Advertisment

ਹਿਮਾਚਲ ਪ੍ਰਦੇਸ਼ : ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ ਵਿਦਿਆਰਥੀਆਂ ਦੀ ਪਲਟੀ ਬੱਸ ,ਕਈ ਜ਼ਖਮੀ

author-image
Shanker Badra
Updated On
New Update
ਹਿਮਾਚਲ ਪ੍ਰਦੇਸ਼ : ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ ਵਿਦਿਆਰਥੀਆਂ ਦੀ ਪਲਟੀ ਬੱਸ ,ਕਈ ਜ਼ਖਮੀ
Advertisment
ਹਿਮਾਚਲ ਪ੍ਰਦੇਸ਼ : ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ ਵਿਦਿਆਰਥੀਆਂ ਦੀ ਪਲਟੀ ਬੱਸ ,ਕਈ ਜ਼ਖਮੀ:ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਖੇ ਮਨਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਬਰਿੱਜ ਨੇੜੇ ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਵਿੱਚ ਇੱਕ ਵਿਦਿਆਰਥੀ ਅਤੇ ਵਿਦਿਆਰਥਣ ਦੀ ਬਾਂਹ ਟੁੱਟ ਗਈ ਹੈ ਜਦਕਿ ਤਿੰਨ ਵਿਦਿਆਰਥੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ ਹੈ। Kerala Students Bus Manali-Chandigarh National Highway Accident , Many injured ਹਿਮਾਚਲ ਪ੍ਰਦੇਸ਼ : ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ ਵਿਦਿਆਰਥੀਆਂ ਦੀ ਪਲਟੀਬੱਸ ,ਕਈ ਜ਼ਖਮੀ ਮਿਲੀ ਜਾਣਕਾਰੀ ਅਨੁਸਾਰ ਕੇਰਲਾ ਦੇ ਐਮਈਐਸ ਆਰਟਸ ਅਤੇ ਸਾਇੰਸ ਕਾਲਜ ਦੇ ਵਿਦਿਆਰਥੀ ਮਨਾਲੀ ਘੁੰਮਣ ਜਾ ਰਹੇ ਸਨ। ਉਨ੍ਹਾਂ ਸਾਰਿਆਂ ਨੇ ਦਿੱਲੀ ਤੋਂ ਇਕ ਨਿਜੀ ਬੱਸ ਕਿਰਾਏ 'ਤੇ ਲਈ ਸੀ। ਜਦੋਂ ਬੱਸ ਗੈਂਬਰੋਲਾ ਪੁਲ ਨੇੜੇ ਪਹੁੰਚੀ ਤਾਂ ਉਸ ਦਾ ਅਗਲਾ ਟਾਇਰ ਫਟ ਗਿਆ। ਜਿਸ ਕਾਰਨ ਬੱਸ ਬੇਕਾਬੂ ਹੋ ਕੇ ਅਚਾਨਕ ਪਲਟ ਗਈ। Kerala Students Bus Manali-Chandigarh National Highway Accident , Many injured ਹਿਮਾਚਲ ਪ੍ਰਦੇਸ਼ : ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ ਵਿਦਿਆਰਥੀਆਂ ਦੀ ਪਲਟੀਬੱਸ ,ਕਈ ਜ਼ਖਮੀ ਇਹ ਬੱਸ ਸੜਕ ਦੇ ਕਿਨਾਰੇ ਪਲਟੀ ਹੈ ,ਜੇਕਰ ਇਹ ਬੱਸ ਰੋਡ ਕਿਨਾਰੇ ਖੱਡ ਵਿੱਚ ਡਿੱਗ ਜਾਂਦੀ ਤਾਂ ਇਕ ਵੱਡਾ ਹਾਦਸਾ ਵਾਪਰ ਸਕਦਾ ਸੀ। ਜਿਸ ਸਮੇਂ ਇਹ ਹਾਦਸਾ ਵਾਪਰਿਆਂ ਉਸ ਸਮੇਂ ਬੱਸ 'ਚ 51 ਲੋਕ ਸਵਾਰ ਸਨ।ਜਿਸ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਤਿੰਨ ਅਧਿਆਪਕ ਅਤੇ ਦੋ ਗਾਈਡ ਵੀ ਸ਼ਾਮਿਲ ਸਨ। ਇਸ ਹਾਦਸੇ ਤੋਂ ਬਾਅਦ ਪੁਲਿਸ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews-
latest-news news-in-punjabi news-in-punjab indi-latest-news
Advertisment

Stay updated with the latest news headlines.

Follow us:
Advertisment