Advertisment

ਕਸ਼ਮੀਰੀ ਲੜਕੀਆਂ ਦੀ ਸੁਰੱਖਿਆ ਲਈ SGPC ਆਈ ਅੱਗੇ , ਗੁਰਦੁਆਰਿਆਂ ’ਚ ਰਹਿਣ ਦੇ ਕੀਤੇ ਜਾਣਗੇ ਪ੍ਰਬੰਧ

author-image
Shanker Badra
Updated On
New Update
ਕਸ਼ਮੀਰੀ ਲੜਕੀਆਂ ਦੀ ਸੁਰੱਖਿਆ ਲਈ SGPC ਆਈ ਅੱਗੇ , ਗੁਰਦੁਆਰਿਆਂ ’ਚ ਰਹਿਣ ਦੇ ਕੀਤੇ ਜਾਣਗੇ ਪ੍ਰਬੰਧ
Advertisment
ਕਸ਼ਮੀਰੀ ਲੜਕੀਆਂ ਦੀ ਸੁਰੱਖਿਆ ਲਈ SGPC ਆਈ ਅੱਗੇ , ਗੁਰਦੁਆਰਿਆਂ ’ਚ ਰਹਿਣ ਦੇ ਕੀਤੇ ਜਾਣਗੇ ਪ੍ਰਬੰਧ:ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਮਗਰੋਂ ਵੱਖ-ਵੱਖ ਥਾਵਾਂ ’ਤੇ ਰਹਿ ਰਹੀਆਂ ਕਸ਼ਮੀਰ ਦੀਆਂ ਲੜਕੀਆਂ ਦੀ ਸੁਰੱਖਿਆ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਸ਼ਮੀਰ ਦੀਆਂ ਜਿਹੜੀਆਂ ਵੀ ਬੱਚੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਅਤੇ ਵਿਦਿਅਕ ਅਦਾਰਿਆਂ ਵਿਚ ਆਉਣਗੀਆਂ, ਉਨ੍ਹਾਂ ਦੀ ਸੁਰੱਖਿਆ ਦਾ ਪੁਖਤਾ ਪ੍ਰਬੰਧ ਕੀਤਾ ਜਾਵੇਗਾ। Kashmiri girls Help SGPC Gurdwaras Sahib Arrangements ਕਸ਼ਮੀਰੀ ਲੜਕੀਆਂ ਦੀ ਸੁਰੱਖਿਆ ਲਈ SGPC ਆਈ ਅੱਗੇ , ਗੁਰਦੁਆਰਿਆਂ ’ਚ ਰਹਿਣ ਦੇ ਕੀਤੇ ਜਾਣਗੇ ਪ੍ਰਬੰਧ ਇਸ ਤੋਂ ਇਲਾਵਾ ਇਨ੍ਹਾਂ ਲੜਕੀਆਂ ਨੂੰ ਆਪੋ-ਆਪਣੇ ਘਰਾਂ ਤੱਕ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਬੰਧ ਕਰੇਗੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਕਸ਼ਮੀਰੀ ਲੜਕੀਆਂ ਲਈ ਸੁਰੱਖਿਆ ਲਈ ਹਰ ਸੰਭਵ ਯਤਨ ਹੋਣਗੇ।
Advertisment
Kashmiri girls Help SGPC Gurdwaras Sahib Arrangements ਕਸ਼ਮੀਰੀ ਲੜਕੀਆਂ ਦੀ ਸੁਰੱਖਿਆ ਲਈ SGPC ਆਈ ਅੱਗੇ , ਗੁਰਦੁਆਰਿਆਂ ’ਚ ਰਹਿਣ ਦੇ ਕੀਤੇ ਜਾਣਗੇ ਪ੍ਰਬੰਧ ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਵੱਖ-ਵੱਖ ਥਾਵਾਂ ’ਤੇ ਕਸ਼ਮੀਰੀ ਲੜਕੀਆਂ ਰਹਿ ਰਹੀਆਂ ਹਨ, ਜਿਨ੍ਹਾਂ ਵਿਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਆਖਿਆ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ, ਇਸ ਲਈ ਉਥੋਂ ਦੀਆਂ ਲੜਕੀਆਂ ਸਾਰੇ ਦੇਸ਼ ਲਈ ਸਤਿਕਾਰਯੋਗ ਹਨ। ਉਨ੍ਹਾਂ ਕਿਹਾ ਕਿ ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹਨ ਅਤੇ ਖ਼ਾਸਕਰ ਇਸਤਰੀ ਦੀ ਕਦਰ ਸਿੱਖਾਂ ਦਾ ਪਰਮ ਧਰਮ ਕਰਤੱਵ ਹੈ। ਉਨ੍ਹਾਂ ਇਤਿਹਾਸ ਦੇ ਹਵਾਲੇ ਨਾਲ ਆਖਿਆ ਕਿ ਜਦੋਂ ਅਬਦਾਲੀ ਵੇਲੇ ਭਾਰਤੀ ਔਰਤਾਂ ਨੂੰ ਉਠਾਇਆ ਜਾ ਰਿਹਾ ਸੀ ਤਾਂ ਸਿੱਖਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਨੂੰ ਛੁਡਵਾ ਕੇ ਘਰੋ-ਘਰੀਂ ਪਹੁੰਚਾਇਆ ਸੀ।ਉਨ੍ਹਾਂ ਆਖਿਆ ਕਿ ਜੰਮੂ ਕਸ਼ਮੀਰ ਦੀਆਂ ਬੱਚੀਆਂ ਪ੍ਰਤੀ ਮੰਦੀ ਭਾਸ਼ਾ ਬੋਲਣ ਵਾਲੇ ਲੋਕ ਮਨੁੱਖਤਾ ਦੇ ਨਾਂ ’ਤੇ ਕਲੰਕ ਹਨ ਅਤੇ ਅਜਿਹਾ ਕਰਕੇ ਉਹ ਆਪਣੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਹਨ। Kashmiri girls Help SGPC Gurdwaras Sahib Arrangements ਕਸ਼ਮੀਰੀ ਲੜਕੀਆਂ ਦੀ ਸੁਰੱਖਿਆ ਲਈ SGPC ਆਈ ਅੱਗੇ , ਗੁਰਦੁਆਰਿਆਂ ’ਚ ਰਹਿਣ ਦੇ ਕੀਤੇ ਜਾਣਗੇ ਪ੍ਰਬੰਧ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਲੰਧਰ : ਪਿੰਡ ਰਾਏਪੁਰ-ਰਸੂਲਪੁਰ ਵਿਖੇ ਪ੍ਰਵਾਸੀ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਆਦੇਸ਼ ਕੀਤਾ ਹੈ ਕਿ ਕਸ਼ਮੀਰੀ ਬੱਚੀਆਂ ਦੀ ਹਰ ਤਰ੍ਹਾਂ ਮਦਦ ਕੀਤੀ ਜਾਵੇ ਅਤੇ ਜੋ ਬੱਚੀਆਂ ਆਪੋ-ਆਪਣੇ ਘਰਾਂ ਤੱਕ ਜਾਣਾ ਚਾਹੁੰਦੀਆਂ ਹਨ।ਉਨ੍ਹਾਂ ਨੂੰ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਭਾਈ ਲੌਂਗੋਵਾਲ ਦੇ ਨਿਰਦੇਸ਼ ਅਨੁਸਾਰ ਗੁਰਦੁਆਰਾ ਸਾਹਿਬ ਅਤੇ ਵਿਦਿਅਕ ਅਦਾਰਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਇਥੇ ਜੋ ਵੀ ਬੱਚੀਆਂ ਆਉਣਗੀਆਂ ਉਨ੍ਹਾਂ ਲਈ ਰਿਹਾਇਸ਼, ਲੰਗਰ ਅਤੇ ਉਨ੍ਹਾਂ ਨੂੰ ਸੁਰੱਖਿਅਤ ਪਹੁੰਚਾਉਣ ਦੀ ਜ਼ੁੰਮੇਵਾਰੀ ਨਿਭਾਈ ਜਾਵੇਗੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment