ਜਦੋਂ ਘੋੜੇ ‘ਤੇ ਸਵਾਰ ਹੋ ਕੇ ਪੇਪਰ ਦੇਣ ਗਈ ਵਿਦਿਆਰਥਣ…ਵੀਡੀਓ ਹੋਈ ਵਾਇਰਲ

student
ਜਦੋਂ ਘੋੜੇ 'ਤੇ ਸਵਾਰ ਹੋ ਕੇ ਪੇਪਰ ਦੇਣ ਗਈ ਵਿਦਿਆਰਥਣ..... ਵੀਡੀਓ ਹੋਈ ਵਾਇਰਲ

ਜਦੋਂ ਘੋੜੇ ‘ਤੇ ਸਵਾਰ ਹੋ ਕੇ ਪੇਪਰ ਦੇਣ ਗਈ ਵਿਦਿਆਰਥਣ…ਵੀਡੀਓ ਹੋਈ ਵਾਇਰਲ,ਸੜਕਾਂ ‘ਤੇ ਭੱਜਦੀਆਂ ਗੱਡੀਆਂ ਤਾਂ ਤੁਸੀਂ ਆਮ ਦੇਖਦੇ ਹੀ ਹੋ ਪਰ ਜਦੋਂ ਕਿਸੇ ਨੂੰ ਘੋੜਸਵਾਰੀ ਕਰਦੇ ਦੇਖਦੇ ਹਾਂ ਤਾਂ ਨਜ਼ਰਾਂ ਉਸ ‘ਤੇ ਟਿੱਕ ਜਾਂਦੀਆਂ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਵਿਦਿਆਰਥਣ ਆਪਣਾ ਸਕੂਲ ਬੈਗ ਮੋਢਿਆਂ ‘ਤੇ ਟੰਗੇ ਤੇਜ਼ੀ ਨਾਲ ਘੋੜਾ ਦੌੜਾਉਂਦੀ ਜਾ ਰਹੀ ਹੈ।

student
ਜਦੋਂ ਘੋੜੇ ‘ਤੇ ਸਵਾਰ ਹੋ ਕੇ ਪੇਪਰ ਦੇਣ ਗਈ ਵਿਦਿਆਰਥਣ….. ਵੀਡੀਓ ਹੋਈ ਵਾਇਰਲ

ਮਿਲੀ ਜਾਣਕਾਰੀ ਮੁਤਾਬਕ ਇਹ ਲੜਕੀ ਕੇਲਰ ਦੇ ਥ੍ਰਿਸੂਰ ‘ਚ ਹੋਲੀ ਗ੍ਰੇਸ ਸਕੂਲ ‘ਚ 10ਵੀਂ ਦੀ ਵਿਦਿਆਰਥਣ ਹੈ ਤੇ ਪੇਪਰ ਦੇਣ ਜਾ ਰਹੀ ਹੈ।

ਹੋਰ ਪੜ੍ਹੋ:ਖੁਲ੍ਹੀ ਹਵਾ ਨੂੰ ਪ੍ਰਦੂਸ਼ਣ ਮੁੱਕਤ ਕਰਨ ਲਈ ਦਿੱਲੀ ਕਮੇਟੀ ਨੇ ਸ਼ੁਰੂ ਕੀਤਾ ਪਾਇਲਟ ਪ੍ਰੋਜੈਕਟ

student
ਜਦੋਂ ਘੋੜੇ ‘ਤੇ ਸਵਾਰ ਹੋ ਕੇ ਪੇਪਰ ਦੇਣ ਗਈ ਵਿਦਿਆਰਥਣ….. ਵੀਡੀਓ ਹੋਈ ਵਾਇਰਲ

ਰਾਹ ‘ਚ ਕੁਝ ਲੋਕ ਉਸ ਨੂੰ ਪੁੱਛਦੇ ਵੀ ਹਨ ਪਰ ਕੁੜੀ ਇਹ ਕਹਿ ਕੇ ਅੱਗੇ ਵਧ ਰਹੀ ਹੈ ਕਿ ਉਹ ਸਕੂਲ ਲਈ ਲੇਟ ਹੋ ਰਹੀ ਹੈ।ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਅਤੇ ਲੋਕਾਂ ਵੱਲੋਂ ਉਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

-PTC News