Tue, Apr 23, 2024
Whatsapp

KBC 11 : ਸੋਨਾਕਸ਼ੀ ਸਿਨਹਾ ਨਹੀਂ ਦੇ ਸਕੀ ਜਵਾਬ ,ਰਾਮਾਇਣ 'ਚ ਹਨੂੰਮਾਨ ਜੀ ਕਿਸ ਦੇ ਲਈ ਲਿਆਏ ਸਨ ਸੰਜੀਵਨੀ ਬੂਟੀ ? 

Written by  Shanker Badra -- September 21st 2019 04:06 PM
KBC 11 : ਸੋਨਾਕਸ਼ੀ ਸਿਨਹਾ ਨਹੀਂ ਦੇ ਸਕੀ ਜਵਾਬ ,ਰਾਮਾਇਣ 'ਚ ਹਨੂੰਮਾਨ ਜੀ ਕਿਸ ਦੇ ਲਈ ਲਿਆਏ ਸਨ ਸੰਜੀਵਨੀ ਬੂਟੀ ? 

KBC 11 : ਸੋਨਾਕਸ਼ੀ ਸਿਨਹਾ ਨਹੀਂ ਦੇ ਸਕੀ ਜਵਾਬ ,ਰਾਮਾਇਣ 'ਚ ਹਨੂੰਮਾਨ ਜੀ ਕਿਸ ਦੇ ਲਈ ਲਿਆਏ ਸਨ ਸੰਜੀਵਨੀ ਬੂਟੀ ? 

