ਨਦੀ ਵਿਚ ਬੱਸ ਡਿੱਗਣ ਕਾਰਨ 17 ਯਾਤਰੀਆਂ ਦੀ ਮੌਤ

By Joshi - April 11, 2018 9:04 pm

ਨਦੀ ਵਿਚ ਬੱਸ ਡਿੱਗਣ ਕਾਰਨ 17 ਯਾਤਰੀਆਂ ਦੀ ਮੌਤ

ਕੀਨੀਆ ਦੀ ਸਿਆਪੇਈ ਨਦੀ 'ਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿਸ 'ਚ ਬੱਸ ਡਿੱਗਣ ਕਾਰਨ ੧੭ ਯਾਤਰੀਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ।

ਨਾਰੋਕ ਕਾਊਂਟੀ ਤੋਂ ਮਿਲੀ ਜਾਣਕਾਰੀ ਮੁਤਾਬਕ, ਬੱਸ ਕੀਨੀਆ ਦੀ ਰਾਜਧਾਨੀ ਨੈਰੋਬੀ ਤੋਂ ਕਰੀਬ ੧੩੦ ਕਿਲੋਮੀਟਰ ਪੱਛਮ ਵਿਚ ਨਾਰੋਕ-ਮਈ ਮਹਿਯੂ ਰੋਡ 'ਤੇ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ।

ਇਸ ਹਾਦਸੇ 'ਚ ੪੦ ਯਾਤਰੀ ਜਿੱਥੇ ਜ਼ਖਮੀ ਹੋਏ, ਉਥੇ ਹੀ ਇਸ 'ਚ ੧੭ ਯਾਤਰੀਆਂ ਦੀ ਮੌਤ ਹੋਣ ਦਾ ਸਮਾਚਾਰ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਚਲਾ ਰਹੇ ਡ੍ਰਾਈਵਰ ਨੇ ਟਰੱਕ ਨਾਲ ਟੱਕਰ ਲੱਗਣ ਤੋਂ ਬਚਾਅ ਕਰਨ ਲਈ ਕੋਸ਼ਿਸ਼ ਕੀਤੀ, ਜਦੋਂ ਬੱਸ ਨਦੀ 'ਚ ਡਿੱਗ ਗਈ।

—PTC News

adv-img
adv-img