Fri, Apr 19, 2024
Whatsapp

ਦੁਨੀਆਂ ਦੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਜਿੱਤਣ ਵਾਲੇ ਖਗੇਂਦਰ ਥਾਪਾ ਦਾ ਦਿਹਾਂਤ

Written by  Shanker Badra -- January 18th 2020 03:17 PM
ਦੁਨੀਆਂ ਦੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਜਿੱਤਣ ਵਾਲੇ ਖਗੇਂਦਰ ਥਾਪਾ ਦਾ ਦਿਹਾਂਤ

ਦੁਨੀਆਂ ਦੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਜਿੱਤਣ ਵਾਲੇ ਖਗੇਂਦਰ ਥਾਪਾ ਦਾ ਦਿਹਾਂਤ

ਦੁਨੀਆਂ ਦੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਜਿੱਤਣ ਵਾਲੇ ਖਗੇਂਦਰ ਥਾਪਾ ਦਾ ਦਿਹਾਂਤ:ਨਵੀਂ ਦਿੱਲੀ :  ਦੁਨੀਆਂ ਦੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਜਿੱਤਣ ਵਾਲੇ ਨੇਪਾਲ ਦੇ ਖਗੇਂਦਰ ਥਾਪਾ ਮਾਗਰ ਦਾ ਸ਼ੁੱਕਰਵਾਰ ਨੂੰ 27 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਖਗੇਂਦਰ ਥਾਪਾ ਮਾਗਰਦੇ ਭਾਈ ਮਹੇਸ਼ ਥਾਪਾ ਮਾਗਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ ਨੂੰ ਨਿਮੋਨੀਆ ਹੋ ਗਿਆ ਸੀ, ਜਿਸ ਕਾਰਨ ਉਹ ਕੁਝ ਦਿਨਾਂ ਤੋਂ ਹਸਪਤਾਲ ਵਿਚ ਭਰਤੀ ਸੀ। ਉਨ੍ਹਾਂ ਦੱਸਿਆ ਕਿ ਨਿਮੋਨੀਏ ਦਾ ਉਨ੍ਹਾਂ ਦੇ ਦਿਲ ਉਤੇ ਵੀ ਅਸਰ ਪਿਆ ਹੈ। [caption id="attachment_380921" align="aligncenter" width="300"]Khagendra Thapa Magar: World’s shortest man dies aged 27 ਦੁਨੀਆਂ ਦੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਜਿੱਤਣ ਵਾਲੇ ਖਗੇਂਦਰ ਥਾਪਾ ਦਾ ਦਿਹਾਂਤ[/caption] ਖਗੇਂਦਰ ਦੀ ਲੰਬਾਈ ਸਿਰਫ 67.8 ਸੈਂਟੀਮੀਟਰ ਸੀ। ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਛੋਟਾ ਇਨਸਾਨ ਹੋਣ ਲਈ ਗਿੰਨੀਜ਼ ਬੁੱਕ ਆਫ਼ ਵਰਲਡ ਨਾਲ ਸਨਮਾਨਤ ਕੀਤਾ ਗਿਆ ਸੀ। ਸਾਲ 2010 ਵਿਚ ਜਦੋਂ ਖਗੇਂਦਰ ਥਾਪਾ 18 ਸਾਲ ਦੇ ਹੋ ਗਏ ਤਾਂ ਉਨ੍ਹਾਂ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਦੁਆਰਾ ਸਭ ਤੋਂ ਛੋਟਾ ਆਦਮੀ ਐਲਾਨਿਆ ਗਿਆ ਸੀ। [caption id="attachment_380923" align="aligncenter" width="300"]Khagendra Thapa Magar: World’s shortest man dies aged 27 ਦੁਨੀਆਂ ਦੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਜਿੱਤਣ ਵਾਲੇ ਖਗੇਂਦਰ ਥਾਪਾ ਦਾ ਦਿਹਾਂਤ[/caption] ਗਿੰਨੀਜ਼ ਬੁੱਕ ਆਫ ਵਰਲਡ ਦੇ ਅਨੁਸਾਰ ਖਗੇਂਦਰ ਥਾਪਾ ਦੇ ਪਿਤਾ ਦਾ ਕਹਿਣਾ ਹੈ ਕਿ "ਜਦੋਂ ਉਹ ਪੈਦਾ ਹੋਇਆ ਸੀ ਤਾਂ ਉਹ ਹੱਥ ਦੀ ਹਥੇਲੀ ਵਿੱਚ ਵੀ ਆ ਨਹੀਂ ਸਕਦੇ ਸਨ ਪਰ ਫਿਰ ਵੀ ਮੈਨੂੰ ਉਸਦਾ ਪਿਤਾ ਹੋਣ ਵਿੱਚ ਮਾਣ ਮਹਿਸੂਸ ਹੁੰਦਾ ਹੈ। ਉਸਨੇ ਨਾ ਸਿਰਫ ਆਪਣੇ ਲਈ ਨਾਮ ਕਮਾਇਆ, ਬਲਕਿ ਸਾਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। [caption id="attachment_380922" align="aligncenter" width="300"]Khagendra Thapa Magar: World’s shortest man dies aged 27 ਦੁਨੀਆਂ ਦੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਜਿੱਤਣ ਵਾਲੇ ਖਗੇਂਦਰ ਥਾਪਾ ਦਾ ਦਿਹਾਂਤ[/caption] ਦੱਸ ਦੇਈਏ ਕਿ ਹਾਲਾਂਕਿ ਸਾਲ 2012 ਵਿੱਚ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਨੇ ਨੇਪਾਲ ਦੇ ਚੰਦਰ ਬਹਾਦਰ ਡਾਂਗੀ ਨੂੰ ਦੁਨੀਆ ਦਾ ਸਭ ਤੋਂ ਘੱਟ ਜੀਵਿਤ ਵਿਅਕਤੀ ਦਾ ਖਿਤਾਬ ਦਿੱਤਾ ਸੀ। 72 ਸਾਲਾ ਡਾਂਗੀ ਸਿਰਫ 56.4 ਸੈਂਟੀਮੀਟਰ ਲੰਬਾ ਸੀ ਅਤੇ ਉਸਦਾ ਭਾਰ 12 ਕਿਲੋਗ੍ਰਾਮ ਸੀ ਪਰ 2015 ਵਿੱਚ ਡਾਂਗੀ ਦੀ ਮੌਤ ਤੋਂ ਬਾਅਦ ਇਹ ਖਿਤਾਬ ਫਿਰ ਥਾਪਾ ਨੂੰ ਮਿਲਿਆ ਸੀ। -PTCNews


Top News view more...

Latest News view more...