Advertisment

ਕਠੂਆ ਬਲਾਤਕਾਰ ਪੀੜਤਾ ਦੀ ਪਛਾਣ ਜਨਤਕ ਕਰਨ ਵਾਲੇ ਨੂੰ ਹੋਵੇਗੀ 6 ਮਹੀਨੇ ਦੀ ਸਜ਼ਾ:ਹਾਈ ਕੋਰਟ

author-image
Shanker Badra
New Update
ਕਠੂਆ ਬਲਾਤਕਾਰ ਪੀੜਤਾ ਦੀ ਪਛਾਣ ਜਨਤਕ ਕਰਨ ਵਾਲੇ ਨੂੰ ਹੋਵੇਗੀ 6 ਮਹੀਨੇ ਦੀ ਸਜ਼ਾ:ਹਾਈ ਕੋਰਟ
Advertisment
ਕਠੂਆ ਬਲਾਤਕਾਰ ਪੀੜਤਾ ਦੀ ਪਛਾਣ ਜਨਤਕ ਕਰਨ ਵਾਲੇ ਨੂੰ ਹੋਵੇਗੀ 6 ਮਹੀਨੇ ਦੀ ਸਜ਼ਾ:ਹਾਈ ਕੋਰਟ:ਕਸ਼ਮੀਰ ਦੇ ਕਠੂਆ ਬਲਾਤਕਾਰ ਮਾਮਲੇ ਵਿਚ ਮਾਸੂਮ ਪੀੜਤਾ ਦੀ ਪਛਾਣ ਉਜਾਗਰ ਕਰਨ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਫ਼ੈਸਲਾ ਸੁਣਾਇਆ ਹੈ।ਹਾਈ ਕੋਰਟ ਨੇ ਸੁਣਵਾਈ ਦੇ ਦੌਰਾਨ ਸਖ਼ਤ ਲਹਿਜ਼ੇ ਵਿਚ ਕਿਹਾ ਹੈ ਕਿ ਜੇਕਰ ਕਿਸੇ ਨੇ ਵੀ ਕਠੂਆ ਪੀੜਤਾ ਦਾ ਨਾਮ ਅਤੇ ਉਸ ਦੀ ਪਛਾਣ ਉਜਾਗਰ ਕੀਤੀ ਤਾਂ ਉਸ ਨੂੰ ਛੇ ਮਹੀਨੇ ਜੇਲ ਦੀ ਸਜ਼ਾ ਹੋ ਸਕਦੀ ਹੈ।ਕਠੂਆ ਬਲਾਤਕਾਰ ਪੀੜਤਾ ਦੀ ਪਛਾਣ ਜਨਤਕ ਕਰਨ ਵਾਲੇ ਨੂੰ ਹੋਵੇਗੀ 6 ਮਹੀਨੇ ਦੀ ਸਜ਼ਾ:ਹਾਈ ਕੋਰਟਇਸ ਤੋਂ ਪਹਿਲਾਂ ਕੋਰਟ ਨੇ ਕਿਹਾ ਹੈ ਕਿ ਜਿਨ੍ਹਾਂ ਵੀ ਮੀਡੀਆ ਹਾਊਸਿਜ਼ ਨੇ ਕਠੂਆ ਬਲਾਤਕਾਰ ਪੀੜਤਾ ਦੀ ਪਛਾਣ ਪਰਗਟ ਕੀਤੀ ਹੈ ਉਨ੍ਹਾਂ ਨੂੰ 10-10 ਲੱਖ ਰੁਪਏ ਜੁਰਮਾਨੇ ਵਜੋਂ ਦੇਣੇ ਹੋਣਗੇ।ਇਹ ਰਕਮ ਕੋਰਟ ਜੰਮੂ -ਕਸ਼ਮੀਰ ਦੇ ਪੀੜਤ ਮੁਆਵਜ਼ਾ ਫ਼ੰਡ ਵਿਚ ਭੇਜੇਗਾ।ਇਸ ਮਾਮਲੇ ਵਿਚ ਹੁਣ ਅਗਲੀ ਸੁਣਵਾਈ 25 ਅਪ੍ਰੈਲ ਨੂੰ ਹੋਵੇਗੀ।
Advertisment
ਕਠੂਆ ਬਲਾਤਕਾਰ ਪੀੜਤਾ ਦੀ ਪਛਾਣ ਜਨਤਕ ਕਰਨ ਵਾਲੇ ਨੂੰ ਹੋਵੇਗੀ 6 ਮਹੀਨੇ ਦੀ ਸਜ਼ਾ:ਹਾਈ ਕੋਰਟਦੱਸਣਯੋਗ ਹੈ ਕਿ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕੁੱਝ ਮੀਡੀਆ ਚੈਨਲਾਂ ਅਤੇ ਅਖਬਾਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ ਕਿ ਪੀੜਤ ਬੱਚੀ ਦੀ ਪਛਾਣ ਜਨਤਕ ਕਰਨ ਦੇ ਮਾਮਲੇ ਵਿਚ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ।