ਮੁੱਖ ਖਬਰਾਂ

ਖਹਿਰਾ ਬਠਿੰਡਾ 'ਚ 2 ਅਗਸਤ ਨੂੰ ਰੈਲੀ ਕਰਨ ਲਈ ਬਜ਼ਿੱਦ, ਸਾਂਝਾ ਕੀਤਾ ਇਹ ਪੋਸਟਰ

By Joshi -- July 30, 2018 9:58 am -- Updated:July 30, 2018 9:59 am

ਖਹਿਰਾ ਬਠਿੰਡਾ 'ਚ 2 ਅਗਸਤ ਨੂੰ ਰੈਲੀ ਕਰਨ ਲਈ ਬਜ਼ਿੱਦ, ਸਾਂਝਾ ਕੀਤਾ ਇਹ ਪੋਸਟਰ

"ਆਪ" ਪੰਜਾਬ ਦੇ ਵਿਧਾਇਕ ਸੁਖਪਾਲ ਖਹਿਰਾ ਬਠਿੰਡਾ 'ਚ 2 ਅਗਸਤ ਨੂੰ ਰੈਲੀ ਕਰਨ ਲਈ ਬਜ਼ਿੱਦ ਹਨ ਜਦਕਿ ਹਾਈਕਮਾਨ ਨੇ ਕਨਵੈਨਸ਼ਨ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਸਨ।

ਸਿਰਫ ਇੰਨ੍ਹਾਂ ਹੀ ਨਹੀਂ, ਉਹਨਾਂ ਵੱਲੋਂ ਸਾਂਝੇ ਕੀਤੇ ਗਏ ਸੱਦਾ ਪੋਸਟਰ 'ਚ ਬਾਕਾਇਦਾ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀਆਂ ਤਸਵੀਰਾਂ ਵੀ ਛਾਪੀਆਂ ਗਈਆਂ ਹਨ।

ਖਹਿਰਾ ਨੇ ਪੋਸਟਰ ਜਾਰੀ ਕਰਦਿਆਂ ਪੰਜਾਬ ਦੇ ਲੋਕਾਂ ਅਤੇ 'ਆਪ' ਵਲੰਟੀਅਰਜ਼ ਨੂੰ ਸੂਬੇ ਦੇ ਹਿੱਤਾਂ ਅਤੇ ਹੱਕ-ਸੱਚ ਦੀ ਲੜਾਈ ਲਈ ਬਠਿੰਡਾ ਦੇ ਡੱਬਵਾਲੀ ਰੋਡ 'ਤੇ ਸਥਿਤ ਵੁੱਡ ਰਿਜ਼ੋਰਟ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।

ਇੱਥੇ ਇਹ ਦੱਸਣਾ ਬਣਦਾ ਹੈ ਕਿ ਖਹਿਰਾ ਦੀ ਪਿਛਲੇ ਦਿਨੀਂ 'ਆਪ' ਹਾਈਕਮਾਨ ਨਾਲ ਦਿੱਲੀ 'ਚ ਕੀਤੀ ਗਈ ਮੀਟਿੰਗ ਵੀ ਬੇਨਤੀਜਾ ਰਹੀ ਸੀ ਅਤੇ ਹਾਈਕਮਾਨ ਨੇ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਦੇ ਫੈਸਲੇ ਤੇ ਮੁੜ ਵਿਚਾਰ ਕਰਨ ਤੋਂ ਸਾਫ ਮਨ੍ਹਾਂ ਕਰ ਦਿੱਤਾ ਸੀ।

—PTC News

  • Share