ਪੰਜਾਬ

ਕੇਰਲ ਸੋਨਾ ਤਸਕਰੀ ਕੇਸ: ਮੁੱਖ ਮੁਲਜ਼ਮ ਨੂੰ ਫਰਜ਼ੀ ਡਿਗਰੀ ਦੇਣ ਦੇ ਦੋਸ਼ 'ਚ ਨੌਜਵਾਨ ਅੰਮ੍ਰਿਤਸਰ ਤੋਂ ਕਾਬੂ

By Riya Bawa -- August 23, 2022 2:57 pm -- Updated:August 23, 2022 3:22 pm

ਅੰਮ੍ਰਿਤਸਰ: ਕੇਰਲ ਦੀ ਸੱਤਾ ਨੂੰ ਹਿਲਾ ਕੇ ਰੱਖ ਦੇਣ ਵਾਲੇ ਸੋਨੇ ਦੀ ਤਸਕਰੀ ਮਾਮਲੇ ਦੀ ਮੁੱਖ ਮੁਲਜ਼ਮ ਸਵਪਨਾ ਸੁਰੇਸ਼ ਨੂੰ ਫਰਜ਼ੀ ਡਿਗਰੀ ਦੇਣ ਦੇ ਦੋਸ਼ 'ਚ ਅੰਮ੍ਰਿਤਸਰ ਦੇ ਛਾਉਣੀ ਖੇਤਰ ਤੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਨੌਜਵਾਨ ਦੀ ਪਛਾਣ ਸਚਿਨ ਦਾਸ ਵਜੋਂ ਹੋਈ ਹੈ, ਜੋ ਕਿ ਛਾਉਣੀ ਥਾਣਾ ਅਧੀਨ ਪੈਂਦੇ ਇਲਾਕੇ ਦਾ ਰਹਿਣ ਵਾਲਾ ਹੈ। ਫਿਲਹਾਲ ਕੇਰਲ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ ਹੈ।

ਕੇਰਲ ਸੋਨਾ ਤਸਕਰੀ ਕੇਸ: ਮੁੱਖ ਮੁਲਜ਼ਮ ਸਵਪਨਾ ਨੂੰ ਫਰਜ਼ੀ ਡਿਗਰੀ ਦੇਣ ਦੇ ਦੋਸ਼ 'ਚ ਨੌਜਵਾਨ ਗ੍ਰਿਫਤਾਰ

ਜਾਣਕਾਰੀ ਮੁਤਾਬਕ ਕੇਰਲ ਗੋਲਡ ਸਮਗਲਿੰਗ ਮਾਮਲੇ ਦੀ ਮੁੱਖ ਮੁਲਜ਼ਮ ਸਵਪਨਾ ਤੋਂ ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਉਸ ਨੇ ਸਮੇਂ ਸਿਰ ਸਕੂਲ ਛੱਡ ਦਿੱਤਾ ਸੀ ਪਰ ਉਸ ਤੋਂ ਡਾਕਟਰ ਬਾਬਾ ਸਾਹਿਬ ਅੰਬੇਡਕਰ ਓਪਨ ਯੂਨੀਵਰਸਿਟੀ ਦੀ ਡਿਗਰੀ ਹਾਸਲ ਕੀਤੀ। ਫਰਜ਼ੀ ਸਰਟੀਫਿਕੇਟਾਂ ਦੇ ਆਧਾਰ 'ਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਪ੍ਰਮੁੱਖ ਸਕੱਤਰ ਆਈਏਐਸ ਅਧਿਕਾਰੀ ਐਮ ਸ਼ਿਵਸ਼ੰਕਰ ਨੂੰ ਆਈਟੀ ਵਿਭਾਗ 'ਚ ਨੌਕਰੀ ਮਿਲੀ।

ਕੇਰਲ ਸੋਨਾ ਤਸਕਰੀ ਕੇਸ: ਮੁੱਖ ਮੁਲਜ਼ਮ ਸਵਪਨਾ ਨੂੰ ਫਰਜ਼ੀ ਡਿਗਰੀ ਦੇਣ ਦੇ ਦੋਸ਼ 'ਚ ਨੌਜਵਾਨ ਗ੍ਰਿਫਤਾਰ

ਇਹ ਵੀ ਪੜ੍ਹੋ:ਬੀਜੇਪੀ ਆਗੂ ਸੋਨਾਲੀ ਫੋਗਾਟ ਦੀ ਗੋਆ 'ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਪੁੱਛਗਿੱਛ ਦੌਰਾਨ ਮੁਲਜ਼ਮ ਸਚਿਨ ਦਾਸ ਦਾ ਨਾਂ ਸਾਹਮਣੇ ਆਇਆ ਅਤੇ ਕੇਰਲ ਪੁਲਸ ਨੇ ਮੰਗਲਵਾਰ ਸਵੇਰੇ ਉਸ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਹੈ। ਫਿਲਹਾਲ ਉਸ ਨੂੰ ਤਿੰਨ ਦਿਨ ਦਾ ਟਰਾਂਜ਼ਿਟ ਰਿਮਾਂਡ ਦਿੱਤਾ ਗਿਆ ਹੈ। ਵੀਰਵਾਰ ਨੂੰ ਕੇਰਲ ਪਹੁੰਚੇ ਦਾਸ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਕੀ ਹੈ ਸੋਨੇ ਦੀ ਤਸਕਰੀ ਦਾ ਮਾਮਲਾ
ਸੋਨੇ ਦੀ ਤਸਕਰੀ ਦੇ ਇਸ ਮਾਮਲੇ ਨੇ ਕੇਰਲ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। 5 ਜੁਲਾਈ 2020 ਨੂੰ ਸ਼ੁਰੂ ਹੋਏ ਇਸ ਕੇਸ ਨੇ ਹਰ ਵਾਰ ਨਵਾਂ ਮੋੜ ਲਿਆ। 5 ਜੁਲਾਈ, 2020 ਨੂੰ, ਤਿਰੂਵਨੰਤਪੁਰਮ ਵਿੱਚ ਕਸਟਮ ਵਿਭਾਗ ਦੁਆਰਾ ਲਗਭਗ 15 ਕਰੋੜ ਰੁਪਏ ਦਾ 30 ਕਿਲੋ ਸੋਨਾ ਜ਼ਬਤ ਕੀਤਾ ਗਿਆ ਸੀ।

ਕੇਰਲ ਸੋਨਾ ਤਸਕਰੀ ਕੇਸ: ਮੁੱਖ ਮੁਲਜ਼ਮ ਸਵਪਨਾ ਨੂੰ ਫਰਜ਼ੀ ਡਿਗਰੀ ਦੇਣ ਦੇ ਦੋਸ਼ 'ਚ ਨੌਜਵਾਨ ਗ੍ਰਿਫਤਾਰ

ਮੁਲਜ਼ਮ ਸਵਪਨਾ ਇਸ ਮਾਮਲੇ ਵਿੱਚ 16 ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿੱਚ ਰਿਹਾਅ ਹੋ ਗਈ ਸੀ। ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਦੇ ਪ੍ਰਮੁੱਖ ਸਕੱਤਰ ਐਮ. ਸ਼ਿਵਸ਼ੰਕਰ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਜਾਂਚ 'ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਦੋਸ਼ੀਆਂ 'ਚੋਂ ਇਕ ਦੇ ਸਵਪਨਾ ਸੁਰੇਸ਼ ਨਾਲ ਸਬੰਧ ਸੀ।

 

-PTC News

  • Share