Advertisment

Khalsa Aid ਦੇ ਸੰਸਥਾਪਕ ਰਵੀ ਸਿੰਘ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਟਵੀਟ ਕਰਕੇ ਦਿੱਤੀ ਜਾਣਕਾਰੀ

author-image
Shanker Badra
New Update
Khalsa Aid ਦੇ ਸੰਸਥਾਪਕ ਰਵੀ ਸਿੰਘ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਟਵੀਟ ਕਰਕੇ ਦਿੱਤੀ ਜਾਣਕਾਰੀ
Advertisment
Khalsa Aid ਦੇ ਸੰਸਥਾਪਕ ਰਵੀ ਸਿੰਘ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਟਵੀਟ ਕਰਕੇ ਦਿੱਤੀ ਜਾਣਕਾਰੀ:ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਾਹਾਕਾਰ ਮਚਾਈ ਹੋਈ ਹੈ। ਜਿਸ ਕਾਰਨ ਹਰ ਕੋਈ ਇਸ ਵਾਇਰਸ ਦੀ ਚਪੇਟ ਵਿੱਚ ਆ ਰਿਹਾ ਹੈ। ਹੁਣ ਖ਼ਾਲਸਾ ਏਡ ਫਾਊਂਡੇਸ਼ਨ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ,ਜਿਸ ਦੇ ਬਾਰੇ ਉਨ੍ਹਾਂ ਨੇ ਖੁਦ ਟਵੀਟ ਕਰ ਕੇ ਇਸ ਦੀ ਪੁਸ਼ਟੀ ਕੀਤੀ ਹੈ।
Advertisment
ਉਨ੍ਹਾਂ ਨੇ ਟਵਿੱਟਰ 'ਤੇ ਟਵੀਟ ਕਰਦਿਆਂ ਲਿਖਿਆ, "ਪਿਆਰੇ ਸਾਥੀਓ, ਪਿਛਲੇ ਬੁੱਧਵਾਰ ਤੋਂ ਮੈਂ ਕਾਫੀ ਤੇਜ਼ ਬੁਖਾਰ ਕਾਰਨ ਬਿਮਾਰ ਹਾਂ। ਮੈਂ ਕਦੇ ਇੰਨਾ ਟੁੱਟਿਆ ਮਹਿਸੂਸ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਜਾਂਚ ਕਰਵਾਉਣ 'ਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਤੋਂ ਬਾਅਦ ਉਹ ਇਕਾਂਤਵਾਸ ਹਨ ਅਤੇ ਆਰਾਮ ਕਰ ਰਹੇ ਹਨ। publive-image Khalsa Aid' ਦੇ ਸੰਸਥਾਪਕ ਰਵੀ ਸਿੰਘ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਟਵੀਟ ਕਰਕੇ ਦਿੱਤੀ ਜਾਣਕਾਰੀ ਉਨਾਂ ਅੱਗੇ ਲਿਖਿਆ ਕਿ ਉਹ ਦਵਾਈ ਲੈ ਰਹੇ ਹਨ ਅਤੇ ਜ਼ਿਆਦਾ ਸਮਾਂ ਆਰਾਮ ਕਰ ਰਹੇ ਹਨ । ਉਨ੍ਹਾਂ ਅੱਗੇ ਲਿਖਿਆ ਮੇਰੇ ਪਰਿਵਾਰ ਦੇ ਕੁਝ ਮੈਂਬਰਾਂ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਉਨਾਂ ਦੇ ਚਾਹਵਾਨਾਂ ਨੇ ਉਨਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਿਆਂ ਬਹੁਤ ਸਾਰੇ ਰੀ-ਟਵੀਟ ਕੀਤੇ ਹਨ। publive-image Khalsa Aid' ਦੇ ਸੰਸਥਾਪਕ ਰਵੀ ਸਿੰਘ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਟਵੀਟ ਕਰਕੇ ਦਿੱਤੀ ਜਾਣਕਾਰੀ ਦੱਸ ਦਈਏ ਕਿ ਖਾਲਸਾ ਏਡ ਇੱਕ ਅੰਤਰਰਾਸ਼ਟਰੀ ਗੈਰ-ਲਾਭਕਾਰੀ ਰਾਹਤ ਸੰਗਠਨ ਹੈ, ਜੋ ਕੁਦਰਤੀ ਆਫਤਾਂ, ਜੰਗੀ ਖੇਤਰਾਂ ਵਿੱਚ ਫਸੇ ਲੋਕਾਂ ਲਈ ਸਭ ਤੋਂ ਅੱਗੇ ਹੋ ਕੇ ਰਾਹਤ ਸਮੱਗਰੀ ਪਹੁੰਚਾਉਂਦਾ ਹੈ ਅਤੇ ਉਨਾਂ ਦੀ ਮਦਦ ਕਰਦਾ ਹੈ। ਖਾਲਸਾ ਏਡ ਦੁਨੀਆ ਦੀ ਸਭ ਤੋਂ ਵਧੀਆ ਸਮਾਜ ਸੇਵੀ ਸੰਸਥਾ ਹੈ ,ਜਿਸ 'ਤੇ ਲੋਕਾਂ ਨੂੰ ਰੱਬ ਵਰਗਾ ਭਰੋਸਾ ਹੈ। -PTCNews-
khalsa-aid-founder khalsa-aid-ravi-singh
Advertisment

Stay updated with the latest news headlines.

Follow us:
Advertisment