ਪਾਕਿ 'ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹੈਪੀ ਸਿੰਘ ਦਾ ਕਤਲ

By Jashan A - January 28, 2020 9:01 am

ਪਾਕਿ 'ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹੈਪੀ ਸਿੰਘ ਦਾ ਕਤਲ,ਲਾਹੌਰ: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਮੀਤ ਸਿੰਘ ਹੈਪੀ ਦਾ ਪਾਕਿਸਤਾਨ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਨਸ਼ਾ ਤਸਕਰੀ ਅਤੇ ਪੈਸਿਆਂ ਦੇ ਲੈਣ ਦੇਣ ਕਾਰਨ ਸਥਾਨਕ ਗਰੋਹ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਤੇ ਗੁਰਦੁਆਰਾ ਬੇਬੇ ਨਾਨਕੀ ਡੇਰਾ ਚਾਹਲ ਲਾਹੌਰ ਦੇ ਬਾਹਰ ਉਸ ਹੈਪੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ।

ਹੋਰ ਪੜ੍ਹੋ:ਫਾਇਰ ਅਫ਼ਸਰ ਹਜ਼ੂਰਾ ਸਿੰਘ ਵਡਾਲੀ ਦੀ ਰਾਸ਼ਟਰਪਤੀ ਗਲੈਂਡਰੀ ਪੁਰਸਕਾਰ ਲਈ ਚੋਣ

ਤੁਹਾਨੂੰ ਦੱਸ ਦੇਈਏ ਕਿ ਹੈਪੀ ਸਿੰਘ ਅੰਮ੍ਰਿਤਸਰ ਦੇ ਛੇਹਰਟਾ ਨਾਲ ਸਬੰਧਿਤ ਸੀ ਤੇ ਭਾਰਤ ਨੂੰ ਵੀ ਆਰ.ਐੱਸ.ਐੱਸ. ਆਗੂਆਂ ਦੇ ਕਤਲ ਮਾਮਲਿਆਂ 'ਚ ਲੋੜੀਂਦਾ ਸੀ।ਫਿਲਹਾਲ ਪੁਲਿਸ ਅਤੇ ਆਈ ਐਸ ਆਈ ਵਲੋਂ ਜਾਂਚ ਕੀਤੀ ਜਾ ਰਹੀ ਹੈ।

-PTC News

adv-img
adv-img