Advertisment

ਹਰਿਆਣੇ 'ਚ ਕਸ਼ਮੀਰੀ ਵਿਦਿਆਰਥੀ ਨਾਲ ਹੋਈ ਕੁੱਟਮਾਰ,ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫਤਾਰ

author-image
Shanker Badra
New Update
ਹਰਿਆਣੇ 'ਚ ਕਸ਼ਮੀਰੀ ਵਿਦਿਆਰਥੀ ਨਾਲ ਹੋਈ ਕੁੱਟਮਾਰ,ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫਤਾਰ
Advertisment
ਹਰਿਆਣੇ 'ਚ ਕਸ਼ਮੀਰੀ ਵਿਦਿਆਰਥੀ ਨਾਲ ਹੋਈ ਕੁੱਟਮਾਰ,ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫਤਾਰ:ਹਰਿਆਣਾ ਦੇ ਮਹਿੰਦਰਗੜ ਜ਼ਿਲੇ ਵਿਚ ਹਰਿਆਣੇ ਦੀ ਕੇਂਦਰੀ ਯੂਨੀਵਰਸਿਟੀ ਵਿਚ ਪੜ੍ਹਦੇ ਦੋ ਕਸ਼ਮੀਰੀ ਵਿਦਿਆਰਥੀਆਂ ਨਾਲ ਕੁਝ ਸਥਾਨਕ ਲੋਕਾਂ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਘਟਨਾ ਉਸ ਸਮੇਂ ਵਾਪਰੀ ਜਦੋਂ ਕਸ਼ਮੀਰੀ ਵਿਦਿਆਰਥੀ ਅਫਤਾਬ ਅਹਿਮਦ (23)ਅਮਜਦ ਅਲੀ (22) ਨਮਾਜ਼ ਪੜ੍ਹਨ ਤੋਂ ਬਾਅਦ ਮਸਜ਼ਿਦ ਵਿਚੋਂ ਬਾਹਰ ਆ ਰਹੇ ਸੀ।ਹਰਿਆਣੇ 'ਚ ਕਸ਼ਮੀਰੀ ਵਿਦਿਆਰਥੀ ਨਾਲ ਹੋਈ ਕੁੱਟਮਾਰ,ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫਤਾਰਵਿਦਿਆਰਥੀਆਂ ਦੇ ਸਰੀਰ 'ਤੇ ਬਹੁਤ ਸਾਰੀਆਂ ਸੱਟਾਂ ਲੱਗੀਆਂ ਹਨ।ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਹੈ।ਮਹਿਬੂਬਾ ਮੁਫਤੀ ਨੇ ਟਵਿੱਟਰ 'ਤੇ ਟਵੀਟ ਕਰਕੇ ਕਿਹਾ ਹੈ ਕਿ ਮਹਿੰਦਰਗੜ ਹਰਿਆਣਾ ਵਿਚ ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲਾ ਹੋਣ ਦੀਆਂ ਰਿਪੋਰਟਾਂ ਸੁਣ ਕੇ ਮੈਂ ਹੈਰਾਨ ਅਤੇ ਪਰੇਸ਼ਾਨ ਹਾਂ।ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਜਾਂਚ ਕਰੇ ਅਤੇ ਸਖਤ ਕਾਰਵਾਈ ਕਰੇ।
Advertisment
ਹਰਿਆਣੇ 'ਚ ਕਸ਼ਮੀਰੀ ਵਿਦਿਆਰਥੀ ਨਾਲ ਹੋਈ ਕੁੱਟਮਾਰ,ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫਤਾਰਵਿਦਿਆਰਥੀ ਅਫਤਾਬ ਅਹਿਮਦ ,ਅਮਜਦ ਅਲੀ ਨੇ ਮੀਡੀਆ ਨੂੰ ਦੱਸਿਆ ਕਿ ਜਿਵੇਂ ਹੀ ਉਹ ਨਮਾਜ਼ ਪੜ ਕੇ ਮਸਜ਼ਿਦ ਵਿਚੋਂ ਬਾਹਰ ਆ ਰਹੇ ਸਨ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਕੁਝ ਲੋਕ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ।ਮਸਜ਼ਿਦ ਵਿਚੋਂ ਬਾਹਰ ਆ ਕੇ ਉਹ ਆਪਣੇ ਮੋਟਰਸਾਈਕਲ ਕੋਲ ਪੁੱਜੇ ਤਾਂ ਅਚਾਨਕ 15-20 ਲੋਕਾਂ ਦੀ ਭੀੜ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤਾ।ਹਰਿਆਣੇ 'ਚ ਕਸ਼ਮੀਰੀ ਵਿਦਿਆਰਥੀ ਨਾਲ ਹੋਈ ਕੁੱਟਮਾਰ,ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫਤਾਰਵਿਦਿਆਰਥੀਆਂ ਨੇ ਦੱਸਿਆ ਕਿ ਮੌਜੂਦਾਂ ਲੋਕਾਂ ਵਿਚੋਂ ਕੋਈ ਵੀ ਉਨ੍ਹਾਂ ਨੂੰ ਬਚਾਉਣ ਨਹੀਂ ਆਇਆ।ਵਿਦਿਆਰਥੀ ਹਸਪਤਾਲ ਵਿਚੋਂ ਇਲਾਜ ਕਰਵਾਉਣ ਤੋਂ ਬਾਅਦ ਕਾਲਜ ਕੈਂਪਸ 'ਚ ਵਾਪਸ ਆਏ ਅਤੇ ਕਾਲਜ ਪ੍ਰਸ਼ਾਸਨ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਯੂਨੀਵਰਸਿਟੀ 'ਚ ਸ਼ਿਕਾਇਤ ਦਰਜ ਕਰਵਾਈ।ਹਰਿਆਣਾ ਪੁਲਿਸ ਨੇ ਇਸ ਮਾਮਲੇ 'ਚ ਮਹਿੰਦਰਗੜ ਪੁਲਿਸ ਸਟੇਸ਼ਨ 'ਚ ਆਈ.ਪੀ.ਸੀ. ਦੀ ਧਾਰਾ 148,149,341,323 ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ ਅਤੇ ਅੱਜ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment