ਲਾਕਡਾਉਨ ਦੌਰਾਨ ਰੋਕ ਦਿੱਤਾ ਰਿਕਸ਼ਾ, ਬਿਮਾਰ ਪਿਓ ਨੂੰ ਗੋਦ ਵਿਚ ਚੁੱਕ ਕੇ ਹਸਪਤਾਲ ਲੈ ਗਿਆ ਬੇਟਾ

By Shanker Badra - April 16, 2020 5:04 pm

ਲਾਕਡਾਉਨ ਦੌਰਾਨ ਰੋਕ ਦਿੱਤਾ ਰਿਕਸ਼ਾ, ਬਿਮਾਰ ਪਿਓ ਨੂੰ ਗੋਦ ਵਿਚ ਚੁੱਕ ਕੇ ਹਸਪਤਾਲ ਲੈ ਗਿਆ ਬੇਟਾ:ਕੇਰਲ  : ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ ਲਾਕਡਾਉਨ ਲਗਾਇਆ ਗਿਆ ਹੈ, ਜਿਸ ਤਹਿਤ ਕਿਸੇ ਨੂੰ ਵੀ ਘਰ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ। ਇਸ ਦੌਰਾਨ ਕੇਰਲ ਵਿੱਚ ਇੱਕ ਵਿਅਕਤੀ ਆਪਣੇ ਪਿਓ ਨੂੰ ਗੋਦੀ ਚੁੱਕ ਲੈ ਘਰ ਲਿਜਾਣ ਲਈ ਮਜ਼ਬੂਰ ਹੋਇਆ ਹੈ।

ਦਰਅਸਲ 'ਚ ਕੇਰਲਾ ਦੇ ਕੋਲਮ ਵਿਚ ਇੱਕ ਵਿਅਕਤੀ ਕਥਿਤ ਤੌਰ 'ਤੇ ਆਪਣੇ ਬੀਮਾਰ ਪਿਤਾ ਨਾਲ ਇੱਕ ਆਟੋ ਰਿਕਸ਼ਾ ਵਿੱਚ ਜਾ ਰਿਹਾ ਸੀ। ਜਦੋਂ ਲਾਕਡਾਉਨ ਦੀਆਂ ਹਦਾਇਤਾਂ ਕਾਰਨ ਪੁਲਿਸ ਨੇ ਉਸ ਨੂੰ ਰੋਕ ਲਿਆ ਤਾਂ ਉਹ ਵਿਅਕਤੀ ਆਪਣੇ 65 ਸਾਲ ਦੇ ਬਾਪ ਨੂੰ ਗੋਦ ਵਿਚ ਚੁੱਕ ਕੇ ਪੈਦਲ ਘਰ ਜਾਣ ਲਈ ਮਜ਼ਬੂਰ ਹੋ ਗਿਆ ਹੈ।

ਬਜ਼ੁਰਗ ਦੇ ਬੇਟੇ ਦਾ ਆਰੋਪ ਹੈ ਕਿ ਹਸਪਤਾਲ ਤੋਂ ਡਿਸਚਾਰਜ ਦਸਤਾਵੇਜ਼ ਦਿਖਾਉਣ ਦੇ ਬਾਵਜੂਦ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਅਤੇ ਉਹਨਾਂ ਨੂੰ ਅੱਗੇ ਜਾਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ। ਵਿਅਕਤੀ ਅਤੇ ਉਸਦੇ ਬਜ਼ੁਰਗ ਪਿਤਾ ਨੂੰ ਪੁਲਿਸ ਨੇ ਆਟੋ ਤੋਂ ਹੇਠਾਂ ਉਤਾਰ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਪਿਤਾ ਨਾਲ ਲਗਭਗ ਇੱਕ ਕਿਲੋਮੀਟਰ ਦੀ ਦੂਰੀ ‘ਤੇ ਘਰ ਜਾਣ ਲਈ ਮਜ਼ਬੂਰ ਕੀਤਾ ਗਿਆ।
-PTCNews

adv-img
adv-img