Advertisment

Nipah virus: ਕੇਰਲ 'ਚ ਨਿਪਾਹ ਵਾਇਰਸ ਦਾ ਕਹਿਰ, 12 ਸਾਲਾ ਬੱਚੇ ਦੀ ਮੌਤ

author-image
Riya Bawa
Updated On
New Update
Nipah virus: ਕੇਰਲ 'ਚ ਨਿਪਾਹ ਵਾਇਰਸ ਦਾ ਕਹਿਰ, 12 ਸਾਲਾ ਬੱਚੇ ਦੀ ਮੌਤ
Advertisment
publive-image
Advertisment
Nipah virus: ਦੇਸ਼ ਵਿਚ ਹੁਣ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਕਾਰ ਹੁਣ ਕੇਰਲ ਦੇ ਕੋਝੀਕੋਡ ਜ਼ਿਲ੍ਹੇ ਵਿੱਚ ਨਵਾਂ ਵਾਇਰਸ ਪਾਇਆ ਗਿਆ ਹੈ ਜਿਸ ਦਾ ਨਾਮ ਨਿਪਾਹ ਵਾਇਰਸ ਹੈ। ਦੱਸ ਦੇਈਏ ਕਿ 3 ਸਤੰਬਰ ਨੂੰ ਨਿਪਾਹ ਵਾਇਰਸ ਦਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਨਾਲ 12 ਸਾਲਾ ਬੱਚੇ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦਿੱਤੀ ਹੈ। 12-year-old boy dies of Nipah virus in Kerala's Kozhikode - India News ਉਨ੍ਹਾਂ ਨੇ ਦੱਸਿਆ ਕਿ ਨਿਪਾਹ ਵਾਇਰਸ ਨਾਲ ਸੰਕਰਮਿਤ 12 ਸਾਲਾ ਬੱਚੇ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਪੀੜਤ ਦੇ ਸਰੀਰ ਤੋਂ ਨਮੂਨੇ ਲਏ ਗਏ ਸੀ ਜਿਨ੍ਹਾਂ ਨੂੰ ਪੁਣੇ ਦੇ ਨੈਸ਼ਨਲ ਇੰਸਟੀਚਿਟ ਆਫ਼ ਵਾਇਰੋਲੋਜੀ ਵਿੱਚ ਭੇਜਿਆ ਗਿਆ ਸੀ ਜਿੱਥੇ ਉਨ੍ਹਾਂ ਵਿੱਚ ਨਿਪਾਹ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੀ। ਸਿਹਤ ਮੰਤਰੀ ਨੇ ਕਿਹਾ, 'ਬਦਕਿਸਮਤੀ ਨਾਲ ਲੜਕੇ ਦੀ ਸਵੇਰੇ 5 ਵਜੇ ਮੌਤ ਹੋ ਗਈ। Singapore Conference Explored Global Threat of Nipah Virus | Duke Today ਬੀਤੀ ਰਾਤ ਬੱਚੇ ਦੀ ਹਾਲਤ ਬਹੁਤ ਨਾਜ਼ੁਕ ਸੀ। ਅਸੀਂ ਬੀਤੀ ਰਾਤ ਕਈ ਟੀਮਾਂ ਬਣਾਈਆਂ ਸੀ ਤੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਬੱਚੇ ਦੇ ਸੰਪਰਕ ਵਿੱਚ ਆਏ ਸੀ। ਬੱਚੇ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਵੱਖ ਕਰਨ ਲਈ ਕਦਮ ਚੁੱਕੇ ਗਏ ਹਨ। Nipah virus returns to Kerala, kills 12-year-old boy ਗੌਰਤਲਬ ਹੈ ਕਿ ਸੂਤਰਾਂ ਦਾ ਕਹਿਣਾ ਹੈ ਕਿ ਦੱਖਣੀ ਭਾਰਤ ਵਿੱਚ ਨਿਪਾਹ ਵਾਇਰਸ ਦਾ ਪਹਿਲਾ ਕੇਸ 19 ਮਈ 2018 ਨੂੰ ਕੇਰਲਾ ਦੇ ਕੋਝੀਕੋਡ ਵਿੱਚ ਸਾਹਮਣੇ ਆਇਆ ਸੀ। 1 ਜੂਨ, 2018 ਤੱਕ ਇਸ ਲਾਗ ਦੇ 18 ਮਾਮਲੇ ਸਾਹਮਣੇ ਆਏ ਤੇ 17 ਲੋਕਾਂ ਦੀ ਮੌਤ ਹੋ ਚੁੱਕੀ ਸੀ। publive-image -PTC News-
coronavirus kerala nipah-virus
Advertisment

Stay updated with the latest news headlines.

Follow us:
Advertisment