Thu, Apr 25, 2024
Whatsapp

ਬੁਢਲਾਡਾ ਸ਼ਹਿਰ 'ਚ ਸਕੂਲ ਦੀ ਕੰਧ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲਿਖ਼ੇ ਗਏ ਖਾਲਿਸਤਾਨ ਦੇ ਨਾਅਰੇ

Written by  Shanker Badra -- October 30th 2020 05:13 PM
ਬੁਢਲਾਡਾ ਸ਼ਹਿਰ 'ਚ ਸਕੂਲ ਦੀ ਕੰਧ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲਿਖ਼ੇ ਗਏ ਖਾਲਿਸਤਾਨ ਦੇ ਨਾਅਰੇ

ਬੁਢਲਾਡਾ ਸ਼ਹਿਰ 'ਚ ਸਕੂਲ ਦੀ ਕੰਧ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲਿਖ਼ੇ ਗਏ ਖਾਲਿਸਤਾਨ ਦੇ ਨਾਅਰੇ

ਬੁਢਲਾਡਾ ਸ਼ਹਿਰ 'ਚ ਸਕੂਲ ਦੀ ਕੰਧ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲਿਖ਼ੇ ਗਏ ਖਾਲਿਸਤਾਨ ਦੇ ਨਾਅਰੇ:ਬੁਢਲਾਡਾ : ਮਾਨਸਾ ਦੇ ਸ਼ਹਿਰ ਬੁਢਲਾਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੀ ਬਾਹਰਲੀ ਕੰਧ 'ਤੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਿਖੇ ਹਨ। ਇਸ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। [caption id="attachment_444942" align="aligncenter" width="300"]Khalistan Slogans of written on the wall of a school in Budhlada city ਬੁਢਲਾਡਾ ਸ਼ਹਿਰ 'ਚ ਸਕੂਲ ਦੀ ਕੰਧ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲਿਖ਼ੇ ਗਏ ਖਾਲਿਸਤਾਨ ਦੇ ਨਾਅਰੇ[/caption] ਦਰਅਸਲ 'ਚ ਜਦੋਂ ਪੁਲਿਸ ਦਾ ਇਕ ਜਵਾਨ ਆਪਣੀ ਡਿਊਟੀ 'ਤੇ ਜਾਣ ਲੱਗਾ ਤਾਂ ਉਸ ਦੀ ਨਜ਼ਰ ਕੰਧ 'ਤੇ ਲਿਖੇ ਨਾਅਰਿਆਂ 'ਤੇ ਪਈ। ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਿਸ ਸ਼ਹਿਰੀ ਨੂੰ ਦਿੱਤੀ, ਜਿਸ ਨੇ ਮੌਕੇ 'ਤੇ ਪਹੁੰਚ ਨਾਅਰਿਆਂ 'ਤੇ ਕਾਲਾ ਰੰਗ ਫੇਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। [caption id="attachment_444944" align="aligncenter" width="300"]Khalistan Slogans of written on the wall of a school in Budhlada city ਬੁਢਲਾਡਾ ਸ਼ਹਿਰ 'ਚ ਸਕੂਲ ਦੀ ਕੰਧ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲਿਖ਼ੇ ਗਏ ਖਾਲਿਸਤਾਨ ਦੇ ਨਾਅਰੇ[/caption] ਇਹ ਵੀ ਪੜ੍ਹੋ : ਇਸ ਮਹਿਲਾ ਅਧਿਆਪਕ ਨੇ ਪੂਰੇ ਵਿਭਾਗ ਦੀ ਇੱਜਤ ਕੀਤੀ ਲੀਰੋ -ਲੀਰ ,ਸਕੂਲ 'ਚ ਕਰ ਰਹੀ ਸੀ ਇਹ ਕੰਮ ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਸਕੂਲ ਦੀਆਂ ਕੰਧਾਂ ਤੇ ਸਿੱਖ ਰੈਫਰੈਡਰਮ ਦੇ ਹੱਕ 'ਚ ਹਿਮਾਇਤ ਜਤਾਉਣ ਲਈ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹਨ, ਜਿਸ ਨੂੰ ਪੁਲਿਸ ਪ੍ਰਸ਼ਾਸਨ ਨੇ ਮਿਟਾ ਦਿੱਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। [caption id="attachment_444943" align="aligncenter" width="300"]Khalistan Slogans of written on the wall of a school in Budhlada city ਬੁਢਲਾਡਾ ਸ਼ਹਿਰ 'ਚ ਸਕੂਲ ਦੀ ਕੰਧ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲਿਖ਼ੇ ਗਏ ਖਾਲਿਸਤਾਨ ਦੇ ਨਾਅਰੇ[/caption] ਇਹ ਵੀ ਪੜ੍ਹੋ : ਜਲੰਧਰ : GNA ਦੇ ਮਾਲਕ ਦੇ ਬੇਟੇ ਗੁਰਿੰਦਰ ਸਿੰਘ ਨੇ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗ਼ੋਲੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕੰਧ 'ਤੇ ਵੀ ਖ਼ਾਲਿਸਤਾਨ ਦੇ ਨਾਅਰੇ ਲਿਖੇ ਗਏ ਸਨ। ਇਸ ਤੋਂ ਇਲਾਵਾ ਤਰਨਤਾਰਨ, ਸੰਗਰੂਰ, ਨਵਾਂ ਸ਼ਹਿਰ 'ਚ ਵੀ 'ਚ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਮਾਹੌਲ ਖਰਾਬ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। -PTCNews


Top News view more...

Latest News view more...