Sat, Apr 20, 2024
Whatsapp

ਕੇਰਲ ਹੜ੍ਹ ਦੌਰਾਨ ਲੋਕਾਂ ਦੀ ਮਦਦ ਕਰਨ ਵਾਲੇ ਮਛੇਰੇ ਨੂੰ ਗਿਫ਼ਟ ਮਿਲੀ Mahindra Marazzo

Written by  Shanker Badra -- September 12th 2018 05:32 PM
ਕੇਰਲ ਹੜ੍ਹ ਦੌਰਾਨ ਲੋਕਾਂ ਦੀ ਮਦਦ ਕਰਨ ਵਾਲੇ ਮਛੇਰੇ ਨੂੰ ਗਿਫ਼ਟ ਮਿਲੀ Mahindra Marazzo

ਕੇਰਲ ਹੜ੍ਹ ਦੌਰਾਨ ਲੋਕਾਂ ਦੀ ਮਦਦ ਕਰਨ ਵਾਲੇ ਮਛੇਰੇ ਨੂੰ ਗਿਫ਼ਟ ਮਿਲੀ Mahindra Marazzo

ਕੇਰਲ ਹੜ੍ਹ ਦੌਰਾਨ ਲੋਕਾਂ ਦੀ ਮਦਦ ਕਰਨ ਵਾਲੇ ਮਛੇਰੇ ਨੂੰ ਗਿਫ਼ਟ ਮਿਲੀ Mahindra Marazzo:ਕੇਰਲ 'ਚ ਪਿਛਲੇ ਮਹੀਨੇ ਭਿਆਨਿਕ ਹੜਾਂ ਕਾਰਨ ਭਾਰੀ ਤਬਾਹੀ ਹੋਈ ਸੀ।ਜਿਸ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਸਨ ਅਤੇ 400 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।ਜਿਸ ਤੋਂ ਬਾਅਦ ਬੜੀ ਮੁਸ਼ਕਿਲ ਦੇ ਨਾਲ ਕੇਰਲ 'ਚ ਲੋਕਾਂ ਦੀ ਜ਼ਿੰਦਗੀ ਪਟਰੀ 'ਤੇ ਵਾਪਸ ਆ ਰਹੀ ਸੀ।ਇਨ੍ਹਾਂ ਹੜਾਂ ਕਾਰਨ ਕਈ ਬੱਚਿਆਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਗੁਆਉਣਾ ਪਿਆ ਹੈ। ਇਸ ਦੌਰਾਨ ਇੱਕ ਵੀਡੀਓ ਖੂਬ ਵਾਇਰਲ ਹੋਇਆ ਸੀ ,ਜਿਸ ਵਿੱਚ ਇੱਕ ਮਛੇਰੇ ਜੈਸਲ ਕੈਪੀ ਨੇ ਇੱਕ ਬਜ਼ੁਰਗ ਔਰਤ ਨੂੰ ਕਿਸ਼ਤੀ 'ਚ ਚੜਾਉਣ ਲਈ ਆਪਣੀ ਪਿੱਠ ਦਾ ਸਹਾਰਾ ਦਿੱਤਾ ਸੀ।ਜਿਸ ਤੋਂ ਬਾਅਦ ਮਛੇਰੇ ਜੈਸਲ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਤਾਰੀਫ਼ ਹੋਈ ਸੀ। ਕੇਰਲ ਦੇ ਮੰਤਰੀ ਰਾਮ ਕ੍ਰਿਸ਼ਨ ਨੇ ਪੀੜਤ ਲੋਕਾਂ ਦੀ ਮਦਦ ਕਰਨ ਵਾਲੇ ਮਛੇਰੇ ਜੈਸਲ ਨੂੰ ਇੱਕ ਗਿਫ਼ਟ ਨਾਲ ਸਨਮਾਨਤ ਕਰਨ ਦਾ ਫੈਸਲਾ ਕੀਤਾ।ਜਿਸ ਤੋਂ ਬਾਅਦ ਮਹਿੰਦਰਾ ਕੰਪਨੀ ਵੀ ਅੱਗੇ ਆਈ।ਇਸ ਤੋਂ ਬਾਅਦ ਮਹਿੰਦਰਾ ਕੰਪਨੀ ਨੇ ਨਵੀਂ ਗੱਡੀ ਦਾ ਪਹਿਲਾਂ ਮਾਡਲ (ਮਹਿੰਦਰਾ ਮਾਰਾਜ਼ੋ ਗੱਡੀ ) ਜੈਸਲ ਨੂੰ ਗਿਫ਼ਟ ਕੀਤਾ ਤਾਂ ਜੋ ਜੈਸਲ ਅੱਗੇ ਵੀ ਇਸ ਤਰ੍ਹਾਂ ਬਹਾਦਰੀ ਦੇ ਕੰਮ ਕਰਦਾ ਰਹੇ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। -PTCNews


Top News view more...

Latest News view more...