Wed, Apr 24, 2024
Whatsapp

ਸਬਰੀਮਾਲਾ ਮੰਦਰ ਵਿੱਚ ਦੋ ਔਰਤਾਂ ਚੋਰੀ -ਚੋਰੀ ਹੋਈਆਂ ਦਾਖਲ, ਮੰਦਰ ਕੀਤਾ ਗਿਆ ਬੰਦ

Written by  Shanker Badra -- January 02nd 2019 12:21 PM
ਸਬਰੀਮਾਲਾ ਮੰਦਰ ਵਿੱਚ ਦੋ ਔਰਤਾਂ ਚੋਰੀ -ਚੋਰੀ ਹੋਈਆਂ ਦਾਖਲ, ਮੰਦਰ ਕੀਤਾ ਗਿਆ ਬੰਦ

ਸਬਰੀਮਾਲਾ ਮੰਦਰ ਵਿੱਚ ਦੋ ਔਰਤਾਂ ਚੋਰੀ -ਚੋਰੀ ਹੋਈਆਂ ਦਾਖਲ, ਮੰਦਰ ਕੀਤਾ ਗਿਆ ਬੰਦ

ਸਬਰੀਮਾਲਾ ਮੰਦਰ ਵਿੱਚ ਦੋ ਔਰਤਾਂ ਚੋਰੀ -ਚੋਰੀ ਹੋਈਆਂ ਦਾਖਲ, ਮੰਦਰ ਕੀਤਾ ਗਿਆ ਬੰਦ:ਕੇਰਲ : ਕੇਰਲ ਵਿੱਚ ਸਬਰੀਮਾਲਾ ਮੰਦਰ ਦਾ ਵਿਵਾਦ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ।ਸਬਰੀਮਾਲਾ ਮੰਦਰ ਵਿੱਚ ਔਰਤਾਂ ਨੂੰ ਪ੍ਰਵੇਸ਼ ਕਰਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਉਸ ਸਮੇਂ ਫੈਲ ਹੋ ਗਈਆਂ ,ਜਦੋਂ ਬਿੰਦੂ ਅਤੇ ਕਣਗਦੁਰਗਾ ਨਾਂਅ ਦੀਆਂ ਦੋ ਔਰਤਾਂ ਅੱਜ ਸਵੇਰੇ ਚੋਰੀ -ਚੋਰੀ ਮੰਦਰ ਵਿੱਚ ਪ੍ਰਵੇਸ਼ ਕਰ ਗਈਆਂ ਅਤੇ ਚੋਰੀ -ਚੋਰੀ ਪੂਜਾ ਕੀਤੀ। [caption id="attachment_235244" align="aligncenter" width="300"]Kerala: Sabarimala Temple 2 Women Enter
ਸਬਰੀਮਾਲਾ ਮੰਦਰ ਵਿੱਚ ਦੋ ਔਰਤਾਂ ਚੋਰੀ -ਚੋਰੀ ਹੋਈਆਂ ਦਾਖਲ, ਮੰਦਰ ਕੀਤਾ ਗਿਆ ਬੰਦ[/caption] ਇਸ ਤੋਂ ਬਾਅਦ ਸ਼ੁੱਧੀ' ਲਈ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ।ਇਸ ਸਬੰਧੀ ਸੂਬੇ ਦੇ ਮੁੱਖ ਮੰਤਰੀ ਪੀ. ਵਿਜਯਨ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ।ਇਸ ਤੋਂ ਬਾਅਦ ਕੇਰਲ ਭਰ 'ਚ ਹੀ ਸੁਰੱਖਿਆ ਇੰਤਜ਼ਾਮ ਕਰੜੇ ਹਨ। [caption id="attachment_235245" align="aligncenter" width="300"]Kerala: Sabarimala Temple 2 Women Enter
ਸਬਰੀਮਾਲਾ ਮੰਦਰ ਵਿੱਚ ਦੋ ਔਰਤਾਂ ਚੋਰੀ -ਚੋਰੀ ਹੋਈਆਂ ਦਾਖਲ, ਮੰਦਰ ਕੀਤਾ ਗਿਆ ਬੰਦ[/caption] ਜਾਣਕਾਰੀ ਅਨੁਸਾਰ 50 ਸਾਲ ਤੋਂ ਘੱਟ ਉਮਰ ਵਾਲੀਆਂ ਦੋ ਔਰਤਾਂ ਪੁਲਿਸ ਦੀ ਸੁਰੱਖਿਆ ਹੇਠ ਅੱਜ ਸਵੇਰੇ ਮੰਦਰ 'ਚ ਪ੍ਰਵੇਸ਼ ਕੀਤਾ ਅਤੇ ਮੰਦਰ 'ਚ ਪੂਜਾ ਕਰਨ ਲੱਗੀਆਂ।ਇਨ੍ਹਾਂ ਦੋਵੇਂ ਮਹਿਲਾ ਦੇ ਮੰਦਰ ਵਿੱਚ ਪ੍ਰਵੇਸ਼ ਕਰਨ ਨਾਲ ਮੰਦਰ ਨਾਲ ਜੁੜੀ ਸੈਂਕੜੇ ਸਾਲ ਦੀ ਪਰੰਪਰਾ ਵੀ ਟੁੱਟ ਗਈ ਹੈ। [caption id="attachment_235243" align="aligncenter" width="300"] Kerala: Sabarimala Temple 2 Women Enter
ਸਬਰੀਮਾਲਾ ਮੰਦਰ ਵਿੱਚ ਦੋ ਔਰਤਾਂ ਚੋਰੀ -ਚੋਰੀ ਹੋਈਆਂ ਦਾਖਲ, ਮੰਦਰ ਕੀਤਾ ਗਿਆ ਬੰਦ[/caption] ਦੱਸ ਦਈਏ ਕਿ ਇਨ੍ਹਾਂ ਦੋਵਾਂ ਸਮੇਤ 10 ਔਰਤਾਂ ਨੇ ਪਿਛਲੇ ਮਹੀਨੇ ਵੀ ਕੋਸ਼ਿਸ਼ ਕੀਤੀ ਸੀ ਪਰ ਉਸ ਵੇਲੇ ਮਰਦਾਂ ਦੇ ਇੱਕ ਇਕੱਠ ਨੇ ਉਨ੍ਹਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਸੀ।ਸਬਰੀਮਾਲਾ ਮੰਦਿਰ ਸਵਾਮੀ ਅਯੱਪਾ ਦਾ ਹੈ ਜਿਨ੍ਹਾਂ ਨੂੰ ਕੁਆਰਾ ਸਮਝਿਆ ਜਾਂਦਾ ਹੈ, ਇਸੇ ਲਈ ਮਾਹਵਾਰੀ ਦੀ ਉਮਰ ਦੀਆਂ ਔਰਤਾਂ ਨੂੰ ਇੱਥੇ ਜਾਣ ਤੋਂ ਮਨਾਹੀ ਸੀ। -PTCNews


Top News view more...

Latest News view more...