ਹੋਰ ਖਬਰਾਂ

ਖੰਨਾ : ਪਿੰਡ ਸ਼ਾਹਪੁਰ ਵਿਖੇ ਭੱਠਾ ਮਾਲਕਣ ਦਾ ਬੇਰਹਿਮੀ ਨਾਲ ਕੀਤਾ ਕਤਲ, ਦੋਸ਼ੀ ਫ਼ਰਾਰ

By Shanker Badra -- July 28, 2020 6:07 pm -- Updated:Feb 15, 2021

ਖੰਨਾ : ਪਿੰਡ ਸ਼ਾਹਪੁਰ ਵਿਖੇ ਭੱਠਾ ਮਾਲਕਣ ਦਾ ਬੇਰਹਿਮੀ ਨਾਲ ਕੀਤਾ ਕਤਲ, ਦੋਸ਼ੀ ਫ਼ਰਾਰ:ਖੰਨਾ : ਜ਼ਿਲ੍ਹਾ ਖੰਨਾ ਅਧੀਨ ਪੈਂਦੇ ਪਿੰਡ ਸ਼ਾਹਪੁਰ ਦੀ ਵਸਨੀਕ ਕੱਦੋਂ ਰੋਡ 'ਤੇ ਸਥਿਤ ਭੱਠੇ ਦੀ ਮਾਲਕਣ ਰਛਪਾਲ ਕੌਰ ਦਾ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਹੈ। ਹਮਲਾਵਰਾਂ ਨੇ ਗਰਦਨ 'ਤੇ ਦਾਤ ਨਾਲ ਹਮਲਾ ਕੀਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ ਹਨ।

ਖੰਨਾ : ਪਿੰਡ ਸ਼ਾਹਪੁਰ ਵਿਖੇ ਭੱਠਾ ਮਾਲਕਣ ਦਾ ਬੇਰਹਿਮੀ ਨਾਲ ਕੀਤਾ ਕਤਲ, ਦੋਸ਼ੀ ਫ਼ਰਾਰ

ਜਾਣਕਾਰੀ ਅਨੁਸਾਰ ਮ੍ਰਿਤਕ ਰਛਪਾਲ ਕੌਰ ਸ਼ਾਹਪੁਰ ਵਿਖੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰ ਨਾਲ ਐਸਐਸ ਨਾਮ ਦਾ ਇੱਟਾਂ ਦਾ ਭੱਠਾ ਚਲਾਉਂਦੀ ਸੀ। ਜਦੋਂ ਉਹ ਆਪਣੇ ਭੱਠੇ 'ਤੇ ਬੈਠੇ ਹੋਏ ਸਨ ਤਾਂ ਮੋਟਰਸਾਈਕਲ ਉਤੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਹਨਾਂ 'ਤੇ ਹਮਲਾ ਕੀਤਾ ਤੇ ਫਰਾਰ ਹੋ ਗਏ।

ਖੰਨਾ : ਪਿੰਡ ਸ਼ਾਹਪੁਰ ਵਿਖੇ ਭੱਠਾ ਮਾਲਕਣ ਦਾ ਬੇਰਹਿਮੀ ਨਾਲ ਕੀਤਾ ਕਤਲ, ਦੋਸ਼ੀ ਫ਼ਰਾਰ

ਉਸ ਤੋਂ ਬਾਅਦ ਰਛਪਾਲ ਕੌਰ ਨੂੰ ਜ਼ਖਮੀ ਹਾਲਤ 'ਚ ਦੋਰਾਹਾ ਦੇ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ,ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਐਸਪੀਐਸ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਉਹਨਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।

ਖੰਨਾ : ਪਿੰਡ ਸ਼ਾਹਪੁਰ ਵਿਖੇ ਭੱਠਾ ਮਾਲਕਣ ਦਾ ਬੇਰਹਿਮੀ ਨਾਲ ਕੀਤਾ ਕਤਲ, ਦੋਸ਼ੀ ਫ਼ਰਾਰ

ਇਸ ਮੌਕੇ 'ਤੇ ਐਸ.ਐਚ.ਓ. ਕਰਨੈਲ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਰੰਜਿਸ਼ ਦਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿਅਕਤੀਆਂ ਨੇ ਇਹ ਕਤਲ ਕੀਤਾ ਹੈ ਉਹਨਾਂ ਨੇ ਹੈਲਮੇਟ ਲੈ ਕੇ ਆਪਣੀ ਪਛਾਣ ਲਕੋਈ ਹੋਈ ਹੈ। ਇਹਨਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
-PTCNews

  • Share