Wed, Apr 24, 2024
Whatsapp

ਪੀੜਤ ਮਰੀਜ਼ ਦਾ ਇਲਾਜ ਕਰਨ ਵਾਲੀ ਨਰਸ ਦੀ ਹੋਈ ਸੀ ਮੌਤ ,ਹੁਣ ਮਿਲਿਆ ਸਨਮਾਨ

Written by  Shanker Badra -- December 05th 2019 07:42 PM
ਪੀੜਤ ਮਰੀਜ਼ ਦਾ ਇਲਾਜ ਕਰਨ ਵਾਲੀ ਨਰਸ ਦੀ ਹੋਈ ਸੀ ਮੌਤ ,ਹੁਣ ਮਿਲਿਆ ਸਨਮਾਨ

ਪੀੜਤ ਮਰੀਜ਼ ਦਾ ਇਲਾਜ ਕਰਨ ਵਾਲੀ ਨਰਸ ਦੀ ਹੋਈ ਸੀ ਮੌਤ ,ਹੁਣ ਮਿਲਿਆ ਸਨਮਾਨ

ਪੀੜਤ ਮਰੀਜ਼ ਦਾ ਇਲਾਜ ਕਰਨ ਵਾਲੀ ਨਰਸ ਦੀ ਹੋਈ ਸੀ ਮੌਤ ,ਹੁਣ ਮਿਲਿਆ ਸਨਮਾਨ:ਨਵੀਂ ਦਿੱਲੀ : ਕੇਰਲਾ ਵਿਖੇ ਸਾਲ 2018 'ਚ ਫੈਲੇ ਨਿਪਾਹ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਦੌਰਾਨ ਇੱਕ ਮਹਿਲਾਨਰਸ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਹੁਣ ਉਕਤ ਨਰਸ ਲਿਨੀ ਪੁਥੁਸਸੇਰੀ ਨੂੰ ਨੈਸ਼ਨਲ ਫਲੋਰੈਂਸ ਨਾਈਟੈਂਗਲ ਅਵਾਰਡ 2019 ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਦੌਰਾਨ ਲਿਨੀ ਪੁਥੁਸਸੇਰੀ ਦੇ ਪਤੀ ਸੰਜੀਵ ਪੁਥੁਸਸੇਰੀ ਨੇ ਵੀਰਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਇਹ ਪੁਰਸਕਾਰ ਪ੍ਰਾਪਤ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਹਸਪਤਾਲ 'ਚ ਨਿਪਾਹ ਵਾਇਰਸ ਨਾਲ ਮਰੀਜ਼ਾਂ ਦਾ ਇਲਾਜ ਕਰਦੇ ਹੋਏ 30 ਸਾਲ ਦੀ ਨਰਸ ਲਿਨੀ ਪੁਥੁਸਸੇਰੀ ਵੀ ਨਿਪਾਹ ਵਾਇਰਸ ਦਾ ਸ਼ਿਕਾਰ ਹੋ ਗਈ ਸੀ। ਜਿਸ ਤੋਂ ਤੁਰੰਤ ਬਾਅਦ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ ਤਾਂਕਿ ਨਿਪਾਹ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਇਸੇ ਕਾਰਨ ਉਸ ਦਾ ਪਰਿਵਾਰ ਵੀ ਉਸਨੂੰ ਵੇਖ ਨਹੀਂ ਸਕਿਆ ਸੀ ਪਰ ਪਰਿਵਾਰ ਨੇ ਤੁਰੰਤ ਅੰਤਿਮ ਸਸਕਾਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਸੀ। ਦੱਸ ਦੇਈਏ ਕਿ ਭਾਰਤ ਸਰਕਾਰ ਨੇ ਸਾਲ 1973 ਚ ਨੈਸ਼ਨਲ ਫਲੋਰੈਂਸ ਨਾਈਟਿੰਗਲ ਅਵਾਰਡ ਦੀ ਸ਼ੁਰੂਆਤ ਨਰਸਾਂ ਦੁਆਰਾ ਕੀਤੀ ਜਾ ਰਹੀ ਮਨੁੱਖੀ ਸੇਵਾ ਅਤੇ ਸ਼ਲਾਘਾਯੋਗ ਕੰਮਾਂ ਨੂੰ ਧਿਆਨ ਚ ਰੱਖਦਿਆਂ ਕੀਤੀ ਸੀ। ਕੇਰਲ ਸਰਕਾਰ ਨੇ ਲੀਨੀ ਦੇ ਨਾਮ 'ਤੇ ਇਕ ਐਵਾਰਡ ਵੀ ਸ਼ੁਰੂ ਕੀਤਾ ਹੈ। ਲੀਨੀ ਤੋਂ ਇਲਾਵਾ ਇਸ ਸਾਲ 35 ਹੋਰ ਨਰਸਾਂ ਨੂੰ ਸਨਮਾਨਤ ਕੀਤਾ ਗਿਆ ਹੈ। -PTCNews


Top News view more...

Latest News view more...