Thu, Apr 18, 2024
Whatsapp

ਕੀ ਹੈ ਵੋਟ ਪਾਉਣ ਜਾ ਰਹੇ ਨੌਜਵਾਨ ਦੇ ਕਤਲ ਦੀ ਅਸਲ ਸੱਚਾਈ ? SSP ਕੁਲਦੀਪ ਚਾਹਲ ਨੇ ਦੱਸੀ ਸਾਰੀ ਗੱਲ

Written by  Jashan A -- May 19th 2019 12:14 PM -- Updated: May 19th 2019 02:23 PM
ਕੀ ਹੈ ਵੋਟ ਪਾਉਣ ਜਾ ਰਹੇ ਨੌਜਵਾਨ ਦੇ ਕਤਲ ਦੀ ਅਸਲ ਸੱਚਾਈ ? SSP ਕੁਲਦੀਪ ਚਾਹਲ ਨੇ ਦੱਸੀ ਸਾਰੀ ਗੱਲ

ਕੀ ਹੈ ਵੋਟ ਪਾਉਣ ਜਾ ਰਹੇ ਨੌਜਵਾਨ ਦੇ ਕਤਲ ਦੀ ਅਸਲ ਸੱਚਾਈ ? SSP ਕੁਲਦੀਪ ਚਾਹਲ ਨੇ ਦੱਸੀ ਸਾਰੀ ਗੱਲ

ਕੀ ਹੈ ਵੋਟ ਪਾਉਣ ਜਾ ਰਹੇ ਨੌਜਵਾਨ ਦੇ ਕਤਲ ਦੀ ਅਸਲ ਸੱਚਾਈ ? SSP ਕੁਲਦੀਪ ਚਾਹਲ ਨੇ ਦੱਸੀ ਸਾਰੀ ਗੱਲ ,ਖਡੂਰ ਸਾਹਿਬ: ਦੇਸ਼ ਦੀ ਸੱਤਾ ਦੀ ਜ਼ਿੰਮੇਵਾਰੀ ਦਾ ਫੈਸਲਾ ਕਰਨ ਲਈ ਲੋਕ ਸਭਾ ਚੋਣਾਂ ਦਾ ਕਾਰਵਾਂ ਅੱਜ ਆਪਣੇ ਆਖਰੀ ਭਾਵ 7ਵੇਂ ਪੜਾਅ 'ਤੇ ਪਹੁੰਚ ਚੁੱਕਿਆ ਹੈ। ਇਸ ਪੜਾਅ 'ਚ ਪੰਜਾਬ ਸਮੇਤ 7 ਸੂਬਿਆਂ ਦੀਆਂ ਕੁੱਲ 59 ਸੀਟਾਂ 'ਤੇ ਵੋਟਰਾਂ ਵੱਲੋਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾ ਰਿਹਾ ਹੈ। [caption id="attachment_297304" align="aligncenter" width="300"]ele ਕੀ ਹੈ ਵੋਟ ਪਾਉਣ ਜਾ ਰਹੇ ਨੌਜਵਾਨ ਦੇ ਕਤਲ ਦੀ ਅਸਲ ਸੱਚਾਈ ? SSP ਕੁਲਦੀਪ ਚਾਹਲ ਨੇ ਦੱਸੀ ਸਾਰੀ ਗੱਲ[/caption] ਉਥੇ ਹੀ ਪੰਜਾਬ 'ਚ ਕਈ ਥਾਂਈ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਸਰਲੀ ਕਲਾਂ ਤੋਂ ਸਾਹਮਣੇ ਆਇਆ, ਜਿਥੇ ਕਿਹਾ ਜਾ ਰਿਹਾ ਹੈ ਕਿ ਵੋਟ ਪਾਉਣ ਜਾ ਰਹੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। [caption id="attachment_297303" align="aligncenter" width="300"]ele ਕੀ ਹੈ ਵੋਟ ਪਾਉਣ ਜਾ ਰਹੇ ਨੌਜਵਾਨ ਦੇ ਕਤਲ ਦੀ ਅਸਲ ਸੱਚਾਈ ? SSP ਕੁਲਦੀਪ ਚਾਹਲ ਨੇ ਦੱਸੀ ਸਾਰੀ ਗੱਲ[/caption] ਜਾਣਕਾਰੀ ਅਨੁਸਾਰ ਬੰਟੀ ਸਿੰਘ ਪੁੱਤਰ ਚਰਨਜੀਤ ਸਿੰਘ ਆਪਣੇ ਘਰ ਤੋਂ ਵੋਟ ਪਾਉਣ ਜਾ ਰਿਹਾ ਸੀ ਕਿ ਘਰ ਦੇ ਬਾਹਰ ਹੀ ਪਿੰਡ ਦੇ ਕੁਝ ਨੌਜਵਾਨਾਂ ਨੇ ਦਾਤਰ ਨਾਲ ਧੌਣ 'ਤੇ ਹਮਲਾ ਕਰਕੇ ਬੰਟੀ ਸਿੰਘ ਦਾ ਕਤਲ ਕਰ ਦਿੱਤਾ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰ ਏ ਖਾਸ ਹੈ ਕਿ ਇਸ ਮਾਮਲੇ ਸਬੰਧੀ ਐੱਸ.ਐੱਸ. ਪੀ ਕੁਲਦੀਪ ਚਾਹਲ ਨੇ ਦੱਸਿਆ ਕਿ ਇਸ ਕਤਲ ਦਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ, ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ। -PTC News ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ


Top News view more...

Latest News view more...