ਖੰਨਾ ਨੇੜੇ ਨੈਸ਼ਨਲ ਹਾਈਵੇ ‘ਤੇ ਧੁੰਦ ਕਾਰਨ ਵਾਪਰਿਆ ਹਾਦਸਾ , ਜੀਪ ‘ਚੋਂ ਕੱਢੀ ਡਰਾਈਵਰ ਦੀ ਲਾਸ਼

Khanna near National Highway Road Accident , Jeep Driver Death
ਖੰਨਾ ਨੇੜੇ ਨੈਸ਼ਨਲ ਹਾਈਵੇ 'ਤੇ ਧੁੰਦ ਕਾਰਨ ਵਾਪਰਿਆ ਹਾਦਸਾ , ਜੀਪ 'ਚੋਂ ਕੱਢੀ ਡਰਾਈਵਰ ਦੀ ਲਾਸ਼  

ਖੰਨਾ ਨੇੜੇ ਨੈਸ਼ਨਲ ਹਾਈਵੇ ‘ਤੇ ਧੁੰਦ ਕਾਰਨ ਵਾਪਰਿਆ ਹਾਦਸਾ , ਜੀਪ ‘ਚੋਂ ਕੱਢੀ ਡਰਾਈਵਰ ਦੀ ਲਾਸ਼:ਖੰਨਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ। ਜਿੱਥੇ ਖੰਨਾ ਨੇੜੇ ਪਿੰਡ ਬੀਜਾ ‘ਚਇਕ ਭਿਆਨਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ ਹੋ ਗਈ ਹੈ।

Khanna near National Highway Road Accident , Jeep Driver Death
ਖੰਨਾ ਨੇੜੇ ਨੈਸ਼ਨਲ ਹਾਈਵੇ ‘ਤੇ ਧੁੰਦ ਕਾਰਨ ਵਾਪਰਿਆ ਹਾਦਸਾ , ਜੀਪ ‘ਚੋਂ ਕੱਢੀ ਡਰਾਈਵਰ ਦੀ ਲਾਸ਼

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ 7 ਵਜੇ ਵਾਪਰਿਆ ਹੈ। ਖੰਨਾ ਨੇੜੇ ਨੈਸ਼ਨਲ ਹਾਈਵੇ ‘ਤੇ ਸੰਘਣੀ ਧੁੰਦ ਕਾਰਨ ਇਕ ਟਰੱਕ ਦੀ ਜੀਪ ਨਾਲ ਜ਼ਬਰਦਸਤ ਟੱਕਰ ਹੋ ਗਈ। ਜਿਸ ਦੌਰਾਨ ਜੀਪ ਸਵਾਰ ਡਰਾਈਵਰ ਦੀ ਮੌਤ ਹੋ ਗਈ ਹੈ।ਮ੍ਰਿਤਕ ਦੀ ਪਛਾਣ ਯੁਗਿੰਦਰ ਸਿੰਘ ਵਾਸੀ ਪਿੰਡ ਪੰਗਾਰਪੁਰ, ਡੇਰਾਬੱਸੀ ਵਜੋਂ ਕੀਤੀ ਗਈ ਹੈ।

Khanna near National Highway Road Accident , Jeep Driver Death
ਖੰਨਾ ਨੇੜੇ ਨੈਸ਼ਨਲ ਹਾਈਵੇ ‘ਤੇ ਧੁੰਦ ਕਾਰਨ ਵਾਪਰਿਆ ਹਾਦਸਾ , ਜੀਪ ‘ਚੋਂ ਕੱਢੀ ਡਰਾਈਵਰ ਦੀ ਲਾਸ਼

ਇਸ ਹਾਦਸੇ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲੋਕਾਂ ਦੀ ਮਦਦ ਨਾਲਜੀਪ ਦਾ ਕੈਬਿਨ ਤੋੜ ਕੇ ਇੱਕ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਡਰਾਈਵਰ ਦੀ ਲਾਸ਼ ਨੂੰ ਜੀਪ ‘ਚੋਂ ਬਾਹਰ ਕੱਢਿਆ ਹੈ ਅਤੇ ਓਦੋਂ ਤੱਕ ਡਰਾਈਵਰ ਦੀ ਮੌਤ ਹੋ ਚੁੱਕੀ ਸੀ।
-PTCNews