Thu, Apr 25, 2024
Whatsapp

ਕਠੂਆ ਜਬਰ ਜ਼ਨਾਹ ਅਤੇ ਕਤਲ ਮਾਮਲੇ 'ਤੇ ਪਠਾਨਕੋਟ ਅਦਾਲਤ ਦਾ ਅੱਜ ਆਵੇਗਾ ਫੈਸਲਾ

Written by  Shanker Badra -- June 10th 2019 10:40 AM
ਕਠੂਆ ਜਬਰ ਜ਼ਨਾਹ ਅਤੇ ਕਤਲ ਮਾਮਲੇ 'ਤੇ ਪਠਾਨਕੋਟ ਅਦਾਲਤ ਦਾ ਅੱਜ ਆਵੇਗਾ ਫੈਸਲਾ

ਕਠੂਆ ਜਬਰ ਜ਼ਨਾਹ ਅਤੇ ਕਤਲ ਮਾਮਲੇ 'ਤੇ ਪਠਾਨਕੋਟ ਅਦਾਲਤ ਦਾ ਅੱਜ ਆਵੇਗਾ ਫੈਸਲਾ

ਕਠੂਆ ਜਬਰ ਜ਼ਨਾਹ ਅਤੇ ਕਤਲ ਮਾਮਲੇ 'ਤੇ ਪਠਾਨਕੋਟ ਅਦਾਲਤ ਦਾ ਅੱਜ ਆਵੇਗਾ ਫੈਸਲਾ:ਪਠਾਨਕੋਟ : ਜੰਮੂ ਕਸ਼ਮੀਰ ਦੇ ਕਠੂਆ 'ਚ ਅੱਠ ਸਾਲਾ ਬੱਚੀ ਨਾਲ ਹੋਏ ਜਬਰ-ਜ਼ਨਾਹ ਤੇ ਕਤਲ ਮਾਮਲੇ 'ਚ ਪਠਾਨਕੋਟ ਦੀ ਅਦਾਲਤ ਵੱਲੋਂ ਅੱਜ ਫ਼ੈਸਲਾ ਸੁਣਾਇਆ ਜਾਵੇਗਾ।ਇਸ ਫ਼ੈਸਲੇ ਨੂੰ ਲੈ ਕੇ ਅਦਾਲਤ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। [caption id="attachment_305011" align="aligncenter" width="300"]kathua rape case pathankot Court Decision will come today ਕਠੂਆ ਜਬਰ ਜ਼ਨਾਹ ਅਤੇ ਕਤਲ ਮਾਮਲੇ 'ਤੇ ਪਠਾਨਕੋਟ ਅਦਾਲਤ ਦਾ ਅੱਜ ਆਵੇਗਾ ਫੈਸਲਾ[/caption] ਦੱਸਿਆ ਜਾਂਦਾ ਹੈ ਕਿ ਇਸ ਮਾਮਲੇ 'ਚ ਜ਼ਿਲਾ ਤੇ ਸੈਸ਼ਨ ਜੱਜ ਪਠਾਨਕੋਟ ਡਾ. ਤੇਜਵਿੰਦਰ ਸਿੰਘ ਦੀ ਅਦਾਲਤ ਨੇ ਆਖਰੀ ਦੌਰ ਦੀ ਸੁਣਵਾਈ ਤੇ ਬਹਿਸ ਪੂਰੀ ਹੋਣ ਤੋਂ ਬਾਅਦ ਫੈਸਲਾ ਰਾਖਵਾਂ ਰੱਖਿਆ ਸੀ।ਇਸ ਕੇਸ ਦੀ ਪੈਰਵੀ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਚੱਲੀ ਅਤੇ ਤਕਰੀਬਨ ਸਵਾ ਸਾਲ ਮਗਰੋਂ ਅੱਜ ਇਸ ਦਾ ਨਿਬੇੜਾ ਹੋਣਾ ਹੈ। [caption id="attachment_305015" align="aligncenter" width="300"]kathua rape case pathankot Court Decision will come today ਕਠੂਆ ਜਬਰ ਜ਼ਨਾਹ ਅਤੇ ਕਤਲ ਮਾਮਲੇ 'ਤੇ ਪਠਾਨਕੋਟ ਅਦਾਲਤ ਦਾ ਅੱਜ ਆਵੇਗਾ ਫੈਸਲਾ[/caption] ਇਸ ਸਬੰਧੀ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਹੋਰ ਸਖਤ ਕੀਤੇ ਗਏ ਹਨ, ਜਿਨ੍ਹਾਂ ਲੋਕਾਂ ਨੂੰ ਅਦਾਲਤ ਨੇ ਆਉਣ ਦੀ ਇਜਾਜ਼ਤ ਦਿੱਤੀ ਹੈ, ਉਹੀ ਲੋਕ ਅਦਾਲਤ ਦੇ ਅੰਦਰ ਜਾ ਸਕਣਗੇ।ਇਸ ਦੇ ਮੱਦੇਨਜ਼ਰ ਜ਼ਿਲਾ ਕੋਰਟ ਕੰਪਲੈਕਸ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ।