Fri, Apr 19, 2024
Whatsapp

ਪ੍ਰਦੂਸ਼ਣ ਦੇ ਮੁੱਦੇ 'ਤੇ ਪਏ ਰੌਲੇ ਦਾ ਕੀ ਨਿਕਲਿਆ ਹੱਲ, ਜਾਣੋ! 

Written by  Joshi -- November 15th 2017 03:33 PM
ਪ੍ਰਦੂਸ਼ਣ ਦੇ ਮੁੱਦੇ 'ਤੇ ਪਏ ਰੌਲੇ ਦਾ ਕੀ ਨਿਕਲਿਆ ਹੱਲ, ਜਾਣੋ! 

ਪ੍ਰਦੂਸ਼ਣ ਦੇ ਮੁੱਦੇ 'ਤੇ ਪਏ ਰੌਲੇ ਦਾ ਕੀ ਨਿਕਲਿਆ ਹੱਲ, ਜਾਣੋ! 

Kejriwal Khattar meeting on Pollution: ਦੇਸ਼ ਦੀ ਰਾਜਧਾਨੀ, ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪ੍ਰਦੂਸ਼ਣ ਦੇ ਮੁੱਦੇ 'ਤੇ ਗੱਲਬਾਤ ਕਰਨ ਲਈ ਕਿਹਾ ਸੀ, ਜਿਸ 'ਤੇ ਸ਼ੁਰੂਆਤ 'ਚ ਤਾਂ ਸਿਆਸਤ ਕਾਫੀ ਭਖ ਗਈ ਸੀ ਪਰ ਹੁਣ ਮਾਮਲੇ 'ਚ ਠਹਿਰਾਅ ਆਉਂਦਾ ਨਜ਼ਰ ਆ ਰਿਹਾ ਹੈ। Kejriwal Khattar meeting on Pollution: ਪ੍ਰਦੂਸ਼ਣ ਦੇ ਮੁੱਦੇ 'ਤੇ ਪਏ ਰੌਲੇ ਦਾ ਕੀ ਨਿਕਲਿਆ ਹੱਲਇਸ ਮਾਮਲੇ ਸੰਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਚਕਾਰ ਬੈਠਕ ਸੀ, ਜਿਸਦਾ ਕੋਈ ਬਹੁਤ ਖਾਸ ਸਿੱਟਾ ਨਿਕਲਦਾ ਤਾਂ ਨਹੀਂ ਦਿਸਿਆ ਪਰ ਇਹਨਾਂ ਦੋਵਾਂ ਸੂਬਿਆਂ 'ਵੱਲੋਂ ਭਵਿੱਖ 'ਚ ਪ੍ਰਦੂਸ਼ਣ ਦੇ ਮੁੱਦੇ ਤੇ ਮਿਲਕੇ ਕੰਮ ਕਰਨ ਦਾ ਵਾਅਦਾ ਤਾਂ ਫਿਲਹਾਲ ਲੈ ਲਿਆ ਗਿਆ ਹੈ। Kejriwal Khattar meeting on Pollution: ਬੈਠਕ ਤੋਂ ਬਾਅਦ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਇੱਕ ਸਾਂਝਾ ਬਿਆਨ ਦਿੱਤਾ ਗਿਆ, ਜਿਸ 'ਚ ਇਹ ਕਿਹਾ ਗਿਆ ਹੈ ਕਿ ਭਵਿੱਖ ਵਿੱਚ ਤਿੰਨਾਂ ਸੂਬਿਆਂ ਹਰਿਆਣਾ, ਪੰਜਾਬ, ਦਿੱਲ਼ੀ ਤੇ ਕੇਂਦਰ ਨੂੰ ਸਾਂਝੇ ਤੌਰ ਮਿਲ ਕੇ ਇੱਕ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਜ਼ਹਿਰੀਲੀ ਹਵਾ 'ਤੇ ਕਿਸੇ ਸੂਬੇ ਦਾ ਵੀ ਕੋਈ ਜ਼ੋਰ ਨਹੀਨ ਹੈ ਅਤੇ ਇਸਦਾ ਰਲ ਮਿਲ ਕੇ ਹੱਲ ਕੱਢੇ ਜਾਣ ਦੀ ਜ਼ਰੂਰਤ ਹੈ। ਕੇਜਰੀਵਾਲ ਅਨੁਸਾਰ ਅਗਲੇ ਆਉਣ ਵਾਲੇ ਕੁਝ ਦਿਨਾਂ 'ਚ ਕੁਝ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ, ਜਿਹਨਾਂ 'ਚ ਸੀ.ਐਨ.ਜੀ ਵਾਹਨ, ਪਰਾਲੀ, ਟ੍ਰੈਫਿਕ, ਓਵਰ ਬ੍ਰਿਜ ਆਦਿ ਸ਼ਾਮਲ ਹਨ। Kejriwal Khattar meeting on Pollution: ਪ੍ਰਦੂਸ਼ਣ ਦੇ ਮੁੱਦੇ 'ਤੇ ਪਏ ਰੌਲੇ ਦਾ ਕੀ ਨਿਕਲਿਆ ਹੱਲਇਸ ਤੋਂ ਇਲਾਵਾ ਮੁੱਖਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਮੌਸਮ 'ਚ ਹੁਣ ਆਏ ਬਦਲਾਅ ਕਾਰਨ ਕੁਝ ਤਾਂ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ ਅਤੇ ਮਿਲ ਕੇ ਕੰਮ ਕਰਨ ਨਾਲ ਸ਼ਾਇਦ ਹਾਲਾਤ ਅੱਗੇ ਵੀ ਸੁਧਰ ਜਾਣ। —PTC News


  • Tags

Top News view more...

Latest News view more...