Advertisment

ਕੇਜਰੀਵਾਲ ਨੇ ਭਗਵੰਤ ਮਾਨ ਦੀ ਹੈਰਾਨੀਜਨਕ ਗਦਾਰੀ ਲਈ ਮੁਆਫੀ ਮੰਗਣ ਤੋਂ ਇਨਕਾਰ ਕਰਕੇ ਕਿਸਾਨਾਂ ਦੇ ਹਿੱਤ ਕੇਂਦਰ ਨੂੰ ਵੇਚੇ : ਡਾ. ਚੀਮਾ

author-image
Shanker Badra
Updated On
New Update
ਕੇਜਰੀਵਾਲ ਨੇ ਭਗਵੰਤ ਮਾਨ ਦੀ ਹੈਰਾਨੀਜਨਕ ਗਦਾਰੀ ਲਈ ਮੁਆਫੀ ਮੰਗਣ ਤੋਂ ਇਨਕਾਰ ਕਰਕੇ ਕਿਸਾਨਾਂ ਦੇ ਹਿੱਤ ਕੇਂਦਰ ਨੂੰ ਵੇਚੇ : ਡਾ. ਚੀਮਾ
Advertisment
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਦੋਵੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਰਲੇ ਹੋਏ ਹਨ ਅਤੇ ਮਾਨ ਨੇ ਕੇਜਰੀਵਾਲ ਦੀ ਸਹਿਮਤੀ ਨਾਲ ਹੀ ਜ਼ਰੂਰੀ ਵਸਤਾਂ ਸੋਧ ਐਕਟ 2020 ਨੂੰ ਲਾਗੂ ਕਰਨ ਲਈ ਸੰਸਦੀ ਦੀ ਖੁਰਾਕ ਤੇ ਖਪਤਕਾਰ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿਚ ਸਹਿਮਤੀ ਦਿੱਤੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਅੱਜ ਬਾਘਾਪੁਰਾਣਾ ਵਿਖੇ ਆਪ ਦੀ ਰੈਲੀ ਦੌਰਾਨ ਭਗਵੰਤ ਮਾਨ ਵੱਲੋਂ ਕੀਤੇ ਗੁਨਾਹ ਦੀ ਮੁਆਫੀ ਮੰਗਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਮੁਆਫੀ ਨਾ ਮੰਗਣ ਨਾਲ ਹੀ ਇਹ ਸਾਬਤ ਹੋ ਜਾਂਦਾ ਹੈ ਕਿ ਕੇਜਰੀਵਾਲ ਨੇ ਕਿਸਾਨਾਂ ਦੇ ਹਿੱਤ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਵੇਚ ਦਿੱਤੇ ਹਨ। Kejriwal and Mann hand in glove with the BJP and Mann gave his assent to the Essential Commodities Act with the approval of the Delhi CM - SAD ਕੇਜਰੀਵਾਲ ਨੇ ਭਗਵੰਤ ਮਾਨ ਦੀ ਹੈਰਾਨੀਜਨਕ ਗਦਾਰੀ ਲਈ ਮੁਆਫੀ ਮੰਗਣ ਤੋਂ ਇਨਕਾਰ ਕਰਕੇਕਿਸਾਨਾਂ ਦੇ ਹਿੱਤਕੇਂਦਰ ਸਰਕਾਰ ਨੂੰ ਵੇਚੇ : ਡਾ. ਚੀਮਾ ਡਾ. ਚੀਮਾ ਨੇ ਕਿਹਾ  ਕਿ ਆਪ ਲੀਡਰਸ਼ਿਪ ਨੇ ਬਿਨਾਂ ਸ਼ੱਕ ਦੇ ਇਹ ਸਾਬਤ ਕਰ ਦਿੱਤਾ ਹੈ ਕਿ ਕੇਜਰੀਵਾਲ ਤੇ ਮਾਨ ਦੋਵੇਂ ਕਿਸਾਨਾਂ ਦੇ ਖਿਲਾਫ ਸਾਜ਼ਿਸ਼ ਵਿਚ ਅਪਰਾਧ ਵਿਚ ਬਰਾਬਰ ਦੇ ਭਾਈਵਾਲ ਹਨ। ਉਹਨਾਂ ਕਿਹਾ ਕਿ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਭਗਵੰਤ ਮਾਨ ਨੇ ਕਿਸਾਨਾਂ ਖਿਲਾਫ ਇਹ ਗੁਨਾਹ ਦਿੱਲੀ ਦੇ ਮੁੱਖ ਮੰਤਰੀ ਦੀ ਸਹਿਮਤੀ ਨਾਲ ਹੀ ਕੀਤਾ ਹੈ। ਉਹਨਾਂ ਕਿਹਾ ਕਿ ਆਪ ਨੇ ਕੇਂਦਰ ਸਰਕਾਰ ਨਾਲ ਦੇਸ਼ ਦੇ ਕਿਸਾਨਾਂ ਦੀ ਕੀਮਤ ’ਤੇ ਸੌਦਾ ਕੀਤਾ ਹੈ। ਉਹਨਾਂ ਕਿਹਾ ਕਿ ਇਹ ਹੁਣ ਬੇਨਕਾਬ ਹੋ ਗਿਆ ਹੈ। ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਭਗਵੰਤ ਮਾਨ ਨੇ ਇਸ ਮਾਮਲੇ ’ਤੇ ਭਾਜਪਾ ਸਰਕਾਰ ਦਾ ਕਹਿਣਾ ਮੰਨਿਆ ਸੀ। ਉਹਨਾਂ ਕਿਹਾ ਕਿ ਮਾਨ ਨੇ ਸੰਸਦ ਵਿਚ ਜ਼ਰੂਰੀ ਵਸਤਾਂ ਐਕਟ ਵਿਚ ਸੋਧ ਵੇਲੇ ਲੋਕ ਸਭਾ ਵਿਚੋਂ ਵਾਕਆਊਟ ਕੀਤਾ ਸੀ।
Advertisment
Kejriwal and Mann hand in glove with the BJP and Mann gave his assent to the Essential Commodities Act with the approval of the Delhi CM - SAD ਕੇਜਰੀਵਾਲ ਨੇ ਭਗਵੰਤ ਮਾਨ ਦੀ ਹੈਰਾਨੀਜਨਕ ਗਦਾਰੀ ਲਈ ਮੁਆਫੀ ਮੰਗਣ ਤੋਂ ਇਨਕਾਰ ਕਰਕੇਕਿਸਾਨਾਂ ਦੇ ਹਿੱਤਕੇਂਦਰ ਸਰਕਾਰ ਨੂੰ ਵੇਚੇ : ਡਾ. ਚੀਮਾ ਉਹਨਾਂ ਕਿਹਾ ਕਿ ਇਸ ਸਮੇਂ ਮਾਨ ਇਹ ਝੂਠਾ ਦਾਅਵਾ ਕੀਤਾ ਸੀ ਕਿ ਬਿੱਲ ਲਈ ਵੋਟਿੰਗ ਨਹੀਂ ਕਰਵਾਈ ਗਈ। ਉਹਨਾਂ ਕਿਹਾ ਕਿ ਹੁਣ ਮਾਨ ਨੇ ਇਸੇ ਐਕਟ ਵਿਚ ਸੋਧ ਲਈ ਹਮਾਇਤ ਦਿੱਤੀ ਹੈ ,ਜਿਸ ਵਾਸਤੇ ਉਹ ਕਾਰਪੋਰੇਟ ਘਰਾਣਿਆਂ ਨਾਲ ਰਲ ਗਿਆ ਹੈ ਤੇ ਉਹਨਾਂ ਤੇ ਕੇਂਦਰ ਸਰਕਾਰ ਦੇ ਲਾਭ ਲਈ ਅਜਿਹਾ ਕੁਝ ਕੀਤਾ ਹੈ। ਅਕਾਲੀ ਆਗੂ ਨੇ ਆਪ ਦੇ ਕਨਵੀਨਰ ਵੱਲੋਂ ਬਾਘਾਪੁਰਾਣਾ ਪ੍ਰੋਗਰਾਮ ਦੌਰਾਨ ਪੰਜਾਬੀਆਂ ਨੂੰ ਆਪਣੇ ਗੁੰਮਰਾਹਕੁੰਨ ਪ੍ਰਾਪੇਗੰਡਾ ਰਾਹੀਂ ਗੁੰਮਰਾਹ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਕਿਸਾਨਾਂ ਨੂੰ ਜੇਲ੍ਹਾਂ ਵਿਚ ਡੱਕਣ ਲਈ ਸਟੇਡੀਅਮਾਂ ਵਿਚ ਜੇਲ੍ਹਾਂ ਵਿਚ ਤਬਦੀਲ ਕਰਨ ਦੀ ਆਗਿਆ ਨਾ ਦੇ ਕੇ ਕੇ ਵੱਡਾ ਡਰਾਮਾ ਕੀਤਾ। Kejriwal and Mann hand in glove with the BJP and Mann gave his assent to the Essential Commodities Act with the approval of the Delhi CM - SAD ਕੇਜਰੀਵਾਲ ਨੇ ਭਗਵੰਤ ਮਾਨ ਦੀ ਹੈਰਾਨੀਜਨਕ ਗਦਾਰੀ ਲਈ ਮੁਆਫੀ ਮੰਗਣ ਤੋਂ ਇਨਕਾਰ ਕਰਕੇਕਿਸਾਨਾਂ ਦੇ ਹਿੱਤਕੇਂਦਰ ਸਰਕਾਰ ਨੂੰ ਵੇਚੇ : ਡਾ. ਚੀਮਾ ਉਹਨਾਂ ਕਿਹਾ ਕਿ ਦਿੱਲੀ ਦੇਮੁੱਖ ਮੰਤਰੀ ਪਹਿਲਾਂ ਇਸਦਾ ਜਵਾਬ ਦੇਣ ਕਿ ਉਹਨਾਂ ਨੇ ਹਰਿਆਣਾ ਨਾਲ ਲੱਗਦੀ ਸਰਹੱਦ ’ਤੇ ਠੋਸ ਦੀਵਾਰਾਂ, ਕੰਡਿਆਲੀ ਤਾਰ ਲਗਾਉਣ ਤੇ ਕਿੱਲਾਂ ਲਗਾਉਣ ਦੀ ਆਗਿਆ ਕਿਉਂ ਦਿੱਤੀ । ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਤੁਸੀਂ ਕਿਸਾਨਾਂ ਨੂੰ ਦਿੱਲੀ ਵਿਚੋਂ ਬਾਹਰ ਰਹਿਣ ਲਈ ਤਾਲਮੇਲ ਕੀਤਾ। ਡਾ. ਚੀਮਾ ਨੇ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੀਆਂ ਜੇਲ੍ਹਾਂ ਵਿਚ ਡੱਕੇ ਸਿੱਖ ਨੌਜਵਾਨਾਂ ਦੇ ਕੱਕਾਰਾਂ ਦੀ ਬੇਦਅਬੀ ਕਰਨ ਲਈ ਵੀ ਕੇਜਰੀਵਾਲ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸਿੱਖ ਨੌਜਵਾਨਾਂ ਨੇ ਦੱਸਿਆ ਹੈ ਕਿ ਤਿਹਾੜ ਜੇਲ੍ਹ ਜੋ ਕਿ ਤੁਹਾਡੀ ਨਿਗਰਾਨੀ ਹੇਠ ਹੈ, ਵਿਚ ਕਿਵੇਂ ਸਿੱਖ ਕੱਕਾਰਾਂ ਦੀ ਬੇਦਅਬੀ ਕੀਤੀ ਗਈ ਤੇ ਕਿਵੇਂ ਦਿੱਲੀ ਸਰਕਾਰ ਦੇ ਐਡਵੋਕੇਟ ਜਨਰਲ ਨੇ ਅਦਾਲਤਾਂ ਵਿਚ ਸਿੱਖ ਨੌਜਵਾਨਾਂ ਦੀਆਂ ਜ਼ਮਾਨਤਾਂ ਦਾ ਵਿਰੋਧ ਕੀਤਾ। Kejriwal and Mann hand in glove with the BJP and Mann gave his assent to the Essential Commodities Act with the approval of the Delhi CM - SAD ਕੇਜਰੀਵਾਲ ਨੇ ਭਗਵੰਤ ਮਾਨ ਦੀ ਹੈਰਾਨੀਜਨਕ ਗਦਾਰੀ ਲਈ ਮੁਆਫੀ ਮੰਗਣ ਤੋਂ ਇਨਕਾਰ ਕਰਕੇਕਿਸਾਨਾਂ ਦੇ ਹਿੱਤਕੇਂਦਰ ਸਰਕਾਰ ਨੂੰ ਵੇਚੇ : ਡਾ. ਚੀਮਾ ਸਾਬਕਾ ਮੰਤਰੀ ਨੇ ਨੌਜਵਾਨਾਂ ਨੁੰ ਇਹ ਵੀ ਅਪੀਲ ਕੀਤੀ ਕਿ ਉਹ ਕੇਜਰੀਵਾਲ ਵੱਲੋਂ ਸੂਬੇ ਵਿਚ ਆਪ ਸਰਕਾਰ ਆਉਣ ’ਤੇ  ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰੀ ਨੌਕਰੀਆਂ ਦੇਣ ਦੇ ਪੂਰੇ ਨਾ ਕੀਤੇ ਵਾਅਦੇ ਪੂਰੇ ਕਰਨ ਦੇ ਕੀਤੇ ਦਾਅਵੇ ਤੋਂ ਗੁੰਮਰਾਹ ਨਾ ਹੋਣ । ਉਹਨਾਂ ਕਿਹਾ ਕਿ ਇਹ ਉਹੀ ਵਿਅਕਤੀ ਹੈ ਜਿਸਨੇ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਉਹ ਆਪਣੇ ਬੱਚਿਆਂ ਦੀ ਸਹੁੰ ਚੁੱਕਦਾ ਹੈ ਕਿ ਉਹ ਕਦੇ ਵੀ ਕਾਂਗਰਸ ਜਾਂ ਭਾਜਪਾ ਨਾਲ ਸਮਝੌਤਾ ਨਹੀਂ ਕਰੇਗਾ ਪਰ ਫਿਰ ਇਸਨੇ ਕਾਂਗਰਸ ਪਾਰਟੀ ਨਾਲ ਰਲ ਕੇ ਸਰਕਾਰ ਬਣਾ ਲਈ। ਉਹਨਾਂ ਕਿਹਾ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਤੇ ਦਸਮ ਪਿਤਾ ਦੇ ਚਰਨਾਂ ਦੀ ਝੂਠੀ ਸਹੁੰ ਚੁੱਕੀ, ਉਸੇੇ ਤਰੀਕੇ ਕੇਜਰਵਾਲ ’ਤੇਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। -PTCNews publive-image-
bjp shiromani-akali-dal central-government farmers dr-daljit-singh-cheema baghapurana
Advertisment

Stay updated with the latest news headlines.

Follow us:
Advertisment