ਹੋਰ ਖਬਰਾਂ

ਕੁੱਤਾ ਕਰਦਾ ਸੀ ਅਜਿਹੇ ਘਿਨੌਣੇ ਕੰਮ , ਮਾਲਕਣ ਕੁੱਤੇ ਨੂੰ ਘਰੋਂ ਕੱਢਣ ਲਈ ਹੋਈ ਮਜ਼ਬੂਰ

By Shanker Badra -- July 24, 2019 3:53 pm -- Updated:July 25, 2019 9:09 am

ਕੁੱਤਾ ਕਰਦਾ ਸੀ ਅਜਿਹੇ ਘਿਨੌਣੇ ਕੰਮ , ਮਾਲਕਣ ਕੁੱਤੇ ਨੂੰ ਘਰੋਂ ਕੱਢਣ ਲਈ ਹੋਈ ਮਜ਼ਬੂਰ:ਕੇਰਲ : ਕੇਰਲ ਦੇ ਤਿਰੂਵਨੰਥਾਪੁਰਮ ਵਿੱਚ ਇੱਕ ਅਜੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕੁੱਤੇ ਨਾਲ ਨਾਜਾਇਜ਼ ਸਬੰਧਾਂ ਕਰਕੇ ਮਾਲਕ ਨੇ ਕੁੱਤੀ ਨੂੰ ਘਰੋਂ ਕੱਢ ਦਿੱਤਾ ਹੈ ਅਤੇ ਇਕ ਨੋਟ ਵੀ ਉਸਦੇ ਗਲੇ ਵਿਚ ਲਟਕਾਇਆ ਹੈ। ਇਕ ਮਾਲਕ ਦੀ ਬੇਰੁਖੀ ਦੇ ਚਲਦਿਆਂ ਪਾਮੇਰੀਅਨ ਕੁੱਤੀ ਨੂੰ ਸੜਕ ਉਤੇ ਰਹਿਣਾ ਪੈ ਰਿਹਾ ਹੈ।ਇਸ ਨੋਟ ਵਿਚ ਮਾਲਕ ਨੇ ਕੁੱਤੀ ਨੂੰ ਘਰੋਂ ਕੱਢਣ ਦਾ ਜੋ ਕਾਰਨ ਦੱਸਿਆ ਉਹ ਬੇਹੱਦ ਹੈਰਾਨ ਕਰਨ ਵਾਲਾ ਹੈ।

Kerala: Pomeranian dog illicit relationship owner dog next door
ਗੁਆਂਢੀਆਂ ਦੇ ਕੁੱਤੇ ਨਾਲ ‘ਨਾਜਾਇਜ਼ ਸਬੰਧ ਹੋਣ ਕਰਕੇ ਮਾਲਕ ਨੇ ਕੁੱਤੀ ਨੂੰ ਘਰੋਂ ਕੱਢਿਆ

ਦੱਸਿਆ ਜਾ ਰਿਹਾ ਹੈ ਕਿ ਕੁੱਤੀ ਦੇ ਗਲੇ ਵਿਚ ਲਟਕੇ ਨੋਟ ਵਿੱਚ ਮਾਲਕ ਨੇ ਲਿਖਿਆ ਹੈ ਕਿ ਇਹ ਚੰਗੀਆਂ ਆਦਤਾਂ ਵਾਲੀ ਇਕ ਸਮਝਦਾਰ ਕੁੱਤੀ ਹੈ , ਜੋ ਜ਼ਿਆਦਾ ਖਾਣਾ ਨਹੀਂ ਖਾਂਦੀ ਅਤੇ ਇਸ ਨੂੰ ਕੋਈ ਬਿਮਾਰੀ ਵੀ ਨਹੀਂ ਹੈ।ਇਹ ਹਫਤੇ ਵਿਚ 5 ਵਾਰ ਨਹਾਉਂਦੀ ਹੈ। ਇਹ ਸਿਰਫ ਭੌਂਕਦੀ ਹੈ ਅਤੇ ਇਸ ਨੇ ਪਿਛਲੇ ਤਿੰਨ ਸਾਲ ਵਿਚ ਕਿਸੇ ਨੂੰ ਨਹੀਂ ਵੱਢਿਆ।

Kerala: Pomeranian dog illicit relationship owner dog next door
ਗੁਆਂਢੀਆਂ ਦੇ ਕੁੱਤੇ ਨਾਲ ‘ਨਾਜਾਇਜ਼ ਸਬੰਧ ਹੋਣ ਕਰਕੇ ਮਾਲਕ ਨੇ ਕੁੱਤੀ ਨੂੰ ਘਰੋਂ ਕੱਢਿਆ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਓਡੀਸ਼ਾ : ਕੋਲੇ ਦੀ ਖਾਣ ਧਸਣ ਕਾਰਨ ਇੱਕ ਮਜ਼ਦੂਰ ਦੀ ਮੌਤ, 9 ਜ਼ਖ਼ਮੀ

ਇਸ ਦੇ ਨਾਲ ਹੀ ਮਾਲਕ ਨੇ ਲਿਖਿਆ ਕਿ ਇਹ ਜ਼ਿਆਦਾਤਰ ਦੁੱਖ, ਬਿਸਕੁਟ ਅਤੇ ਅੰਡੇ ਹੀ ਖਾਂਦੀ ਹੈ। ਇਸ ਦੇ ਬਾਅਦ ਮਾਲਕ ਨੇ ਇਸ ਨੂੰ ਛੱਡਣ ਦਾ ਕਾਰਨ ਵੀ ਲਿਖਿਆ ਹੈ ਕਿ ਇਸਦੇ ਗੁਆਂਢੀਆਂ ਦੇ ਕੁੱਤੇ ਨਾਲ ‘ਨਾਜਾਇਜ਼ ਸਬੰਧ’ ਹਨ।
-PTCNews

  • Share