ਕੇਰਲ ‘ਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ, ਕੋਚੀ ਏਅਰਪੋਰਟ ਐਤਵਾਰ ਤੱਕ ਬੰਦ

ਕੇਰਲ ‘ਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ, ਕੋਚੀ ਏਅਰਪੋਰਟ ਐਤਵਾਰ ਤੱਕ ਬੰਦ,ਕੋਚੀ: ਪਿਛਲੇ ਕਈ ਦਿਨਾਂ ਤੋਂ ਕੇਰਲ ‘ਚ ਭਾਰੀ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ। ਕਈ ਇਲਾਕਿਆਂ ‘ਚ ਬਾਰਿਸ਼ ਕਾਰਨ ਪਾਣੀ ਭਰ ਗਿਆ ਹੈ। ਉਧਰ ਭਾਰਤੀ ਬਾਰਿਸ਼ ਨੂੰ ਦੇਖਦੇ ਹੋਏ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਹਾਜ਼ ਸੰਚਾਲਨ ‘ਤੇ ਐਤਵਾਰ ਤੱਕ ਰੋਕ ਲਗਾ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਦੇਰ ਰਾਤ ਤੱਕ ਹੋਈ ਬਾਰਿਸ਼ ਕਾਰਨ ਪਾਣੀ ਭਰ ਗਿਆ ਜਿਸ ਕਾਰਨ ਹਵਾਈ ਅੱਡੇ ‘ਤੇ ਸੰਚਾਲਨ ਨੂੰ ਰੋਕਿਆ ਗਿਆ ਸੀ ਪਰ ਸਥਿਤੀ ‘ਚ ਸੁਧਾਰ ਨਾ ਹੋਣ ਕਾਰਨ ਐਤਵਾਰ ਤੱਕ ਹਵਾਈ ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ।

ਹੋਰ ਪੜ੍ਹੋ:ਛੱਤੀਸਗੜ੍ਹ: ਭਾਰੀ ਬਾਰਿਸ਼ ਕਾਰਨ ਮਕਾਨ ਢਹਿ ਢੇਰੀ, 2 ਲੋਕਾਂ ਦੀ ਮੌਤ, 5 ਜ਼ਖਮੀ

ਤੁਹਾਨੂੰ ਦੱਸ ਦੇਈਏ ਕਿ ਕੇਰਲ ‘ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਲੋਕ ਪ੍ਰਭਾਵਿਤ ਹੋ ਰਹੇ ਹਨ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਕਈ ਇਲਾਕਿਆਂ ‘ਚ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅੱਜ ਭਾਵ ਸ਼ੁੱਕਰਵਾਰ 5,090 ਪਰਿਵਾਰਾਂ ਨੂੰ ਲਗਭਗ 18,308 ਲੋਕਾਂ ਨੂੰ ਰਾਹਤ ਕੈਂਪਾਂ ‘ਚ ਭੇਜਿਆ ਗਿਆ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੇਰਲ ‘ਚ ਵਾਇਨਾਡ ਜ਼ਿਲੇ ਦੇ ਪੁਟੁਮਾਲਾ ਇਲਾਕੇ ‘ਚ ਵੀਰਵਾਰ ਸ਼ਾਮ ਨੂੰ ਜ਼ਮੀਨ ਖਿਸ਼ਕਣ ਕਾਰਨ ਮਲਬੇ ਹੇਠਾਂ ਦੱਬਣ ਅਤੇ ਪਾਣੀ ‘ਚ ਰੁੜ੍ਹਨ ਕਾਰਨ 25 ਲੋਕਾਂ ਦੀ ਮੌਤ ਹੋ ਗਈ।

-PTC News