Sat, Apr 20, 2024
Whatsapp

ਨਨ ਜਬਰ ਜਨਾਹ ਮਾਮਲਾ :ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਕੇਰਲ ਹਾਈਕੋਰਟ ਨੇ ਕੀਤੀ ਖਾਰਿਜ

Written by  Shanker Badra -- October 03rd 2018 02:28 PM
ਨਨ ਜਬਰ ਜਨਾਹ ਮਾਮਲਾ :ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਕੇਰਲ ਹਾਈਕੋਰਟ ਨੇ ਕੀਤੀ ਖਾਰਿਜ

ਨਨ ਜਬਰ ਜਨਾਹ ਮਾਮਲਾ :ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਕੇਰਲ ਹਾਈਕੋਰਟ ਨੇ ਕੀਤੀ ਖਾਰਿਜ

ਨਨ ਜਬਰ ਜਨਾਹ ਮਾਮਲਾ :ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਕੇਰਲ ਹਾਈਕੋਰਟ ਨੇ ਕੀਤੀ ਖਾਰਿਜ:ਕੇਰਲਾ ਨਨ ਜਬਰ ਜਨਾਹ ਮਾਮਲੇ ਦੇ ਦੋਸ਼ੀ ਜਲੰਧਰ ਦੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਨੂੰ ਕੇਰਲ ਹਾਈਕੋਰਟ ਨੇ ਖ਼ਾਰਜ ਕਰ ਦਿੱਤਾ ਹੈ।ਜ਼ਮਾਨਤ ਲਈ ਬਹਿਸ ਕਰਦੇ ਹੋਏ ਮੁਲੱਕਲ ਦੇ ਵਕੀਲ ਨੇ ਬਿਸ਼ਪ ਦਾ ਇੱਕ ਵੀਡੀਓ ਸਬੂਤ ਵਜੋਂ ਪੇਸ਼ ਕੀਤਾ, ਜਿਸ ਵਿੱਚ ਉਹ ਪੀੜਤਾ ਦੇ ਘਰ ਵਿੱਚ ਇੱਕ ਨਿਜੀ ਸਮਾਰੋਹ ਵਿੱਚ ਹਿੱਸਾ ਲੈਂਦੇ ਦਿਖ ਰਹੇ ਹਨ।ਜਿਸ ਵਿੱਚ ਦਿਖਾਇਆ ਸੀ ਕਿ ਨਨ ਦੇ ਨਾਲ ਕਥਿਤ ਰੂਪ ਨਾਲ ਪਹਿਲੀ ਵਾਰ ਜਬਰ ਜਨਾਹ ਤੋਂ ਅਗਲੇ ਦਿਨ ਉਹ ਉਸਦੇ ਘਰ ਗਏ ਸਨ।ਮੁੱਦਈ ਪੱਖ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਮਾਨਤ ਦੇਣ ਨਾਲ ਚੱਲ ਰਹੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ, ਕਿਉਂਕਿ ਇਸ ਮਾਮਲੇ ਵਿੱਚ ਅਜੇ ਹੋਰ ਬਿਆਨਾਂ ਨੂੰ ਰਿਕਾਰਡ ਕੀਤਾ ਜਾਣਾ ਹੈ। ਜਾਣਕਾਰੀ ਅਨੁਸਾਰ ਮੁਲੱਕਲ ਨੂੰ ਤਿੰਨ ਦਿਨਾਂ ਦੀ ਪੁੱਛਗਿਛ ਤੋਂ ਬਾਅਦ 21 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪਾਲਾ ਜੂਡੀਸ਼ੀਅਲ ਮੈਜਿਸਟਰੇਟ ਅਦਾਲਤ ਦੀ ਜੱਜ ਐਮ. ਲਕਸ਼ਮੀ ਨੇ ਉਨ੍ਹਾਂ ਨੂੰ 24 ਸਤੰਬਰ ਨੂੰ ਦੋ ਹਫ਼ਤੇ ਦੀ ਕਾਨੂੰਨੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਦੱਸ ਦਈਏ ਕਿ ਬਿਸ਼ਪ ਉੱਤੇ ਇਲਜ਼ਾਮ ਹੈ ਕਿ ਉਸਨੇ 2014 ਤੋਂ 2016 ਦੌਰਾਨ ਵਿੱਚ ਸੈਂਟ ਫਰਾਂਸਿਸ ਮਿਸ਼ਨ ਹੋਮ ਦੇ ਗੈਸਟ ਹਾਊਸ ਵਿੱਚ ਪੀੜਤ ਨਨ ਨਾਲ 13 ਵਾਰ ਬਲਾਤਕਾਰ ਅਤੇ ਅਣਕੁਦਰਤੀ ਸੈਕਸ ਕੀਤਾ ਸੀ। ਇਹੀਂ ਨਹੀਂ ਉਸਨੇ ਲਗਾਤਾਰ ਨਨ ਦਾ ਜਿਨਸੀ ਸ਼ੋਸ਼ਣ ਵੀ ਕੀਤਾ। -PTCNews


Top News view more...

Latest News view more...