Fri, Apr 19, 2024
Whatsapp

ਕੇਰਲ ਹੜ੍ਹ ਪੀੜਤਾਂ ਨੇ ਪੰਜਾਬ ਤੋਂ ਰਾਹਤ ਸਮੱਗਰੀ ਪਹੁੰਚਣ 'ਤੇ ਕਿਹਾ "ਧੰਨਵਾਦ ਪੰਜਾਬ"

Written by  Joshi -- August 23rd 2018 09:08 AM -- Updated: August 23rd 2018 09:13 AM
ਕੇਰਲ ਹੜ੍ਹ ਪੀੜਤਾਂ ਨੇ ਪੰਜਾਬ ਤੋਂ ਰਾਹਤ ਸਮੱਗਰੀ ਪਹੁੰਚਣ 'ਤੇ ਕਿਹਾ

ਕੇਰਲ ਹੜ੍ਹ ਪੀੜਤਾਂ ਨੇ ਪੰਜਾਬ ਤੋਂ ਰਾਹਤ ਸਮੱਗਰੀ ਪਹੁੰਚਣ 'ਤੇ ਕਿਹਾ "ਧੰਨਵਾਦ ਪੰਜਾਬ"

Keralites shouting Thanx for PUNJAB while unloading relief boxes Sent from Punjab: ਕੇਰਲ ਹੜ੍ਹ ਪੀੜਤਾਂ ਨੇ ਪੰਜਾਬ ਤੋਂ ਰਾਹਤ ਸਮੱਗਰੀ ਪਹੁੰਚਣ 'ਤੇ ਕਿਹਾ "ਧੰਨਵਾਦ ਪੰਜਾਬ" ਕੇਰਲ 'ਚ ਹੜ੍ਹ ਆਉਣ ਤੋਂ ਬਾਅਦ ਤਬਾਹੀ ਦਾ ਮੰਜ਼ਰ ਜਿੱਥੇ ਇੱਕ ਪਾਸੇ ਤਸਵੀਰਾਂ ਰਾਹੀਂ ਸਾਫ ਦਿਖਾਈ ਦਿੰਦਾ ਸੀ, ਉਥੇ ਹੀ ਪੀੜਤਾਂ ਦੇ ਹਾਲਾਤ ਅਤੇ ਦਰਦ ਨੂੰ ਮਹਿਸੂਸ ਕਰ ਵੀ ਰੂਹ ਕੰਬ ਉੱਠਦੀ ਸੀ। ਅਜਿਹੇ 'ਚ ਪੰਜਾਬ ਵੱਲੋਂ ਜਾਰੀ ਰਾਹਤ ਸਮੱਗਰੀ ਜਦੋਂ ਕੇਰਲ ਵਿਖੇ ਪਹੁੰਚੀ ਤਾਂ ਉਥੇ ਮੌਜੂਦ ਲੋਕਾਂ ਨੇ ਉੱਚੀ ਉੱਚੀ "ਥੈਂਕਸ ਪੰਜਾਬ, ਥੈਂਕਸ ਪੰਜਾਬ (ਧੰਨਵਾਦ ਪੰਜਾਬ)" ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਲੋਕਾਂ ਵੱਲੋਂ ਅਜਿਹੀ ਪ੍ਰਤੀਕਿਰਿਆ ਸਾਫ ਜ਼ਾਹਰ ਕਰ ਰਹੀ ਸੀ ਕਿ ਉਹ ਪੰਜਾਬ ਵੱਲੋਂ ਮਿਲੀ ਇਸ ਮਦਦ ਨੂੰ ਲੈ ਕੇ ਕਿੰਨ੍ਹੇ ਸ਼ੁਕਰਗੁਜ਼ਾਰ ਮਹਿਸੂਸ ਕਰ ਰਹੇ ਸਨ ਅਤੇ ਉਹਨਾਂ ਨੇ ਇਸਨੂੰ ਕਿੰਨ੍ਹੀ ਸਾਰਥਿਕਤਾ ਦੀ ਭਾਵਨਾ ਨਾਲ ਸਵੀਕਾਰਿਆ ਹੈ। ਸਰਕਾਰ ਵਲੋਂ ਭੇਜੀ ਗਈ ਰਾਹਤ ਸਮੱਗਰੀ ਦੇ ਬਕਸੇ ਪ੍ਰਾਪਤ ਕਰਦੇ ਹੋਏ ਕੇਰਲ ਦੇ ਲੋਕ ਭਾਰੀ ਉਤਸ਼ਾਹ 'ਚ ਵੀਡਿਓ ਵਿੱਚ ਪੰਜਾਬ ਦੇ ਹੱਕ 'ਚ ਨਾਅਰੇ ਲਾਉਂਦੇ ਦਿਖਾਈ ਦੇ ਰਹੇ ਹਨ | ਸਰਕਾਰ ਦੇ ਬੁਲਾਰੇ ਅਨੁਸਾਰ  ਆਈ.ਏ.ਐਸ ਅਧਿਕਾਰੀ ਬਸੰਤ ਗਰਗ ਦੇ ਨਾਲ ਅਧਿਕਾਰੀਆਂ ਦੀ ਇਕ ਛੋਟੀ ਜਿਹੀ ਟੀਮ ਥੀਰੂਵਾਨੰਥਾਪੁਰਮ ਵਿਖੇ ਤਾਇਨਾਤ ਕੀਤੀ ਹੈ ਜੋ ਕਿ ਰਾਹਤ ਕਾਰਵਾਈਆਂ ਵਿੱਚ ਵਧੀਆ ਤਰੀਕੇ ਨਾਲ ਤਾਲਮੇਲ ਪੈਦਾ ਕਰਨ ਲਈ ਕੇਰਲ ਸਰਕਾਰ ਨਾਲ ਤਾਲਮੇਲ ਵਿੱਚ ਹੈ | ਦੱਸ ਦੇਈਏ ਕਿ ਜਿੱਥੇ ਇਨ੍ਹਾਂ ਹੜਾਂ ਨੇ ਸੈਂਕੜੇ ਜਾਨਾਂ ਲੈ ਲਈਆਂ, ਉਥੇ ਹੀ ਹਜ਼ਾਰਾਂ ਦੀ ਤਾਦਾਦ 'ਚ ਲੋਕ ਘਰੋਂ ਬੇਘਰ ਹੋ ਗਏ ਹਨ। ਕੇਰਲ 'ਚ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ। ਫਿਲਹਾਲ, ਸੂਬੇ 'ਚ ਜ਼ਿੰਦਗੀ ਲੀਹ 'ਤੇ ਮੁੜ ਪਰਤਨ ਦੀ ਕੋਸ਼ਿਸ਼ 'ਚ ਹੈ। —PTC News


Top News view more...

Latest News view more...