ਕੇਜਰੀਵਾਲ ਨੇ ਮੰਗੀਆਂ ਮੁਆਫੀਆਂ, ਕਿਹਾ ਇਹ …!

Kejriwal apologies to Nitin Gadkari in written : ਕੇਜਰੀਵਾਲ ਨੇ ਮੰਗੀ ਇੱਕ ਹੋਰ ਮੁਆਫੀ
Kejriwal apologies to Nitin Gadkari in written : ਕੇਜਰੀਵਾਲ ਨੇ ਮੰਗੀ ਇੱਕ ਹੋਰ ਮੁਆਫੀ

Kejriwal apologies to Nitin Gadkari in written: ਬਿਕਰਮ ਮਜੀਠੀਆ ਤੋਂ ਮੁਆਫੀ ਮੰਗ ਕੇ ਪੰਜਾਬ ਦੀ ਸਿਆਸਤ ‘ਚ ਭੂਚਾਲ ਲਿਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਣ ਨਿਤਿਨ ਗਡਕਰੀ ਕੋਲੋਂ ਵੀ ਮੁਆਫੀ ਮੰਗ ਲਈ ਹੈ।

ਕੇਜਰੀਵਾਲ ਵੱਲੋਂ ਜਾਰੀ ਕੀਤੇ ਗਏ ਇਸ ਮੁਆਫੀਨਾਮੇ ‘ਚ ਲਿਖਿਆ ਹੈ “ਗਡਕਰੀ ਜੀ, ਅਸੀਂ ਦੋਵੇਂ ਅਲੱਗ ਅਲੱਗ ਪਾਰਟੀਆਂ ਨਾਲ ਸੰਬੰਧਤ ਹਾਂ। ਮੈਂ ਜਨਤਾ ਸਾਹਮਣੇ ਕੁਝ ਅਜਿਹੇ ਸ਼ਬਦ ਬੋਲ ਦਿੱਤੇ ਸਨ, ਜਿੰਨ੍ਹਾਂ ਨਾਲ ਤੁਹਾਡੇ ਮਾਣ ਨੂੰ ਠੇਸ ਲੱਗੀ ਹੈ, ਜਿਸ ਲਈ ਮੈਂ ਮੁਆਫੀ ਮੰਗਦਾ ਹਾਂ। ਮੇਰੀ ਨਿੱਜੀ ਤੌਰ ‘ਤੇ ਤੁਹਾਡੇ ਨਾਲ ਕੋਈ ਸਮੱਸਿਆ ਨਹੀਂ ਹੈ। ਮੈਨੂੰ ਆਪਣੇ ਕੀਤੇ ‘ਤੇ ਪਛਤਾਵਾ ਹੈ।
ਮੈਨੂੰ ਉਮੀਦ ਹੈ ਕਿ ਇਸਨੂੰ ਭੁੱਲ ਕੇ ਤੁਸੀਂ ਮੈਨੂੰ ਮੁਆਫ ਕਰੋਗੇ।
ਅਰਵਿੰਦ ਕੇਜਰੀਵਾਲ।”

ਸਿਰਫ ਇੰਨ੍ਹਾਂ ਹੀ ਨਹੀ, ਕੇਜਰੀਵਾਲ ਵੱਲੋਂ ਕਪਿਲ ਸਿੱਬਲ ਨੂੰ ਵੀ ਮੁਆਫੀਨਾਮਾ ਜਾਰੀ ਕਰ ਆਪਣੇ ਕੀਤੇ ‘ਤੇ ਪਛਤਾਵਾ ਜਾਹਿਰ ਕੀਤਾ ਹੈ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮੁਆਫੀ ਮੰਗੀ ਸੀ ਅਤੇ ਕਿਹਾ ਸੀ ਕਿ ਜੋ ਵੀ ਉਹਨਾਂ ਨੇ ਕਿਹਾ ਸੀ ਉਹ ਆਧਾਰਹੀਣ ਸੀ।
Kejriwal apologies to Nitin Gadkari in written : ਕੇਜਰੀਵਾਲ ਨੇ ਮੰਗੀ ਇੱਕ ਹੋਰ ਮੁਆਫੀ—PTC News