KBC 11 : ਸੋਨਾਕਸ਼ੀ ਸਿਨਹਾ ਨਹੀਂ ਦੇ ਸਕੀ ਜਵਾਬ ,ਰਾਮਾਇਣ 'ਚ ਹਨੂੰਮਾਨ ਜੀ ਕਿਸ ਦੇ ਲਈ ਲਿਆਏ ਸਨ ਸੰਜੀਵਨੀ ਬੂਟੀ ? :ਨਵੀਂ ਦਿੱਲੀ : ਬਾਲੀਵੁੱਡ ਫ਼ਿਲਮ ਅਦਾਕਾਰਾ ਸੋਨਾਕਸ਼ੀ ਸਿਨਹਾ ਸ਼ੁੱਕਰਵਾਰ ਨੂੰ ਕੌਣ ਬਣੇਗਾ ਕਰੋੜਪਤੀ ਦੇ 11ਵੇਂ ਸੀਜ਼ਨ 'ਚ ਨਜ਼ਰ ਆਈ ਹੈ। ਹਰ ਸ਼ੁੱਕਰਵਾਰ ਨੂੰ ਕੇਬੀਸੀ ਦਾ ਸਪੈਸ਼ਲ ਐਪੀਸੋਡ ਆਉਂਦਾ ਹੈ। ਜਿਸ ਨੂੰ ਕੇਬੀਸੀ ਕਰਮਵੀਰ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸ ਮੌਕੇ ਬਿੱਗ ਬੀ ਨੇ ਸੋਨਾਕਸ਼ੀ ਤੇ ਉਸ ਦੇ ਸਹਿ-ਮੁਕਾਬਲੇਬਾਜ਼ ਤੋਂ ਪੁੱਛਿਆ ਕਿ 'ਰਾਮਾਇਣ' ਅਨੁਸਾਰ ਹਨੂੰਮਾਨ ਜੀ ਸੰਜੀਵਨੀ ਬੂਟੀ ਕਿਸ ਦੇ ਲਈ ਲਿਆਏ ਸਨ ?' [caption id="attachment_342199" align="aligncenter" width="300"]KBC 11: Sonakshi Sinha Twitter trolled after Sonakshi Sinha can't answer Ramayana question KBC 11 : ਸੋਨਾਕਸ਼ੀ ਸਿਨਹਾ ਨਹੀਂ ਦੇ ਸਕੀ ਜਵਾਬ ,ਰਾਮਾਇਣ 'ਚ ਹਨੂੰਮਾਨ ਜੀ ਕਿਸ ਦੇ ਲਈ ਲਿਆਏ ਸਨਸੰਜੀਵਨੀ ਬੂਟੀ ?[/caption] ਇਸ ਸਵਾਲ ਦਾ ਜਵਾਬ ਸੋਨਾਕਸ਼ੀ ਸਿਨ੍ਹਾ ਨਹੀਂ ਦੇ ਸਕੀ, ਉਨ੍ਹਾਂ ਨੇ ਪਹਿਲਾਂ ਸੀਤਾ ਕਿਹਾ ਅਤੇ ਫਿਰ ਰਾਮ।ਉਨ੍ਹਾਂ ਦੇ ਨਾਲ ਬੈਠੀ ਰੂਮਾ ਦੇਵੀ ਨੂੰ ਵੀ ਜਵਾਬ ਨਹੀਂ ਪਤਾ ਸੀ ਤਾਂ ਸੋਨਾਕਸ਼ੀ ਨੇ ਆਖਿਰੀ ਲਾਈਫਲਾਈਨ ਐਕਸਪਰਟ ਤੋਂ ਮਦਦ ਲੈਣ ਦਾ ਫੈਸਲਾ ਕੀਤਾ। ਐਕਸਪਰਟ ਸ਼ਵੇਤਾ ਨੇ ਦੱਸਿਆ ਕਿ ਸਹੀ ਜਵਾਬ ਸੀਤਾ ਜਾਂ ਰਾਮ ਨਹੀਂ ਲਕਸ਼ਮਣ ਹੈ। ਸੋਨਾਕਸ਼ੀ ਦੀ ਇਸ ਗੱਲ ਤੋਂ ਅਮਿਤਾਭ ਬੱਚਨ ਕਾਫੀ ਹੈਰਾਨ ਹੋਏ ਸਨ। [caption id="attachment_342198" align="aligncenter" width="300"]KBC 11: Sonakshi Sinha Twitter trolled after Sonakshi Sinha can't answer Ramayana question KBC 11 : ਸੋਨਾਕਸ਼ੀ ਸਿਨਹਾ ਨਹੀਂ ਦੇ ਸਕੀ ਜਵਾਬ ,ਰਾਮਾਇਣ 'ਚ ਹਨੂੰਮਾਨ ਜੀ ਕਿਸ ਦੇ ਲਈ ਲਿਆਏ ਸਨਸੰਜੀਵਨੀ ਬੂਟੀ ?[/caption] ਦਰਅਸਲ 'ਚ ਸੋਨਾਕਸ਼ੀ ਨੂੰ ਇਸ ਸਵਾਲ ਦਾ ਜਵਾਬ ਨਾ ਪਤਾ ਹੋਣ 'ਤੇ ਉਦਾਸ ਕਰਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਪਿਤਾ ਸਮੇਤ ਸਾਰੇ ਚਾਚਾ ਅਤੇ ਭਰਾਵਾਂ ਦਾ ਨਾਮ ਰਾਮਾਇਣ ਦੇ ਕਿਰਦਾਰਾਂ 'ਤੇ ਅਧਾਰਿਤ ਹੈ। ਇੰਨਾ ਹੀ ਨਹੀਂ ਸੋਨਾਕਸ਼ੀ ਦੇ ਘਰ ਦਾ ਨਾਮ ਵੀ ਰਾਮਾਇਣ ਹੈ।ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਤਰੀਕੇ ਨਾਲ ਟ੍ਰੋਲ ਹੋ ਰਹੀ ਹੈ। [caption id="attachment_342196" align="aligncenter" width="300"]KBC 11: Sonakshi Sinha Twitter trolled after Sonakshi Sinha can't answer Ramayana question KBC 11 : ਸੋਨਾਕਸ਼ੀ ਸਿਨਹਾ ਨਹੀਂ ਦੇ ਸਕੀ ਜਵਾਬ ,ਰਾਮਾਇਣ 'ਚ ਹਨੂੰਮਾਨ ਜੀ ਕਿਸ ਦੇ ਲਈ ਲਿਆਏ ਸਨਸੰਜੀਵਨੀ ਬੂਟੀ ?[/caption] ਇਕ ਟ੍ਰੋਲਰ ਨੇ ਲਿਖਿਆ, 'ਪਿਤਾ ਦਾ ਨਾਂ ਸ਼ਤਰੂਘਨ, ਚਾਚੇ ਦਾ ਨਾਂ ਰਾਮ, ਲਕਸ਼ਮਣ, ਭਰਤ, ਭਰਾਵਾਂ ਦਾ ਨਾਂ ਲਵ ਤੇ ਕੁਸ਼, ਬੰਗਲੇ ਦਾ ਨਾਂ ਰਾਮਾਇਣ। ਇਹ ਔਰਤ ਸਿੱਖਿਆ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਝੰਡਾ ਚੁੱਕੀ ਫਿਰਦੀ ਹੈ ਪਰ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਹਨੂੰਮਾਨ ਜੀ ਕਿਸ ਦੇ ਲਈ ਸੰਜੀਵਨੀ ਬੂਟੀ ਲਿਆਏ ਸਨ।'ਇਸ ਤੋਂ ਬਾਅਦ ਉਨ੍ਹਾਂ ਇਸ ਨੂੰ ਸੋਨਾਕਸ਼ੀ ਸਿਨ੍ਹਾ, ਕੇਬੀਸੀ 2019 ਤੇ ਕੇਬੀਸੀ 11 ਨੂੰ ਹੈਸ਼ਟੈਗ ਕੀਤਾ ਹੈ। -PTCNews


Top News view more...

Latest News view more...