Thu, Apr 25, 2024
Whatsapp

ਸ਼ੱਕੀ ਹਾਲਾਤ 'ਚ ਪੰਜਾਬ ਪੁਲਿਸ ਦਾ ਨੌਜਵਾਨ ਲਾਪਤਾ, 26 ਨਵੰਬਰ ਨੂੰ ਚੜਨੀ ਸੀ ਬਰਾਤ

Written by  Jashan A -- November 24th 2019 01:25 PM
ਸ਼ੱਕੀ ਹਾਲਾਤ 'ਚ ਪੰਜਾਬ ਪੁਲਿਸ ਦਾ ਨੌਜਵਾਨ ਲਾਪਤਾ, 26 ਨਵੰਬਰ ਨੂੰ ਚੜਨੀ ਸੀ ਬਰਾਤ

ਸ਼ੱਕੀ ਹਾਲਾਤ 'ਚ ਪੰਜਾਬ ਪੁਲਿਸ ਦਾ ਨੌਜਵਾਨ ਲਾਪਤਾ, 26 ਨਵੰਬਰ ਨੂੰ ਚੜਨੀ ਸੀ ਬਰਾਤ

ਸ਼ੱਕੀ ਹਾਲਾਤ 'ਚ ਪੰਜਾਬ ਪੁਲਿਸ ਦਾ ਨੌਜਵਾਨ ਲਾਪਤਾ, 26 ਨਵੰਬਰ ਨੂੰ ਚੜਨੀ ਸੀ ਬਰਾਤ,ਖਮਾਣੋ: ਖਮਾਣੋ ਦੇ ਅਧੀਨ ਪੈਂਦੇ ਪਿੰਡ ਮਨੈਲਾ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਥੇ ਪੰਜਾਬ ਪੁਲਿਸ ਦਾ ਨੌਜਵਾਨ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ 5 ਦਿਨ ਬਾਅਦ ਵਿਆਹ ਸੀ। ਪਰਿਵਾਰਿਕ ਮੈਬਰਾਂ ਮੁਤਾਬਕ ਜਗਦੀਪ ਸਿੰਘ 2016 ਵਿਚ ਪੰਜਾਬ ਪੁਲਿਸ 'ਚ ਭਰਤੀ ਹੋਇਆ ਸੀ। ਅੱਜਕਲ ਜਗਦੀਪ ਸਿੰਘ ਸੁਲਤਾਨਪੁਰ ਲੋਧੀ ਡਿਊਟੀ ਕਰਨ ਉਪਰੰਤ ਆਪਣੇ ਵਿਆਹ ਕਾਰਨ ਇਕ ਮਹੀਨੇ ਦੀ ਛੁੱਟੀ 'ਤੇ ਆਇਆ ਹੋਇਆ ਸੀ। ਹੋਰ ਪੜ੍ਹੋ: ਸਾਬਕਾ ਐੱਸ.ਐੱਸ.ਪੀ ਰਾਜਜੀਤ ਨੇ ਪਾਸਪੋਰਟ ਕਰਵਾਇਆ ਜਮ੍ਹਾਂ, ਨਾਲ ਲਿਖਿਆ ਇੱਕ ਆਫੀਸ਼ੀਅਲ ਪੱਤਰ ਉਹਨਾਂ ਦੱਸਿਆ ਕਿ ਅਸੀਂ ਖੇਤ 'ਚੋਂ ਪਰਾਲੀ ਦੀ ਟਰਾਲੀ ਭਰ ਕੇ ਪਿੰਡ ਵੱਲ ਆ ਰਹੇ ਸੀ ਤਾਂ ਜਗਦੀਪ ਸਿੰਘ ਨੇ ਟਰਾਲੀ ਦੇ ਪਿੱਛੇ-ਪਿੱਛੇ ਮੋਟਰਸਾਈਕਲ 'ਤੇ ਆਉਣਾ ਸੀ ਪਰ ਉਹ ਘਰ ਨਹੀਂ ਪਹੁੰਚਿਆ।ਇਸ ਦੌਰਾਨ ਉਨ੍ਹਾਂ ਕਾਫੀ ਦੇਰ ਉਸ ਦੀ ਉਡੀਕ ਕੀਤੀ ਜਦੋਂ 6 ਵਜੇ ਤੱਕ ਵੀ ਉਹ ਘਰ ਨਾ ਪਰਤਿਆ ਤਾਂ ਉਸ ਦੀ ਭਾਲ ਕੀਤੀ ਗਈ ਪਰ ਉਹ ਨਾ ਮਿਲਿਆ। ਜਿਸ ਤੋਂ ਬਾਅਦ ਅਸੀਂ ਖਮਾਣੋਂ ਪੁਲਸ ਸਟੇਸ਼ਨ 'ਚ ਇਤਲਾਹ ਦਿੱਤੀ। ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਚੱਲਿਆ। ਉਧਰ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਭਾਲ ਕਰਨ ਲਈ ਪੁਲਿਸ ਤੇਜ਼ੀ ਨਾਲ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰ ਰਹੀ ਹੈ। -PTC News


Top News view more...

Latest News view more...