ਇਸ ਦੌਰਾਨ ਅਦਾਲਤ ਦੇ ਗੇਟ 'ਤੇ ਬੈਰੀਕੇਡ ਲਾਏ ਗਏ ਹਨ, ਉਥੇ ਸੁਰੱਖਿਆ ਮੁਲਾਜ਼ਮਾਂ ਦੀ ਡਿਊਟੀ ਵਧਾਈ ਗਈ ਹੈ ਕਿਉਂਕਿ ਇਹ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ। [caption id="attachment_305013" align="aligncenter" width="300"]kathua rape case pathankot Court Decision will come today ਕਠੂਆ ਜਬਰ ਜ਼ਨਾਹ ਅਤੇ ਕਤਲ ਮਾਮਲੇ 'ਤੇ ਪਠਾਨਕੋਟ ਅਦਾਲਤ ਦਾ ਅੱਜ ਆਵੇਗਾ ਫੈਸਲਾ[/caption] ਦਰਅਸਲ 'ਚ ਬੀਤੇ ਸਾਲ 10 ਜਨਵਰੀ ਨੂੰ ਕਠੂਆ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਦੀ ਬੱਚੀ ਨਾਲ ਮੰਦਰ ਵਿੱਚ ਕਥਿਤ ਤੌਰ 'ਤੇ ਬੰਧਕ ਬਣਾ ਕੇ ਬਲਾਤਕਾਰ ਕੀਤਾ ਗਿਆ ਸੀ।ਉਸ ਨੂੰ ਚਾਰ ਦਿਨ ਤੱਕ ਬੇਹੋਸ਼ ਰੱਖਿਆ ਗਿਆ ਸੀ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਸੀ।ਇਸ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਨੇ ਗ੍ਰਾਮ ਪ੍ਰਧਾਨ ਸਾਂਜੀ ਰਾਮ, ਉਸ ਦੇ ਪੁੱਤਰ ਵਿਸ਼ਾਲ, ਨਾਬਾਲਗ ਭਤੀਜੇ ਅਤੇ ਉਸ ਦੇ ਦੋਸਤ ਆਨੰਦ ਦੱਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਦੀਪਕ ਖਜੂਰੀਆ ਤੇ ਸੁਰਿੰਦਰ ਵਰਮਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। [caption id="attachment_305012" align="aligncenter" width="300"] kathua rape case pathankot Court Decision will come today ਕਠੂਆ ਜਬਰ ਜ਼ਨਾਹ ਅਤੇ ਕਤਲ ਮਾਮਲੇ 'ਤੇ ਪਠਾਨਕੋਟ ਅਦਾਲਤ ਦਾ ਅੱਜ ਆਵੇਗਾ ਫੈਸਲਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫ਼ਤਿਹਵੀਰ ਸਿੰਘ ਜਲਦ ਆਵੇਗਾ ਬਾਹਰ ,ਅੱਜ ਫ਼ਤਿਹਵੀਰ ਦਾ ਜਨਮ ਦਿਨ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੈਸ਼ਨ ਜੱਜ ਨੇ ਅੱਠ ਮੁਲਜ਼ਮਾਂ ਵਿੱਚੋਂ ਸੱਤ ਖ਼ਿਲਾਫ਼ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਹੇਠ ਮੁਕੱਦਮੇ ਦੀ ਸੁਣਵਾਈ ਕੀਤੀ ਹੈ।ਇਸ ਤੋਂ ਪਹਿਲਾਂ ਕਠੂਆ ਵਿੱਚ ਹੀ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਸੀ ਪਰ ਫਿਰ ਹਾਲਾਤ ਵਿਗੜਦੇ ਦੇਖ ਸੁਪਰੀਮ ਕੋਰਟ ਨੇ ਮਾਮਲਾ ਪਠਾਨਕੋਟ ਅਦਾਲਤ ਵਿੱਚ ਭੇਜ ਦਿੱਤਾ ਸੀ।ਇਸ ਮਾਮਲੇ ਨੇ ਵੱਡਾ ਸਿਆਸੀ ਭੂਚਾਲ ਲਿਆਂਦਾ ਸੀ। -PTCNews


Top News view more...

Latest News view more...