ਖਡੂਰ ਸਾਹਿਬ: ਕਾਂਗਰਸੀਆਂ ਦੀ ਗੁੰਡਾਗਰਦੀ ਦਾ ਨੰਗਾ-ਨਾਚ , ਔਰਤ ਨੂੰ ਘਰੋਂ ਚੁੱਕ ਕੇ ਕੀਤੀ ਕੁੱਟਮਾਰ (ਤਸਵੀਰਾਂ)

ਖਡੂਰ ਸਾਹਿਬ: ਕਾਂਗਰਸੀਆਂ ਦੀ ਗੁੰਡਾਗਰਦੀ ਦਾ ਨੰਗਾ-ਨਾਚ , ਔਰਤ ਨੂੰ ਘਰੋਂ ਚੁੱਕ ਕੇ ਕੀਤੀ ਕੁੱਟਮਾਰ (ਤਸਵੀਰਾਂ),ਖਡੂਰ ਸਾਹਿਬ: ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਦੀਪ ਸਿੰਘ ਸਿੱਕੀ ਦੇ ਪੀ ਏ ਜਰਮਨ ਸਿੰਘ ਵਲੋਂ ਅੱਜ ਪਿੰਡ ਭੁੱਲਰ ਵਿਚ ਕੰਵਲਜੀਤ ਕੌਰ ਨਾਮ ਦੀ ਔਰਤ ਦੀ ਜ਼ਮੀਨੀ ਵਿਵਾਦ ਨੂੰ ਲੈਕੇ ਆਪਣੇ 50 ਦੇ ਕਰੀਬ ਸਾਥੀਆਂ ਸਮੇਤ ਉਕਤ ਮਹਿਲਾ ਦੀ ਕੁੱਟਮਾਰ ਕੀਤੀ ਅਤੇ ਨਾਲ ਹੀ ਉਸਦੇ ਬੱਚੇ ਦੀ ਵੀ ਕੁੱਟਮਾਰ ਕੀਤੀ।

ਜਿਸ ਦੀ ਪਰਿਵਾਰ ਵਲੋਂ ਵੀਡੀਓ ਬਣਾਕੇ ਵਾਇਰਲ ਕੀਤੀ ਗਈ। ਉਕਤ ਮਹਿਲਾ ਨੇ ਕਿਹਾ ਕਿ ਉਹ ਵੀ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੀ ਹੈ ਅਤੇ ਅੱਜ ਕਾਂਗਰਸ ਦੇ ਵਿਧਾਇਕ ਦੇ ਪੀ ਏ ਆਪਣੇ ਸਾਥੀਆਂ ਨਾਲ ਮੇਰੀ ਕੁੱਟਮਾਰ ਕੀਤੀ ਮੈਨੂੰ ਜ਼ਲੀਲ ਕੀਤਾ ਅਤੇ ਮੇਰੇ ਬੱਚੇ ਦੀ ਵੀ ਇਨ੍ਹਾਂ ਬੁਰੀ ਤਰਾਂ ਕੁੱਟਮਾਰ ਕੀਤੀ ਹੈ।

ਹੋਰ ਪੜ੍ਹੋ: ਗੰਗਾ ‘ਚ ਨਹਾਉਣ ਗਏ ਬੱਚਿਆਂ ਨਾਲ ਵਾਪਰਿਆ ਅਜਿਹਾ ਹਾਦਸਾ ,ਪਰਿਵਾਰ ਦੀਆਂ ਪਈਆਂ ਭਾਜੜਾਂ

ਜਦ ਕਿ ਦੂਜੇ ਪਾਸੇ ਦੂਜੀ ਧਿਰ ਨੇ ਆਪਣੇ ਕੁਝ ਸਾਥੀਆਂ ਦੀ ਕੁੱਟਮਾਰ ਦੇ ਦੋਸ਼ ਲਗਾਏ ਹਨ ਦੋਵਾਂ ਧਿਰਾਂ ਦੇ ਜ਼ਖਮੀ ਹਸਪਤਾਲ ਵਿਚ ਜੇਰੇ ਇਲਾਜ ਹਨ।

ਮੌਕੇ ਤੇ ਪੁਜੀ ਪੁਲੀਸ ਵੱਲੋਂ ਬਲਜੀਤ ਕੌਰ ਸਬ ਇੰਸਪੈਕਟਰ ਅਤੇ ਸਰਬਜੀਤ ਸਿੰਘ ਜਾਂਚ ਅਧਿਕਾਰੀ ਨੇ ਦੱਸਿਆ ਦੋਵਾਂ ਪਾਸਿਆਂ ਤੋਂ ਲੋਕ ਜ਼ਖਮੀ ਹਨ ਅਤੇ ਜੋ ਵੀ ਮੈਡੀਕਲ ਰਿਪੋਟ ਆਵੇਗੀ ਉਸ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

-PTC News