Thu, Apr 18, 2024
Whatsapp

ਕੀਨੀਆ ਦਾ MP 200 ਰੁਪਏ ਦਾ ਕਰਜ਼ਾ ਲਾਹੁਣ ਲਈ 22 ਸਾਲਾਂ ਮਗਰੋਂ ਪਰਤਿਆ ਭਾਰਤ

Written by  Shanker Badra -- July 13th 2019 11:23 AM
ਕੀਨੀਆ ਦਾ MP 200 ਰੁਪਏ ਦਾ ਕਰਜ਼ਾ ਲਾਹੁਣ ਲਈ 22 ਸਾਲਾਂ ਮਗਰੋਂ ਪਰਤਿਆ ਭਾਰਤ

ਕੀਨੀਆ ਦਾ MP 200 ਰੁਪਏ ਦਾ ਕਰਜ਼ਾ ਲਾਹੁਣ ਲਈ 22 ਸਾਲਾਂ ਮਗਰੋਂ ਪਰਤਿਆ ਭਾਰਤ

ਕੀਨੀਆ ਦਾ MP 200 ਰੁਪਏ ਦਾ ਕਰਜ਼ਾ ਲਾਹੁਣ ਲਈ 22 ਸਾਲਾਂ ਮਗਰੋਂ ਪਰਤਿਆ ਭਾਰਤ:ਨਵੀਂ ਦਿੱਲੀ : ਕੀਨੀਆ ਦੇ ਇੱਕ ਸੰਸਦ ਮੈਂਬਰ ਨੇ 22 ਸਾਲ ਮਗਰੋਂ ਭਾਰਤ ਆ ਕੇ ਅਜਿਹਾ ਕੰਮ ਕੀਤਾ ਹੈ ,ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਜਿਸ ਨਾਲ ਉਸਦੇ ਮਨ ਨੂੰ ਤਸੱਲੀ ਮਿਲੀ ਹੈ। ਸੰਸਦ ਮੈਂਬਰ ਰਿਚਰਡ ਟੋਂਗੀ ਨਯਾੜੀਬਾੜੀ ਕੈਸ਼ੇ ਚੋਣ ਖੇਤਰ ਤੋਂ ਐਮੀ ਚੁਣੇ ਗਏ ਹਨ। [caption id="attachment_317803" align="aligncenter" width="300"]Kenya MP 200 rupees loan remove India returned after 22 years
ਕੀਨੀਆ ਦਾ MP 200 ਰੁਪਏ ਦਾ ਕਰਜ਼ਾ ਲਾਹੁਣ ਲਈ 22 ਸਾਲਾਂ ਮਗਰੋਂ ਪਰਤਿਆ ਭਾਰਤ[/caption] ਕੀਨੀਆ ਦੇ ਸੰਸਦ ਮੈਂਬਰ ਰਿਚਰਡ ਨਯਾਗਕਾ ਟੋਂਗੀ ਮਹਾਂਰਾਸਟਰ 'ਚ ਰਹਿਣ ਵਾਲੇ ਇੱਕ ਦੁਕਾਨਦਾਰ ਦੇ 200 ਰੁਪਏ ਮੋੜਣ ਲਈ 22 ਸਾਲ ਬਾਅਦ ਭਾਰਤ ਪਰਤੇ ਹਨ। ਜਦੋਂ ਦੁਕਾਨਦਾਰ ਕਾਸ਼ੀਨਾਥ ਗਵਾਲੀ ਨੇ ਕੀਨੀਆਈ MP ਨੂੰ 22 ਸਾਲ ਮਗਰੋਂ ਆਪਣੇ ਸਾਹਮਣੇ ਦੇਖਿਆ ਤਾਂ ਭਾਵੁਕ ਹੋ ਗਏ। [caption id="attachment_317802" align="aligncenter" width="300"]Kenya MP 200 rupees loan remove India returned after 22 years
