Fri, Apr 19, 2024
Whatsapp

KBC11: ਬਿਹਾਰ ਦੇ ਸਨੋਜ ਰਾਜ ਨੇ ਰਚਿਆ ਇਤਿਹਾਸ, ਰਾਤੋ ਰਾਤ ਬਣਿਆ ਕਰੋੜਪਤੀ

Written by  Jashan A -- September 15th 2019 10:35 AM
KBC11: ਬਿਹਾਰ ਦੇ ਸਨੋਜ ਰਾਜ ਨੇ ਰਚਿਆ ਇਤਿਹਾਸ, ਰਾਤੋ ਰਾਤ ਬਣਿਆ ਕਰੋੜਪਤੀ

KBC11: ਬਿਹਾਰ ਦੇ ਸਨੋਜ ਰਾਜ ਨੇ ਰਚਿਆ ਇਤਿਹਾਸ, ਰਾਤੋ ਰਾਤ ਬਣਿਆ ਕਰੋੜਪਤੀ

KBC11: ਬਿਹਾਰ ਦੇ ਸਨੋਜ ਰਾਜ ਨੇ ਰਚਿਆ ਇਤਿਹਾਸ, ਰਾਤੋ ਰਾਤ ਬਣਿਆ ਕਰੋੜਪਤੀ,ਨਵੀਂ ਦਿੱਲੀ: ਸੋਨੀ ਟੀ.ਵੀ. ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਰਿਆਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ ਸੀਜਨ 11 ਨੂੰ ਪਹਿਲਾ ਕਰੋੜਪਤੀ ਮਿਲ ਗਿਆ ਹੈ। ਦਰਅਸਲ, ਬਿਹਾਰ ਨਾਲ ਸਬੰਧ ਰੱਖਣ ਵਾਲੇ ਸਨੋਜ ਰਾਜ ਨੇ ਇਹ ਮੁਕਾਮ ਹਾਸਲ ਕੀਤਾ ਹੈ। KBC 11ਉਸ ਨੇ ਇਸ ਸ਼ੋਅ 'ਚ 15 ਸਵਾਲਾਂ ਦੇ ਠੀਕ ਜਵਾਬ ਦੇ ਕੇ 1 ਕਰੋੜ ਰੁਪਏ ਦੀ ਰਾਸ਼ੀ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸਨੋਜ ਨੇ 7 ਕਰੋੜ ਲਈ 16ਵਾਂ ਪ੍ਰਸ਼ਨ ਨਹੀਂ ਖੇਡਿਆ, ਜਿਸ ਦਾ ਗਲਤ ਜਵਾਬ ਦੇਣ ਨਾਲ ਜਿੱਤੀ ਗਈ ਰਕਮ ਘੱਟ ਕੇ 3 ਲੱਖ 20 ਹਜ਼ਾਰ ਰਹਿ ਜਾਂਦੀ। ਹੋਰ ਪੜ੍ਹੋ: ਜਲੰਧਰ: ਮਾਂ-ਧੀ ਨੇ ਟਰੇਨ ਦੇ ਅੱਗੇ ਆ ਕੇ ਕੀਤੀ ਆਤਮਹੱਤਿਆ, ਫੈਲੀ ਸਨਸਨੀ ਜਿਸ ਪ੍ਰਸ਼ਨ ਦਾ ਸਹੀ ਜਵਾਬ ਦੇ ਕੇ ਸਨੋਜ 7 ਕਰੋੜ ਦੀ ਰਕਮ ਜਿੱਤ ਕੇ ਇਤਿਹਾਸ ਰਚ ਸਕਦੇ ਸੀ, ਉਹ ਸਵਾਲ ਸੀ ਕਿ- ਆਸਟਰੇਲੀਆ ਦੇ ਦਿੱਗਜ ਬੱਲੇਬਾਜ਼ ਸਰ ਡਾਨ ਬ੍ਰੈਡਮੈਨ ਨੇ ਕਿਸ ਭਾਰਤੀ ਗੇਂਦਬਾਜ਼ ਦੀ ਗੇਂਦ 'ਤੇ ਇੱਕ ਰਨ ਬਣਾ ਕੇ ਪਹਿਲੀ ਸ਼੍ਰੇਣੀ ਦਾ ਆਪਣਾ 100ਵਾਂ ਸੈਂਕੜਾ ਪੂਰਾ ਕੀਤਾ? ਸਹੀ ਜਵਾਬ ਹੈ- ਗੋਗੂਮਲ ਕਿਸ਼ਨ ਚੰਦ। KBC 11ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਸ ਦੀ ਇਸ ਜਿੱਤ ਨੇ ਉਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਦਿੱਤੀ। ਉਸ ਦਾ ਪਿਤਾ ਭਾਵੁਕ ਹੋ ਗਿਆ। ਅਮਿਤਾਭ ਨੇ ਗਲ਼ ਲੱਗ ਕੇ ਸਨੋਜ ਨੂੰ ਵਧਾਈ ਦਿੱਤੀ। https://twitter.com/SonyTV/status/1172568674672103424?s=20 -PTC News


Top News view more...

Latest News view more...