ਹੋਰ ਖਬਰਾਂ

ਖੰਨਾ : ਸੀਵਰੇਜ ‘ਚ ਕੰਮ ਕਰਦੇ 2 ਮਜ਼ਦੂਰਾਂ ਦੀ ਮਿੱਟੀ ਡਿੱਗਣ ਕਾਰਨ ਹੋਈ ਮੌਤ , ਠੇਕੇਦਾਰ ਖਿਲਾਫ਼ ਮਾਮਲਾ ਦਰਜ

By Shanker Badra -- November 21, 2019 11:55 am

ਖੰਨਾ : ਸੀਵਰੇਜ ‘ਚ ਕੰਮ ਕਰਦੇ 2 ਮਜ਼ਦੂਰਾਂ ਦੀ ਮਿੱਟੀ ਡਿੱਗਣ ਕਾਰਨ ਹੋਈ ਮੌਤ , ਠੇਕੇਦਾਰ ਖਿਲਾਫ਼ ਮਾਮਲਾ ਦਰਜ:ਖੰਨਾ : ਖੰਨਾ ਦੇ ਲਲਹੇੜੀ ਰੋਡ ਇਲਾਕੇ ਵਿੱਚ ਸੀਵਰੇਜ ਦੇ ਚਲਦੇ ਕੰਮ ਦੌਰਾਨ ਮਿੱਟੀ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਓਥੇ ਦੋ ਮਜ਼ਦੂਰਾਂ ਦੀ ਮਿੱਟੀ ਡਿੱਗਣ ਕਰਕੇ ਮੌਕੇ 'ਤੇ ਹੀ ਮੌਤ ਹੋ ਗਈ ਹੈ। ਇਸ ਦੌਰਾਨ ਖੱਡੇ ਵਿੱਚ ਤਿੰਨ ਮਜ਼ਦੂਰ ਦੱਬੇ ਸਨ ਪਰ ਇੱਕ ਮਜ਼ਦੂਰ ਨੂੰ ਪਹਿਲਾਂ ਹੀ ਬਚਾਅ ਲਿਆ ਸੀ।

Khanna Lallehi Road 2 workers Death soil Falling due to Sewerage ਖੰਨਾ : ਸੀਵਰੇਜ ‘ਚ ਕੰਮ ਕਰਦੇ 2 ਮਜ਼ਦੂਰਾਂ ਦੀਮਿੱਟੀ ਡਿੱਗਣ ਕਾਰਨ ਹੋਈ ਮੌਤ , ਠੇਕੇਦਾਰ ਖਿਲਾਫ਼ ਮਾਮਲਾ ਦਰਜ

ਮਿਲੀ ਜਾਣਕਾਰੀ ਅਨੁਸਾਰ ਖੰਨਾ ਸ਼ਹਿਰ ਦੇ ਲਲਹੇੜੀ ਰੋਡ ਇਲਾਕੇ ਦੀ ਜਗਤ ਕਲੋਨੀ 'ਚ ਸੀਵਰੇਜ ਦਾ ਕੰਮ ਚੱਲ ਰਿਹਾ ਸੀ। ਓਥੇ ਮਜ਼ਦੂਰਾਂ ਵੱਲੋਂ 10 ਫੁੱਟ ਦੇ ਕਰੀਬ ਸੀਵਰੇਜ ਪਾਇਪ ਲਾਈਨ ਪਾਉਣ ਲਈ ਪੁਟਾਈ ਕੀਤੀ ਗਈ ਸੀ ਤਾਂ ਅਚਾਨਕ ਮਿੱਟੀ ਮਜ਼ਦੂਰਾਂ 'ਤੇ ਡਿੱਗ ਗਈ। ਜਿਸ ਨਾਲ 3 ਮਜ਼ਦੂਰ ਰਮਨ ਕੁਮਾਰ, ਵਾਸੀ ਜ਼ਿਲ੍ਹਾ ਪੂਰਨੀਆਂ ਬਿਹਾਰ, ਚੰਦਨ ਕੁਮਾਰ ਵਾਸੀ ਜ਼ਿਲ੍ਹਾ ਪੂਰਨੀਆਂ, ਬਿਹਾਰ ਤੇ ਦਿਲਖ਼ੁਸ਼ ਵਾਸੀ ਜ਼ਿਲ੍ਹਾ ਮੱਧੇਪੁਰਾ, ਬਿਹਾਰ ਸੀਵਰੇਜ ਦੀ ਖਾਈ 'ਚ ਦੱਬ ਗਏ ਸਨ।

Khanna Lallehi Road 2 workers Death soil Falling due to Sewerage ਖੰਨਾ : ਸੀਵਰੇਜ ‘ਚ ਕੰਮ ਕਰਦੇ 2 ਮਜ਼ਦੂਰਾਂ ਦੀਮਿੱਟੀ ਡਿੱਗਣ ਕਾਰਨ ਹੋਈ ਮੌਤ , ਠੇਕੇਦਾਰ ਖਿਲਾਫ਼ ਮਾਮਲਾ ਦਰਜ

ਜਿਸ ਤੋਂ ਬਾਅਦ ਰਮਨ ਕੁਮਾਰ ਨੂੰਨਾਲ ਦੇ ਸਾਥੀਆਂ ਵੱਲੋਂ ਉਸ ਵੇਲੇ ਹੀ ਕੱਢ ਲਿਆ ਗਿਆ ਅਤੇ ਚੰਦਨ ਕੁਮਾਰ ਤੇ ਦਿਲਖ਼ੁਸ਼ ਨੂੰ ਬਚਾਉਣ ਲਈ ਪ੍ਰਸਾਸ਼ਨ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ। ਦੇਰ ਰਾਤ ਦੋਵੇਂ ਮਜ਼ਦੂਰ ਨੂੰ ਭਾਰੀ ਜੱਦੋ ਜਹਿਦ ਮਗਰੋਂ ਕੱਢਿਆ ਗਿਆ। ਜਿੰਨ੍ਹਾਂ ਨੂੰ ਬੇਸੁੱਧ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ , ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।

Khanna Lallehi Road 2 workers Death soil Falling due to Sewerage ਖੰਨਾ : ਸੀਵਰੇਜ ‘ਚ ਕੰਮ ਕਰਦੇ 2 ਮਜ਼ਦੂਰਾਂ ਦੀਮਿੱਟੀ ਡਿੱਗਣ ਕਾਰਨ ਹੋਈ ਮੌਤ , ਠੇਕੇਦਾਰ ਖਿਲਾਫ਼ ਮਾਮਲਾ ਦਰਜ

ਇਸ ਮਗਰੋਂ ਪੁਲਿਸ ਨੇ ਦੋ ਮਜ਼ਦੂਰਾਂ ਦੀ ਮੌਤ ਵਿੱਚ ਲਾਪ੍ਰਵਾਹੀ ਵਰਤਣ ਦੇ ਦੋਸ਼ ਵਿੱਚ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਜ਼ਦੂਰ ਬਿਨ੍ਹਾਂ ਕਿਸੇ ਸੁਰੱਖਿਆ ਯੰਤਰਾਂ ਦੇ ਕੰਮ ਰਹੇ ਸਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਖੰਨਾ ਵਿੱਚ ਬਚਾਅ ਮੁਹਿੰਮ ਚਲਾਈ ਸੀ ਪਰ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਨੇ ਥਾਂ ਨੂੰ ਕਬਜੇ ਵਿੱਚ ਲੈ ਲਿਆ ਹੈ।
-PTCNews

  • Share