ਕੋਰਟ ਨੇ ਇਸ ਸਬੰਧ ਵਿਚ ਸੂਚਨਾ ਪ੍ਰਸਾਰਣ ਮੰਤਰਾਲਾ ਵਲੋਂ ਵੀ ਜਵਾਬ ਮੰਗਿਆ ਹੈ ਕਿ ਅਜਿਹੇ ਮਾਮਲਿਆਂ ਵਿਚ ਕੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ?ਪਿਛਲੀ ਸੁਣਵਾਈ ਵਿੱਚ ਹੀ ਕੋਰਟ ਨੇ ਮੀਡੀਆ ਹਾਊਸਿਜ਼ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅੱਗੇ ਤੋਂ ਬੱਚੀ ਦਾ ਨਾਮ ,ਉਸ ਦੀ ਤਸਵੀਰ ,ਸਕੂਲ ਦਾ ਨਾਮ ਜਾਂ ਉਸ ਦੀ ਪਛਾਣ ਸਪੱਸ਼ਟ ਕਰਨ ਵਾਲੀ ਕਿਸੇ ਵੀ ਸੂਚਨਾ ਨੂੰ ਪ੍ਰਸਾਰਿਤ ਕਰਨ ਤੋਂ ਬਚੀਏ।ਕਠੂਆ ਬਲਾਤਕਾਰ ਪੀੜਤਾ ਦੀ ਪਛਾਣ ਜਨਤਕ ਕਰਨ ਵਾਲੇ ਨੂੰ ਹੋਵੇਗੀ 6 ਮਹੀਨੇ ਦੀ ਸਜ਼ਾ:ਹਾਈ ਕੋਰਟਕੋਰਟ ਨੇ ਕਿਹਾ ਸੀ ਕਿ ਖ਼ਬਰਾਂ ਨੇ ਪੀੜਤਾ ਦੀ ਨਿੱਜਤਾ ਦੀ ਬੇਇੱਜ਼ਤੀ ਅਤੇ ਉਲੰਘਣਾ ਕੀਤਾ ਹੈ ,ਜਿਸਦੀ ਕਿਸੇ ਵੀ ਹਾਲਾਤ ਵਿੱਚ ਆਗਿਆ ਨਹੀਂ ਦਿਤੀ ਜਾ ਸਕਦੀ ਹੈ।ਜ਼ਿਕਰਯੋਗ ਹੈ ਕਿ ਇਸ ਸਾਲ 10 ਜਨਵਰੀ ਨੂੰ ਜੰਮੂ ਦੇ ਕਠੂਆ ਜ਼ਿਲ੍ਹਾ ਦੇ ਰਸਾਨੇ ਪਿੰਡ ਵਿਚ ਇੱਕ ਬੱਚੀ ਦੇ ਅਗਵਾਹ ਹੋਣ ਤੋਂ ਬਾਅਦ 17 ਜਨਵਰੀ ਨੂੰ ਝਾੜੀਆਂ 'ਚੋਂ ਉਸਦੀ ਲਾਸ਼ ਮਿਲੀ ਸੀ।ਇਸ ਬੱਚੀ ਨੂੰ ਅਗਵਾਹ ਕਰਕੇ ਉਸਦੇ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਬਾਅਦ ਉਸਦੀ ਹੱਤਿਆ ਕੀਤੀ ਗਈ।ਕਠੂਆ ਬਲਾਤਕਾਰ ਪੀੜਤਾ ਦੀ ਪਛਾਣ ਜਨਤਕ ਕਰਨ ਵਾਲੇ ਨੂੰ ਹੋਵੇਗੀ 6 ਮਹੀਨੇ ਦੀ ਸਜ਼ਾ:ਹਾਈ ਕੋਰਟਇਸ ਮਾਮਲੇ ਵਿੱਚ ਮੁੱਖ ਆਰੋਪੀ ਸਾਂਜੀ ਰਾਮ ਸਮੇਤ ਅੱਠ ਲੋਕਾਂ ਨੂੰ ਦੋਸ਼ੀ ਪਾਇਆ ਗਿਆ ਹੈ।ਜਾਂਚ ਵਿੱਚ ਇਹ ਵੀ ਪਤਾ ਚਲਾ ਹੈ ਕਿ ਬੱਚੀ ਨੂੰ ਅਗਵਾ ਕਰ ਇੱਕ ਮੰਦਿਰ ਵਿਚ ਰੱਖਿਆ ਗਿਆ ਸੀ।ਉੱਥੇ ਉਸਨੂੰ ਨਸ਼ੀਲੀ ਦਵਾਈ ਪਿਲਾਕੇ ਉਸਦੇ ਨਾਲ ਵਾਰ -ਵਾਰ ਕੁਕਰਮ ਕੀਤਾ ਗਿਆ ਅਤੇ ਬਾਅਦ ਵਿਚ ਉਸਦੀ ਹੱਤਿਆ ਕਰ ਦਿਤੀ ਗਈ। -PTCNews-
latest-news india-latest-news news-in-punjab new-in-punjabi
Advertisment

Stay updated with the latest news headlines.

Follow us:
Advertisment