ਸਲਵਾਰ ਕਮੀਜ਼ ਪਾ ਪਹੁੰਚੀ WWE ਰਿੰਗ 'ਚ, ਹੋ ਰਹੀ ਹੈ ਹਰ ਪਾਸੇ ਚਰਚਾ, ਦੇਖੋ ਵੀਡੀਓ
ਡਬਲਯੂਡਬਲਯੂਈ ਵਿੱਚ ਭਾਰਤੀਆਂ ਨੇ ਹਮੇਸ਼ਾ ਮਾਅਰਕੇ ਮਾਰੇ ਹਨ ਅਤੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ।ਗ੍ਰੇਟ ਖਲੀ, ਜਿੰਦਰ ਮਹਿਲ ਵਰਗੇ ਮਹਾਨ ਖਿਲਾੜੀਆਂ ਦੇ ਨਾਲ ਹੁਣ ਨਾਮ ਜੁੜ ਗਿਆ ਹੈ ਕਵਿਤਾ ਦੇਵੀ ਦਾ। ਦੇਖੋ ਵੀਡੀਓ Kavita Devi Fights In The Ring Wearing A Salwar-Kameez ਕਵਿਤਾ ਦੇਵੀ, ਡਬਲਯੂਡਬਲਯੂਈ ਦੇ ਪ੍ਰਸਿੱਧ ਰਿੰਗ ਵਿਚ ਪ੍ਰਵੇਸ਼ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ। ਕਵਿਤਾ ਬਾਰੇ ਹਰ ਕੋਈ ਗੱਲ ਕਰ ਰਿਹਾ ਹੈ, ਪਰ ਉਸਦੀ ਕੁਸ਼ਤੀ ਨੂੰ ਲੈ ਕੇ ਨਹੀਂ, ਸਗੋਂ aਸਦੇ ਪਹਿਰਾਵੇ ਦੀ ਚਰਚਾ ਹਰ ਪਾਸੇ ਫੈਲੀ ਹੋਈ ਹੈ। ਦਰਅਸਲ, ਕਵਿਤਾ ਨੇ ਕੋਈ ਰੈਸਲਿੰਗ ਸੂਟ ਨਹੀਂ, ਸਗੋਂ ਸਲਵਾਰ ਕਮੀਜ਼ ਪਹਿਣ ਕੇ ਰਿੰਗ ਵਿੱਚ ਕੁਸ਼ਤੀ ਲੜ੍ਹੀ ਹੈ। ਇਸ ਵਿਡੀਓ ਮਾਏ ਯੰਗ ਕਲਾਸਿਕ ਤੋਂ ਹੈ, ਜੋ ਕਿ ਇੱਕ ਪ੍ਰਸਿੱਧ ਕੁਸ਼ਤੀ ਸਮਾਰੋਹ ਹੈ। ਦੇਵੀ ਨੂੰ ਡਕੋਟਾ ਕਾਏ ਨਾਲ ਲੜਦੇ ਦੇਖਿਆ ਜਾ ਸਕਦਾ ਹੈ। —PTC News