Thu, Apr 18, 2024
Whatsapp

ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਪੰਜਾਬੀ ਨੌਜਵਾਨ

Written by  Shanker Badra -- April 15th 2019 04:26 PM
ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਪੰਜਾਬੀ ਨੌਜਵਾਨ

ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਪੰਜਾਬੀ ਨੌਜਵਾਨ

ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਪੰਜਾਬੀ ਨੌਜਵਾਨ:ਖਡੂਰ ਸਾਹਿਬ : ਪੰਜਾਬ ਦੇ ਨੌਜਵਾਨ ਡਾਲਰਾਂ-ਪੌਂਡਾਂ ਦੀ ਚਮਕ ਨੂੰ ਦੇਖ ਔਖੇ ਰਾਹਾਂ ਨੂੰ ਚੁਣਦੇ ਹਨ।ਜਿਸ ਕਰਕੇ ਡਾਲਰਾਂ ਅਤੇ ਪੌਂਡ ਦਾ ਕਰੇਜ਼ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਖਿੱਚ ਕੇ ਲਿਜਾ ਰਿਹਾ ਹੈ।ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।ਓਥੇ ਕਿਸੇ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਅਤੇ ਕਿਸੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ।ਹੁਣ ਖਡੂਰ ਸਾਹਿਬ ਦੇ ਨੌਜਵਾਨ ਦੀ ਦੁਬਈ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_282952" align="aligncenter" width="300"]Khadur Sahib Punjabi youth Dubai Death ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਪੰਜਾਬੀ ਨੌਜਵਾਨ[/caption] ਜਾਣਕਾਰੀ ਅਨੁਸਾਰ ਖਡੂਰ ਸਾਹਿਬ ਦਾ 36 ਸਾਲਾ ਦਵਿੰਦਰ ਸਿੰਘ ਲੋਟੇ ਪੁੱਤਰ ਹਰੀ ਸਿੰਘ 2 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ ,ਜਿਸ ਦੀ 11 ਅਪ੍ਰੈਲ ਨੂੰ ਮੌਤ ਹੋ ਗਈ ਹੈ।ਮ੍ਰਿਤਕ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਖਬਰ ਬੀਤੇ ਦਿਨੀਂ ਸੋਸ਼ਲ ਮੀਡੀਆ ਰਾਹੀਂ ਪਤਾ ਲੱਗੀ ਹੈ ਪਰ ਅਜੇ ਤੱਕ ਦਵਿੰਦਰ ਸਿੰਘ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਚੱਲ ਸਕਿਆ। [caption id="attachment_282955" align="aligncenter" width="300"]Khadur Sahib Punjabi youth Dubai Death ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਪੰਜਾਬੀ ਨੌਜਵਾਨ[/caption] ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਦਵਿੰਦਰ ਸਿੰਘ ਤਿੰਨ ਭੈਣ ਭਰਾਵਾਂ 'ਚੋਂ ਸਭ ਤੋਂ ਛੋਟਾ ਸੀ।ਦਵਿੰਦਰ ਦਾ ਢਾਈ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸਦੀ ਡੇਢ ਸਾਲ ਦੀ ਲੜਕੀ ਹੈ।ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ 2 ਸਕੇ ਚਾਚੇ ਵੀ ਦੁਬਈ 'ਚ ਹੀ ਹਨ ,ਉਨ੍ਹਾਂ ਨੂੰ ਵੀ ਤਿੰਨ ਦਿਨ ਬਾਅਦ ਹੀ ਉਸਦੀ ਮੌਤ ਬਾਰੇ ਪਤਾ ਚੱਲਿਆ ਹੈ। -PTCNews


Top News view more...

Latest News view more...