆਈ ਕਸ਼ਮੀਰ ਵਾਦੀ, ਟੂਟੀਆਂ ‘ਚ ਜੰਮਣ ਲੱਗਾ ਪਾਣੀ

ਵਾਦੀ ਪੂਰੀ ਤਰ੍ਹਾਂ ਠੰਢ ਦੀ ਜਕੜ ਵਿੱਚ ਆ ਗਈ ਹੈ। ਪਾਰਾ ਡਿਗਣ ਨਾਲ ਨਦੀਆਂ ਨਾਲਿਆਂ ਤੇ ਕਈ ਰਿਹਾਇਸ਼ੀ ਖੇਤਰਾਂ ’ਚ ਟੂਟੀਆਂ ਵਿਚਲਾ ਪਾਣੀ ਬਰਫ਼ ਬਣ ਗਿਆ ਹੈ।ਦੱਖਣੀ ਕਸ਼ਮੀਰ ਵਿੱਚ ਵਾਦੀ ਦਾ ਗੇਟਵੇਅ ਕਹੇ ਜਾਂਦੇ ਕਾਜ਼ੀਗੁੰਡ ਵਿੱਚ ਤਾਪਮਾਨ ਮਨਫ਼ੀ 5.9 ਤੇ ਕੋਕਰਨਾਗ ਵਿੱਚ ਮਨਫ਼ੀ 5.4 ਡਿਗਰੀ ਦਰਜ ਕੀਤਾ ਗਿਆ।

winter
ਠੰਢ ਦੀ ਜਕੜ ‘ਚ ਆਈ ਕਸ਼ਮੀਰ ਵਾਦੀ, ਟੂਟੀਆਂ ‘ਚ ਜੰਮਣ ਲੱਗਾ ਪਾਣੀ

ਮੌਸਮ ਵਿਗਿਆਨੀਆਂ ਨੇ ਅਗਲੇ ਦਿਨਾਂ ਵਿੱਚ ਵਾਦੀ ਤੇ ਲੱਦਾਖ ਖਿੱਤੇ ’ਚ ਕਿਤੇ ਕਿਤੇ ਮੀਂਹ ਜਾਂ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ।ਠੰਡ ਦੇ ਵਧਣ ਨਾਲ ਲੋਕਾਂ ਦਾ ਕਾਰੋਬਾਰ ਵੀ ਠੱਪ ਹੋ ਗਿਆ ਅਤੇ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਗਿਆ।

winter
ਠੰਢ ਦੀ ਜਕੜ ‘ਚ ਆਈ ਕਸ਼ਮੀਰ ਵਾਦੀ, ਟੂਟੀਆਂ ‘ਚ ਜੰਮਣ ਲੱਗਾ ਪਾਣੀ

ਠੰਡ ਦਾ ਅਸਰ ਆਵਾਜਾਈ ‘ਤੇ ਵੀ ਪਿਆ ਹੈ। ਠੰਡ ਕਾਰਨ ਪੈ ਰਹੀ ਸੰਘਣੀ ਧੁੰਦ ਕਾਰਨ ਸੜਕੀ ਅਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਧੁੰਦ ਕਾਰਨ ਸੜਕੀ ਹਾਦਸਿਆਂ ਦੀ ਗਿਣਤੀ ਵਧ ਗਈ ਅਤੇ ਰੇਲਵੇ ਵਿਭਾਗ ਨੇ ਕਈ ਟ੍ਰੇਨਾਂ ਦੇ ਰੂਟ ਰੱਦ ਕਰ ਦਿੱਤੇ।

-PTC News