ਕੌਣ ਬਣੇਗਾ ਕਰੋੜਪਤੀ ਦੇ ਵਿਗਿਆਪਨ ਬੋਰਡ ਦਾ ਇਸ ਵਜ੍ਹਾ ਕਰਕੇ ਸੋਸ਼ਲ ਮੀਡੀਆ ‘ਤੇ ਬਣਿਆ ਮਜ਼ਾਕ

Kaun Banega Crorepati Advertising Board Social Media On made Joke

ਕੌਣ ਬਣੇਗਾ ਕਰੋੜਪਤੀ ਦੇ ਵਿਗਿਆਪਨ ਬੋਰਡ ਦਾ ਇਸ ਵਜ੍ਹਾ ਕਰਕੇ ਸੋਸ਼ਲ ਮੀਡੀਆ ‘ਤੇ ਬਣਿਆ ਮਜ਼ਾਕ:ਮੁੰਬਈ : ਟੀਵੀ ਦੇ ਮਸ਼ਹੁਰ ਸ਼ੋਅ ਕੌਣ ਬਣੇਗਾ ਕਰੋੜਪਤੀ ਸੀਜ਼ਨ -10 ਜੋ 2 ਸਤੰਬਰ ਨੂੰ ਸ਼ੁਰੂ ਹੋਇਆ ਸੀ।ਇਸ ਵਾਰ ਵੀ ਇਸ ਸ਼ੋਅ ਨੂੰ ਅਮਿਤਾਭ ਬੱਚਨ ਨੇ ਹੋਸਟ ਕੀਤਾ ਸੀ।ਦੱਸ ਦੇਈਏ ਕਿ ‘ਕਬ ਤੱਕ ਰੋਕੋਗੇ ? ”ਕੌਣ ਬਣੇਗਾ ਕਰੋੜਪਤੀ’ ਦੀ ਇਸ ਵਾਰ ਦੀ ਥੀਮ ਹੈ।

ਜਿਸ ਦੇ ਲਈ ਜਗ੍ਹਾ-ਜਗ੍ਹਾ ਅਮਿਤਾਭ ਬੱਚਨ ਦੇ ਪੋਸਟਰ ਲਗਾਏ ਗਏ ਹਨ, ਜਿਨ੍ਹਾਂ ‘ਤੇ ਇਹ ਲਾਈਨ ਲਿਖੀ ਗਈ ਹੈ।ਇਸ ਤਸਵੀਰ ਦਾ ਮਜ਼ਾਕ ਉਸ ਸਮੇਂ ਖੂਬ ਉੱਡਿਆ ਜਦੋਂ ਇਸ ਸ਼ੋਅ ਦਾ ਇੱਕ ਬੋਰਡ ਬਾਥਰੂਮ ‘ਤੇ ਲਾ ਦਿੱਤਾ ਗਿਆ।

ਦੱਸ ਦੇਈਏ ਕਿ ਸ਼ੋਅ ਦੀ ਥੀਮ ‘ਕਬ ਤੱਕ ਰੋਕੋਗੇ’ ਦਾ ਅਰਥ ਹੈ ਕਿ ਜਿਸ ਵਿਅਕਤੀ ਦੇ ਅੰਦਰ ਟੈਲੇਂਟ ਹੈ,ਉਸ ਨੂੰ ਖੁਦ ਦੀਆਂ ਇਛਾਵਾਂ ਰੋਕਣੀਆਂ ਨਹੀਂ ਚਾਹੀਦੀਆਂ ਪਰ ਜਦੋਂ ਇਸੇ ਪੋਸਟਰ ਨੂੰ ਬਾਥਰੂਮ ‘ਤੇ ਲਗਾ ਦਿੱਤਾ ਗਿਆ ਤਾਂ ਇੱਥੇ ਲਾਈਨ ਦਾ ਅਰਥ ਹੀ ਪੂਰੀ ਤਰ੍ਹਾਂ ਬਦਲ ਗਿਆ।ਜਦੋਂ ਕਿਸੇ ਨੇ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤੀ ਤਾਂ ਇਸ ਤਸਵੀਰ ਦਾ ਸੋਸ਼ਲ ਮੀਡੀਆ ‘ਤੇ ਖੂਬ ਮਜ਼ਾਕ ਬਣਿਆ।
-PTCNews