ਕੀਨੀਆ ਦਾ MP 200 ਰੁਪਏ ਦਾ ਕਰਜ਼ਾ ਲਾਹੁਣ ਲਈ 22 ਸਾਲਾਂ ਮਗਰੋਂ ਪਰਤਿਆ ਭਾਰਤ[/caption] ਮਿਲੀ ਜਾਣਕਾਰੀ ਮੁਤਾਬਕ MP ਟੋਂਗੀ ਨੇ ਮਹਾਂਰਾਸਟਰ ਦੇ ਮੌਲਾਨਾ ਆਜ਼ਾਦ ਕਾਲਜ ਤੋਂ 1985-89 ਦੌਰਾਨ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਸੀ। ਇਸੇ ਦੌਰਾਨ ਕਾਸ਼ੀਨਾਥ ਗਵਾਲੀ ਦੀ ਦੁਕਾਨ ਤੋਂ ਟੋਂਗੀ ਨੇ 200 ਰੁਪਏ ਦਾ ਰਾਸ਼ਨ ਤੇ ਖਾਣ-ਪੀਣ ਦਾ ਸਮਾਨ ਉਧਾਰ ਲਿਆ ਸੀ। ਪੜ੍ਹਾਈ ਪੂਰੀ ਕਰਨ ਮਗਰੋਂ ਟੋਂਗੀ ਕੀਨੀਆ ਪਰਤੇ ਤੇ ਉਨ੍ਹਾਂ ’ਤੇ ਗਵਾਲੀ ਦਾ 200 ਰੁਪਏ ਦਾ ਕਰਜ਼ਾ ਰਹਿ ਗਿਆ ਸੀ। [caption id="attachment_317804" align="aligncenter" width="300"]Kenya MP 200 rupees loan remove India returned after 22 years
ਕੀਨੀਆ ਦਾ MP 200 ਰੁਪਏ ਦਾ ਕਰਜ਼ਾ ਲਾਹੁਣ ਲਈ 22 ਸਾਲਾਂ ਮਗਰੋਂ ਪਰਤਿਆ ਭਾਰਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਾਕਿਸਤਾਨ ਨੇ ਮੀਟਿੰਗ ਤੋਂ 24 ਘੰਟੇ ਪਹਿਲਾਂ ਕੀਤੀ ਵੱਡੀ ਕਾਰਵਾਈ , ਖਾਲਿਸਤਾਨ ਸਮਰਥਕ ਚਾਵਲਾ ਨੂੰ ਅਹੁਦੇ ਤੋਂ ਹਟਾਇਆ ਜਿਸ ਕਰਕੇ MP ਟੋਂਗੀ ਹੁਣ ਆਪਣੀ ਪਤਨੀ ਨਾਲ ਭਾਰਤ ਦੇ ਮਹਾਰਾਸ਼ਟਰ ਵਿਖੇ ਔਰੰਗਾਬਾਦ ਪੁੱਜੇ ਹਨ। ਉਨ੍ਹਾਂ ਕਿਹਾ ਕਿ 22 ਸਾਲਾਂ ਮਗਰੋਂ ਆਪਣੇ ਸਿਰ ਤੋਂ 200 ਰੁਪਏ ਦਾ ਕਰਜ਼ਾ ਲਾਹੁਣ ਮਗਰੋਂ ਮੇਰੇ ਦਿਲ ਨੂੰ ਵੱਡੀ ਤਸੱਲੀ ਮਿਲੀ ਹੈ। ਇਸੇ ਨੂੰ ਮੋੜਨ ਲਈ ਮੈਂ ਭਾਰਤ ਆਇਆ ਹਾਂ। 22 ਸਾਲ ਪਹਿਲਾਂ ਮੇਰੀ ਮਾਲੀ ਹਾਲਤ ਮਾੜੀ ਸੀ ਅਤੇ ਮੇਰੀ 200 ਰੁਪਏ ਦੀ ਮਦਦ ਕਰਨ ਵਾਲੇ ਕਾਸ਼ੀਨਾਥ ਦਾ ਮੈਂ ਦਿਲੋਂ ਧੰਨਵਾਦੀ ਹਾਂ। -PTCNews


Top News view more...

Latest News view more...